NEET UG 2025 Results : ਸਮਾਣਾ ਦੇ ਨਵੀਨ ਮਿੱਤਲ ਨੇ ਰੌਸ਼ਨ ਕੀਤਾ ਮਾਪਿਆਂ ਦਾ ਨਾਂਅ, ਪੰਜਾਬ ਚੋਂ ਹਾਸਲ ਕੀਤਾ ਤੀਜਾ ਰੈਂਕ, ਜਾਣੋ ਕੀ ਹੈ ਟੀਚਾ
NEET Punjab Toppers : ਸਮਾਣਾ ਦੇ ਰਹਿਣ ਵਾਲਾ ਨਵੀਨ ਮਿੱਤਲ ਨੇ ਪੰਜਾਬ ਭਰ ਵਿਚੋਂ ਇਸ ਪ੍ਰੀਖਿਆ ਵਿੱਚ ਤੀਜੀ ਰੈਂਕ ਹਾਸਲ ਕੀਤੀ ਹੈ, ਜਦਕਿ ਪੂਰੇ ਦੇਸ਼ ਭਰ ਵਿੱਚ 49 ਰੈਂਕ ਹਾਸਲ ਕਰਨ ਵਿੱਚ ਕਾਮਯਾਬ ਰਿਹਾ ਹੈ।
NEET UG 2025 Results : ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਅੱਜ NEET ਯੂਜੀ 2025 ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਗਏ ਹਨ, ਜਿਸ ਵਿੱਚ ਪੰਜਾਬ ਦੇ 9 ਵਿਦਿਆਰਥੀਆਂ ਨੇ ਮਾਅਰਕਾ ਮਾਰਿਆ ਹੈ। ਇਨ੍ਹਾਂ ਵਿਚੋਂ ਹੀ ਇੱਕ ਪਟਿਆਲਾ ਦੇ ਸਮਾਣਾ (Samana News) ਦਾ ਨੌਜਵਾਨ ਨਵੀਨ ਮਿੱਤਲ ਹੈ, ਜਿਸ ਨੇ ਇਸ ਪ੍ਰੀਖਿਆ ਵਿੱਚ ਨਾਮਣਾ ਖੱਟਦਿਆਂ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਸਮਾਣਾ ਦੇ ਰਹਿਣ ਵਾਲਾ ਨਵੀਨ ਮਿੱਤਲ ਨੇ ਪੰਜਾਬ ਭਰ ਵਿਚੋਂ ਇਸ ਪ੍ਰੀਖਿਆ ਵਿੱਚ ਤੀਜੀ ਰੈਂਕ ਹਾਸਲ ਕੀਤੀ ਹੈ, ਜਦਕਿ ਪੂਰੇ ਦੇਸ਼ ਭਰ ਵਿੱਚ 49 ਰੈਂਕ ਹਾਸਲ ਕਰਨ ਵਿੱਚ ਕਾਮਯਾਬ ਰਿਹਾ ਹੈ। ਨਵੀਨ ਮਿੱਤਲ ਦੀ ਇਸ ਕਾਮਯਾਬੀ ਨਾਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਰਿਸ਼ਤੇਦਾਰ-ਮਿੱਤਰ ਸਮੇਤ ਸਾਰੇ ਉਸ ਨੂੰ ਵਧਾਈਆਂ ਦੇ ਰਹੇ ਹਨ।
ਕੀ ਹੇ ਨਵੀਨ ਮਿੱਤਲ ਦਾ ਟੀਚਾ ?
ਨੌਜਵਾਨ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਮੌਕੇ ਉਸ ਦੀ ਮਾਤਾ ਅਤੇ ਪਿਤਾ ਨੇ ਉਸ ਨੂੰ ਮਿਠਾਈ ਖੁਆ ਕੇ ਉਸ ਦਾ ਮੂੰਹ ਮਿੱਠਾ ਕਰਵਾਇਆ। ਨਵੀਨ ਮਿੱਤਲ ਨੇ ਪੀਟੀਸੀ ਨਿਊਜ਼ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮੇਰੇ ਕੋਲ ਆਉਣ ਵਾਲੇ ਸਮੇਂ ਵਿੱਚ ਏਮਸ ਦਿੱਲੀ ਵਿੱਚ ਐਡਮਿਸ਼ਨ ਲੈਣ ਦਾ ਮੌਕਾ ਹੈ ਅਤੇ ਜਦੋਂ ਹੀ ਮੇਰਾ ਇਹ ਗੋਲ ਪੂਰਾ ਹੋਇਆ ਤਾਂ ਮੈਂ ਇੱਕ ਵਧੀਆ ਡਾਕਟਰ ਬਣ ਕੇ ਲੋਕਾਂ ਵਿੱਚ ਵਿਚਰਾਂਗਾ।