Navjot Kaur Sidhu ਨੇ ਰਾਜਾ ਵੜਿੰਗ ਤੇ ਲਗਾਏ ਵੱਡੇ ਇਲਜ਼ਾਮ ,ਜ਼ੀਰਕਪੁਰ ਚ ਜ਼ਮੀਨ ਖਰੀਦਣ ਸਬੰਧੀ ਪੁੱਛੇ ਸਵਾਲ

Navjot Kaur Sidhu : ਪੰਜਾਬ ਕਾਂਗਰਸ (Punjab Congress) ਦੇ ਸਾਬਕਾ ਪ੍ਰਧਾਨ ਤੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਇਕ ਵਾਰ ਫਿਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring) 'ਤੇ ਨਿਸ਼ਾਨਾ ਸਾਧਿਆ ਹੈ ਅਤੇ ਵੱਡੇ ਇਲਜ਼ਾਮ ਲਗਾਏ ਹਨ। ਨਵਜੋਤ ਕੌਰ ਸਿੱਧੂ ਨੇ ਰਾਜਾ ਵੜਿੰਗ 'ਤੇ ਜ਼ਮੀਨ ਦੱਬਣ ਤੇ ਖ੍ਰੀਦਣ ਦੇ ਆਰੋਪ ਲਗਾਏ ਹਨ

By  Shanker Badra February 20th 2026 10:27 AM -- Updated: February 20th 2026 11:25 AM

Navjot Kaur Sidhu : ਪੰਜਾਬ ਕਾਂਗਰਸ (Punjab Congress) ਦੇ ਸਾਬਕਾ ਪ੍ਰਧਾਨ ਤੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਇਕ ਵਾਰ ਫਿਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring) 'ਤੇ ਨਿਸ਼ਾਨਾ ਸਾਧਿਆ ਹੈ ਅਤੇ ਵੱਡੇ ਇਲਜ਼ਾਮ ਲਗਾਏ ਹਨ। ਨਵਜੋਤ ਕੌਰ ਸਿੱਧੂ ਨੇ ਰਾਜਾ ਵੜਿੰਗ 'ਤੇ ਜ਼ਮੀਨ ਦੱਬਣ ਤੇ ਖ੍ਰੀਦਣ ਦੇ ਆਰੋਪ ਲਗਾਏ ਹਨ।  

ਨਵਜੋਤ ਕੌਰ ਸਿੱਧੂ ਨੇ ਟਵੀਟ ਕਰਦਿਆਂ ਜ਼ੀਰਕਪੁਰ 'ਚ ਜ਼ਮੀਨ ਖਰੀਦਣ ਸਬੰਧੀ ਰਾਜਾ ਵੜਿੰਗ ਤੋਂ ਸਵਾਲ ਪੁੱਛੇ ਹਨ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਤੁਸੀਂ ਜ਼ੀਰਕਪੁਰ 'ਚ 100 ਏਕੜ ਜ਼ਮੀਨ ਕਿਵੇਂ ਖਰੀਦੀ ? ਤੁਸੀਂ ਆਪਣੇ ਲੁੱਟੇ ਹੋਏ ਪੈਸੇ ਨਾਲ ਸਿਰਫ਼ 40 ਏਕੜ ਹੀ ਖਰੀਦ ਸਕਦੇ ਸੀ ਅਤੇ ਬਾਕੀ 60 ਏਕੜ ਜ਼ਮੀਨ ਤੁਸੀਂ ਜਾਅਲੀ ਸਾਈਨ ਕਰਕੇ ਅਤੇ ਲੋਕਾਂ ਦੇ ਅਗੂੰਠੇ ਦੇ ਨਿਸ਼ਾਨ ਲੈ ਕੇ ਮਾਸੂਮ ਲੋਕਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਖੋਹੀ ਹੈ। ਰਾਜਸਥਾਨ ਤੋਂ ਸਾਬਕਾ ਪੰਜਾਬ ਕਾਂਗਰਸ ਇੰਚਾਰਜ ਨਾਲ 2400 ਕਰੋੜ ਦਾ ਘੁਟਾਲਾ। ਅਦਾਲਤ ਵਿੱਚ ਜਵਾਬ ਦਿਓ ਅਤੇ ਜੇਲ੍ਹ ਲਈ ਤਿਆਰ ਰਹੋ।  


ਨਵਜੋਤ ਕੌਰ ਸਿੱਧੂ ਨੇ ਦੂਜੇ ਟਵੀਟ 'ਚ ਕਿਹਾ ਹੈ ਕਿ 'ਤੁਸੀਂ (ਰਾਜਾ ਵੜਿੰਗ) ਪਹਿਲੇ ਅਜਿਹੇ ਵਿਅਕਤੀ ਹੋ ,ਜਿਸ ਨੇ ਕਾਂਗਰਸ ਨਾਲ ਜੁੜੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਨਹੀਂ ਬਖਸ਼ਿਆ, ਇੱਕ ਮੈਂਬਰ ਦੀ ਜੁਆਇਨਿੰਗ ਫੀਸ 75 ਰੁਪਏ ਰੱਖੀ ਹੈ। ਜ਼ਰਾ ਸੋਚੋ ਕਿ ਤੁਸੀਂ ਕਿੰਨੇ ਨੌਜਵਾਨਾਂ ਨੂੰ ਲੁੱਟਿਆ ਹੈ। ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਕਿੰਨੇ ਨੌਜਵਾਨਾਂ ਨੂੰ ਨੌਕਰੀਆਂ ਜਾਂ ਚੰਗੀ ਪਲੇਸਮੈਂਟ ਦਿਵਾ ਕੇ ਉਨ੍ਹਾਂ ਦੀ ਮਦਦ ਕੀਤੀ ਹੈ? ਕੀ ਨੌਜਵਾਨਾਂ ਦਾ ਇਸਤੇਮਾਲ ਸਿਰਫ਼ ਲੋਕਾਂ ਨੂੰ ਇਕੱਠਾ ਕਰਨ, ਰੈਲੀਆਂ ਕਰਨ ਅਤੇ ਆਪਣੇ ਲਈ ਨਾਅਰੇ ਲਗਾਉਣ ਲਈ ਕੀਤਾ ਜਾਂਦਾ ਹੈ? ਕੀ ਤੁਸੀਂ ਦੱਸ ਸਕਦੇ ਹੋ ਕਿ ਪੰਜਾਬ ਦੇ ਨੌਜਵਾਨਾਂ ਤੋਂ ਇਕੱਠੇ ਕੀਤੇ ਜਾਣ ਵਾਲੇ 7.5 ਕਰੋੜ ਰੁਪਏ ਕਿਵੇਂ ਖਰਚ ਕਰਨ ਵਾਲੇ ਹੋ ? 


ਦੱਸ ਦੇਈਏ ਕਿ ਡਾ. ਨਵਜੋਤ ਕੌਰ ਨੇ ਪਿਛਲੇ ਦਿਨੀਂ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ "ਪੰਜਾਬ ਵਿੱਚ ਮੁੱਖ ਮੰਤਰੀ ਬਣਨ ਲਈ '500 ਕਰੋੜ ਰੁਪਏ ਦਾ ਸੂਟਕੇਸ' ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਤੀ "ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚ ਵਾਪਸ ਆਉਣਗੇ, ਜੇਕਰ ਪਾਰਟੀ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ, ਪਰ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਹਨ। ਹਾਲਾਂਕਿ ਨਵਜੋਤ ਕੌਰ ਸਿੱਧੂ ਦੇ 500 ਕਰੋੜ ਰੁਪਏ' ਵਾਲੇ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਡਾ. ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਸੀ। 


 ਨਵਜੋਤ ਕੌਰ ਸਿੱਧੂ ਦੇ ਬਿਆਨਾਂ ਉੱਪਰ ਰਾਜਾ ਵੜਿੰਗ ਦਾ ਪ੍ਰਤੀਕਰਮ

ਨਵਜੋਤ ਕੌਰ ਸਿੱਧੂ ਵੱਲੋਂ ਲਗਾਏ ਹੋਏ ਇਲਜ਼ਾਮਾਂ ਉੱਪਰ ਰਾਜਾ ਵੜਿੰਗ ਨੇ ਕਿਹਾ ਕਿ ਜ਼ੀਰਕਪੁਰ ਵਿਖੇ ਮੇਰੀ ਜ਼ਮੀਨ ਦਾ ਕੋਈ ਕਾਗਜ਼ ਕੋਈ ਬਿਆਨਾ ਕੋਈ ਇੰਤਕਾਲ, ਮੈਂ ਮੰਨ ਜਾਵਾਂਗਾ। ਇਸੇ ਦੇ ਨਾਲ ਰਾਜਾ ਵੜਿੰਗ ਨੇ ਕਿਹਾ ਕਿ ਚੈਨਲ ਬਹੁਤ ਸਾਰੇ ਇਸੇ ਤਰਜੀਹ ਉੱਤੇ ਖਬਰ ਚਲਾ ਰਹੇ ਹਨ ਕਿ ਨਵਜੋਤ ਕੌਰ ਸਿੱਧੂ ਨੇ ਮੇਰੇ ਉੱਪਰ ਇਲਜ਼ਾਮ ਲਗਾਏ ਹਨ। ਮੈਂ ਨਵਜੋਤ ਕੌਰ ਸਿੱਧੂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਮੇਰੇ ਕੋਲ ਇੰਨੀ ਜ਼ਮੀਨ ਹੈ ਤਾਂ ਉਸ ਵਿੱਚੋਂ ਕੇਵਲ ਮੈਨੂੰ 10 ਤੋਂ 12 ਕਿੱਲੇ ਦੇ ਦੇਣ ਬਾਕੀ, ਉਹ ਖੁਦ ਰੱਖ ਲੈਣ। ਰਾਜਾ ਵੜਿੰਗ ਨੇ ਨਵਜੋਤ ਕੌਰ ਸਿੱਧੂ ਨੂੰ ਮਾਨਸਿਕ ਤੌਰ 'ਤੇ ਬਿਮਾਰ ਦੱਸਿਆ। 

ਰਾਹੁਲ ਗਾਂਧੀ ਦੇ ਦੌਰੇ ਨੂੰ ਲੈ ਕੇ ਬੋਲੇ ਰਾਜਾ ਵੜਿੰਗ

ਰਾਜਾ ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ 28 ਫਰਵਰੀ ਨੂੰ ਬਰਨਾਲਾ ਵਿਖੇ ਪਹੁੰਚ ਰਹੇ ਹਨ ਅਤੇ ਬਰਨਾਲਾ ਵਿਖੇ ਇੱਕ ਵੱਡੀ ਰੈਲੀ ਕੀਤੀ ਜਾਵੇਗੀ। ਮਨਰੇਗਾ ਨੂੰ ਲੈ ਕੇ ਇਸੇ ਦੇ ਨਾਲ ਰਾਜਾ ਵੜਿੰਗ ਨੇ ਦੱਸਿਆ ਕਿ ਉਹ ਅੱਜ ਬਰਨਾਲਾ ਜਾ ਰਹੇ ਹਨ।  

Related Post