ਨਵਜੋਤ ਸਿੰਘ ਸਿੱਧੂ ਦੀ ਭੈਣ ਨੇ CM ਮਾਨ ਅਤੇ PM ਮੋਦੀ ਨੂੰ ਲਾਈ ਗੁਹਾਰ

ਕਾਂਗਰਸੀ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਦੀ ਕਥਿਤ ਭੈਣ ਸੁਮਨ ਤੁੱਰ, ਜੋ ਪਿੱਛਲੇ ਸਾਲ ਵਿਵਾਦਾਂ 'ਚ ਆਈ ਸੀ, ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਵੁਕ ਅਪੀਲ ਕੀਤੀ ਹੈ।

By  Jasmeet Singh March 24th 2023 03:57 PM

ਪਟਿਆਲਾ: ਕਾਂਗਰਸੀ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਦੀ ਕਥਿਤ ਭੈਣ ਸੁਮਨ ਤੁੱਰ, ਜੋ ਪਿੱਛਲੇ ਸਾਲ ਵਿਵਾਦਾਂ 'ਚ ਆਈ ਸੀ, ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਵੁਕ ਅਪੀਲ ਕੀਤੀ ਹੈ। 

ਸੁਮਨ ਤੂਰ ਨੇ ਮੁੜ ਕੈਮਰੇ ਸਾਹਮਣੇ ਆ ਕੇ ਦੱਸਿਆ ਕਿ ਉਨ੍ਹਾਂ ਦੀ ਭਰਜਾਈ ਨਵਜੋਤ ਕੌਰ ਸਿੱਧੂ ਨੂੰ ਦੂਜੀ ਸਟੇਜ ਦਾ ਕੈਂਸਰ ਹੋ ਗਿਆ ਹੈ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ। ਇਸ ਲਈ ਨਵਜੋਤ ਸਿੰਘ ਸਿੱਧੂ ਨੂੰ ਜਲਦ ਤੋਂ ਜਲਦ ਜੇਲ੍ਹ ਤੋਂ ਰਿਹਾਅ ਕੀਤਾ ਜਾਵੇ। 

ਸੁਮਨ ਤੂਰ ਨੇ ਨੈਤਿਕਤਾ ਦੇ ਆਧਾਰ 'ਤੇ ਆਪਣੇ ਭਰਾ ਨਵਜੋਤ ਸਿੰਘ ਸਿੱਧੂ ਨੂੰ ਜਲਦੀ ਤੋਂ ਜਲਦੀ ਜੇਲ੍ਹ ਤੋਂ ਰਿਹਾਅ ਕਰਨ ਦੀ ਮੰਗ ਰੱਖੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਉਨ੍ਹਾਂ ਦੀ ਗੁਹਾਰ 'ਤੇ ਕਿੰਨੀ ਛੇਤੀ ਐਕਸ਼ਨ ਲੈਂਦੀ ਹੈ। 

ਇਹ ਵੀ ਪੜ੍ਹੋ: ਸਜ਼ਾ ਪੂਰੀ ਹੋਣ ਤੋਂ ਪਹਿਲਾਂ ਰਿਹਾਅ ਹੋ ਸਕਦੇ ਨਵਜੋਤ ਸਿੱਧੂ; ਇਸ ਗੱਲ ਦਾ ਮਿਲ ਸਕਦਾ ਵੱਡਾ ਫਾਇਦਾ

Related Post