Nawanshahr News : ਨਵਾਂਸ਼ਹਿਰ ਚ ਵਪਾਰ ਮੰਡਲ ਦੇ ਵਾਈਸ ਪ੍ਰਧਾਨ ਰਵੀ ਸੋਬਤੀ ਦਾ ਬੇਰਹਿਮੀ ਨਾਲ ਕੀਤਾ ਕਤਲ

Nawanshahr News : ਨਵਾਂ ਸ਼ਹਿਰ ਦੇ ਵਪਾਰ ਮੰਡਲ ਦੇ ਵਾਈਸ ਪ੍ਰਧਾਨ ਰਵੀ ਸੋਬਤੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈI ਵਪਾਰ ਮੰਡਲ ਦੇ ਵਾਈਸ ਪ੍ਰਧਾਨ ਰਵੀ ਸੋਬਤੀ ਰਾਤ ਤੋਂ ਲਾਪਤਾ ਸਨ। ਪਰਿਵਾਰ ਵੱਲੋਂ ਪੁਲਿਸ ਨੂੰ ਲਾਪਤਾ ਹੋਣ ਦੀ ਸ਼ਿਕਾਇਤ ਵੀ ਦਿੱਤੀ ਗਈ ਸੀIਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਕੁੱਝ ਪ੍ਰਵਾਸੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਹਨਾਂ ਨੇ ਵਪਾਰੀ ਦਾ ਨਵਾਂਸ਼ਹਿਰ ਵਿੱਚ ਹੀ ਕਤਲ ਕੀਤਾ ਸੀ ਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਇਰਾਦੇ ਨਾਲ ਬਲਾਚੌਰ ਇਲਾਕੇ ਵਿੱਚ ਲੈ ਗਏ ਸਨ

By  Shanker Badra December 13th 2025 02:23 PM

Nawanshahr News : ਨਵਾਂ ਸ਼ਹਿਰ ਦੇ ਵਪਾਰ ਮੰਡਲ ਦੇ ਵਾਈਸ ਪ੍ਰਧਾਨ ਰਵੀ ਸੋਬਤੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈI ਵਪਾਰ ਮੰਡਲ ਦੇ ਵਾਈਸ ਪ੍ਰਧਾਨ ਰਵੀ ਸੋਬਤੀ ਰਾਤ ਤੋਂ ਲਾਪਤਾ ਸਨ। ਪਰਿਵਾਰ ਵੱਲੋਂ ਪੁਲਿਸ ਨੂੰ ਲਾਪਤਾ ਹੋਣ ਦੀ ਸ਼ਿਕਾਇਤ ਵੀ ਦਿੱਤੀ ਗਈ ਸੀIਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਕੁੱਝ ਪ੍ਰਵਾਸੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਹਨਾਂ ਨੇ ਵਪਾਰੀ ਦਾ ਨਵਾਂਸ਼ਹਿਰ ਵਿੱਚ ਹੀ ਕਤਲ ਕੀਤਾ ਸੀ ਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਇਰਾਦੇ ਨਾਲ ਬਲਾਚੌਰ ਇਲਾਕੇ ਵਿੱਚ ਲੈ ਗਏ ਸਨ I

ਰਵੀ ਸੋਬਤੀ ਦੀ ਬਲਾਚੌਰ ਦੇ ਇਲਾਕੇ 'ਚੋਂ ਗੱਡੀ 'ਚੋਂ ਤੇਜ਼ਧਾਰ ਹਥਿਆਰਾਂ ਨਾਲ ਕੱਟੀ ਹੋਈ ਲਾਸ਼ ਬਰਾਮਦ ਕੀਤੀ ਗਈ। ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਨੀਅਤ ਨਾਲ ਗੱਡੀ ਦੀ ਪਿਛਲੀ ਸੀਟ 'ਤੇ ਪਈ ਲਾਸ਼ ਨੂੰ ਅੱਗ ਦਿੱਤੀ। ਪੁਲਿਸ਼ ਨੇ ਵਪਾਰੀ ਦੇ ਫੋਨ ਲੁਕੇਸ਼ਨ 'ਤੇ ਗੱਡੀ ਸਮੇਤ ਲਾਸ਼ ਨੂੰ ਕਬਜੇ 'ਚ ਲੈ ਕੇ ਪੋਸਟਮਾਟਮ ਲਈ ਲਾਸ਼ ਨੂੰ ਸਿਵਲ ਹਸਪਾਤਾਲ ਵਿੱਚ ਭੇਜਿਆ ਗਿਆI 

ਮਿਲੀ ਜਾਣਕਾਰੀ ਦੇ ਅਨੁਸਾਰ ਵਪਾਰੀ ਰਵੀ ਸੋਬਤੀ ਕੱਲ ਸ਼ਾਮ ਆਪਣੇ ਘਰ ਕੰਮ ਕਰਨ ਵਾਲੀ ਪ੍ਰਵਾਸੀ ਮਹਿਲਾ ਨੂੰ ਪਿੰਡ ਮਹਾਲੋ ਤੋਂ ਲੈਣ ਵਾਸਤੇ ਗਿਆ ਸੀ ਪਰ ਵਾਪਸ ਨਹੀਂ ਆਇਆ। ਪਰਿਵਾਰ ਵੱਲੋਂ ਦਿੱਤੀ ਸ਼ਿਕਾਇਤ 'ਤੇ ਪੁਲਿਸ ਰਾਤ ਦੀ ਰਵੀ ਸੋਬਤੀ ਦੀ ਭਾਲ ਵੀ ਕਰ ਰਹੀ ਸੀ। ਕਤਲ ਕੀਤੀ ਲਾਸ਼ ਬਲਾਚੌਰ ਤੋਂ ਬਰਾਮਦ ਕੀਤੀ ਗਈ ਹੈI

Related Post