NDA ਦੀ ਪ੍ਰੀਖਿਆ ਚ ਛਾਇਆ ਗੁਰਦਾਸਪੁਰ ਦਾ ਅਰਮਾਨਪ੍ਰੀਤ, ਦੇਸ਼ ਭਰ ਚੋਂ ਪਹਿਲਾ ਸਥਾਨ ਹਾਸਲ ਕਰਕੇ ਮਾਪਿਆਂ ਦਾ ਨਾਮ ਕੀਤਾ ਰੌਸ਼ਨ
National Defence Academy Result : ਅਰਮਾਨਪ੍ਰੀਤ ਨੇ ਕਿਹਾ ਕਿ ਉਸ ਨੂੰ ਇਸ ਫੀਲਡ ਵਿੱਚ ਜਾਣ ਦੀ ਸੇਧ ਉਸ ਨੂੰ ਆਪਣੇ ਵੱਡੇ ਬਜ਼ੁਰਗਾਂ ਨਾਨਾ ਅਤੇ ਦਾਦਾ ਜੀ ਕੋਲੋਂ ਮਿਲੀ ਸੀ। ਉਸ ਨੇੇ ਦੱਸਿਆ ਕਿ ਉਸਦੇ ਨਾਨਾ ਜੀ ਕਾਰਗਿਲ ਜੰਗ ਦੇ ਵਿੱਚ ਸ਼ਹੀਦ ਹੋਏ ਸਨ ਅਤੇ ਉਸਦੇ ਦਾਦਾ ਜੀ ਵੀ ਆਰਮੀ 'ਚ ਬਤੌਰ ਹਵਲਦਾਰ ਦੇਸ਼ ਦੀ ਸੇਵਾ ਕਰਦੇ ਰਹੇ ਹਨ।
NDA : ਐਨਡੀਏ ਦੇ ਆਏ ਨਤੀਜਿਆਂ ਤੋਂ ਪੂਰੇ ਭਾਰਤ 'ਚੋਂ ਪਹਿਲਾ ਨੰਬਰ ਹਾਸਿਲ ਕਰਨ ਵਾਲਾ ਅਰਮਾਨਪ੍ਰੀਤ ਸਿੰਘ ਆਪਣੇ ਜੱਦੀ ਜ਼ਿਲ੍ਹੇ ਗੁਰਦਾਸਪੁਰ ਆਪਣੇ ਨਾਨਕੇ ਘਰ ਪਹੁੰਚਿਆ ਤਾਂ ਉਸ ਦਾ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਪਰਿਵਾਰਿਕ ਮੈਂਬਰਾਂ ਵੱਲੋਂ ਅਰਮਾਨਪ੍ਰੀਤ ਨੂੰ ਹਾਰ ਪਾ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਅਰਮਾਨਪ੍ਰੀਤ ਨੇ ਕਿਹਾ ਕਿ ਉਸ ਨੂੰ ਇਸ ਫੀਲਡ ਵਿੱਚ ਜਾਣ ਦੀ ਸੇਧ ਉਸ ਨੂੰ ਆਪਣੇ ਵੱਡੇ ਬਜ਼ੁਰਗਾਂ ਨਾਨਾ ਅਤੇ ਦਾਦਾ ਜੀ ਕੋਲੋਂ ਮਿਲੀ ਸੀ। ਉਸ ਨੇੇ ਦੱਸਿਆ ਕਿ ਉਸਦੇ ਨਾਨਾ ਜੀ ਕਾਰਗਿਲ ਜੰਗ ਦੇ ਵਿੱਚ ਸ਼ਹੀਦ ਹੋਏ ਸਨ ਅਤੇ ਉਸਦੇ ਦਾਦਾ ਜੀ ਵੀ ਆਰਮੀ 'ਚ ਬਤੌਰ ਹਵਲਦਾਰ ਦੇਸ਼ ਦੀ ਸੇਵਾ ਕਰਦੇ ਰਹੇ ਹਨ।