NDRF Jawan Dies: ਪਟਨਾ ਚ NDRF ਜਵਾਨ ਦੀ ਡੁੱਬਣ ਨਾਲ ਮੌਤ, ਟ੍ਰੇਨਿੰਗ ਦੌਰਾਨ ਵਾਪਰਿਆ ਹਾਦਸਾ
ਪਟਨਾ ਵਿਖੇ ਐਨਡੀਆਰਐਫ ਦੇ ਜਵਾਨ ਜਗਨ ਸਿੰਘ ਦੀ ਟ੍ਰੇਨਿੰਗ ਦੌਰਾਨ ਡੁੱਬਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਐੱਨਡੀਆਰਐੱਫ ਦੇ ਜਵਾਨ ਜਗਨ ਸਿੰਘ ਗੁਰਦਾਸਪੁਰ ਦੇ ਪਿੰਡ ਉਮਰਪੁਰਾ ਦਾ ਰਹਿਣ ਵਾਲਾ ਸੀ।

NDRF Jawan Dies: ਪਟਨਾ ਵਿਖੇ ਐਨਡੀਆਰਐਫ ਦੇ ਜਵਾਨ ਜਗਨ ਸਿੰਘ ਦੀ ਟ੍ਰੇਨਿੰਗ ਦੌਰਾਨ ਡੁੱਬਣ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਐੱਨਡੀਆਰਐੱਫ ਦੇ ਜਵਾਨ ਜਗਨ ਸਿੰਘ ਗੁਰਦਾਸਪੁਰ ਦੇ ਪਿੰਡ ਉਮਰਪੁਰਾ ਦਾ ਰਹਿਣ ਵਾਲਾ ਸੀ। ਇਸ ਦੁਖਦਾਈ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਪਿੰਡ ’ਚ ਸੋਗ ਦੀ ਲਹਿਰ ਛਾ ਗਈ ਹੈ।
ਦੱਸ ਦਈਏ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਐਨਡੀਆਰਐਫ ਦੇ ਅਧਿਕਾਰੀ ਅਤੇ ਸਥਾਨਕ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ। ਇਸ ਦੇ ਨਾਲ ਹੀ ਉਨ੍ਹਾਂ ਨੇ ਲਾਸ਼ ਦਾ ਪੋਸਟਮਾਰਟਮ ਲ਼ਈ ਭੇਜ ਦਿੱਤਾ ਗਿਆ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਐਨਡੀਆਰਐਫ ਵੱਲੋਂ ਹਰ ਰੋਜ਼ ਜਵਾਨਾਂ ਨੂੰ ਵੱਖ-ਵੱਖ ਥਾਵਾਂ ’ਤੇ ਟ੍ਰੇਨਿੰਗ ਲਈ ਲਿਜਾਇਆ ਜਾਂਦਾ ਹੈ। ਇਸੇ ਸਿਲਸਿਲੇ ਵਿੱਚ ਸੋਮਵਾਰ ਨੂੰ ਦਰਜਨਾਂ ਜਵਾਨਾਂ ਨੂੰ ਬੀਹਟਾ ਦੇ ਪਾਰੇਵ ਪਿੰਡ ਵਿੱਚ ਸਥਿਤ ਸੋਨ ਨਦੀ ਵਿੱਚ ਪਾਣੀ ਵਿੱਚ ਤੈਰਾਕੀ ਅਤੇ ਲੋਕਾਂ ਨੂੰ ਬਚਾਉਣ ਸਮੇਤ ਹੋਰ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ: Panchayat fund scam: ਸਾਬਕਾ ਕਾਂਗਰਸੀ MLA ਮਦਨਲਾਲ ਜਲਾਲਪੁਰਾ ਨੂੰ ਨਹੀਂ ਮਿਲੀ ਹਾਈਕੋਰਟ ਤੋਂ ਕੋਈ ਰਾਹਤ, ਜਾਣੋ ਕੀ ਹੈ ਪੂਰਾ ਮਾਮਲਾ