Indigo ਫਲਾਈਟ ਰੱਦ ਹੋਣ ਕਾਰਨ ਆਪਣੀ ਹੀ ਰਿਸੈਪਸ਼ਨ ਚ ਸ਼ਾਮਲ ਨਹੀਂ ਸਕਿਆ ਜੋੜਾ , ਔਨਲਾਈਨ ਅਟੈਂਡ ਕੀਤੀ ਰਿਸੈਪਸ਼ਨ

Karnataka Newlywed Couple : ਏਅਰਲਾਈਨ ਕੰਪਨੀ ਇੰਡੀਗੋ ਦੀਆਂ ਫਲਾਈਟਾਂ ਲਗਾਤਾਰ ਰੱਦ ਹੋ ਰਹੀਆਂ ਹਨ, ਜਿਸ ਦੇ ਚੱਲਦੇ ਹਜ਼ਾਰਾਂ ਲੋਕਾਂ ਦਾ ਪਲਾਨ ਵਿਗੜ ਰਿਹਾ ਹੈ। ਇਸ ਵਾਰ ਇੰਡੀਗੋ ਫਲਾਈਟ ਰੱਦ ਹੋਣ ਕਾਰਨ ਇੱਕ ਨਵ-ਵਿਆਹੇ ਜੋੜੇ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਰਅਸਲ 'ਚ ਫਲਾਈਟ ਰੱਦ ਹੋਣ ਕਾਰਨ ਜੋੜਾ ਆਪਣੀ ਰਿਸੈਪਸ਼ਨ ਵਿੱਚ ਨਹੀਂ ਪਹੁੰਚ ਸਕਿਆ। ਅੰਤ ਵਿੱਚ ਦੋਵਾਂ ਨੂੰ ਆਪਣੀ ਰਿਸੈਪਸ਼ਨ 'ਚ ਔਨਲਾਈਨ ਸ਼ਾਮਲ ਹੋਣਾ ਪਿਆ

By  Shanker Badra December 5th 2025 06:40 PM

Karnataka Newlywed Couple : ਏਅਰਲਾਈਨ ਕੰਪਨੀ ਇੰਡੀਗੋ ਦੀਆਂ ਫਲਾਈਟਾਂ ਲਗਾਤਾਰ ਰੱਦ ਹੋ ਰਹੀਆਂ ਹਨ, ਜਿਸ ਦੇ ਚੱਲਦੇ ਹਜ਼ਾਰਾਂ ਲੋਕਾਂ ਦਾ ਪਲਾਨ ਵਿਗੜ ਰਿਹਾ ਹੈ। ਇਸ ਵਾਰ ਇੰਡੀਗੋ ਫਲਾਈਟ ਰੱਦ ਹੋਣ ਕਾਰਨ ਇੱਕ ਨਵ-ਵਿਆਹੇ ਜੋੜੇ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਰਅਸਲ 'ਚ ਫਲਾਈਟ ਰੱਦ ਹੋਣ ਕਾਰਨ ਜੋੜਾ ਆਪਣੀ ਰਿਸੈਪਸ਼ਨ ਵਿੱਚ ਨਹੀਂ ਪਹੁੰਚ ਸਕਿਆ। ਅੰਤ ਵਿੱਚ ਦੋਵਾਂ ਨੂੰ ਆਪਣੀ ਰਿਸੈਪਸ਼ਨ 'ਚ ਔਨਲਾਈਨ ਸ਼ਾਮਲ ਹੋਣਾ ਪਿਆ। 

ਕਰਨਾਟਕ ਦੇ ਹੁਬਲੀ ਵਿੱਚ ਗੁਜਰਾਤ ਭਵਨ ਵਿੱਚ ਇੱਕ ਰਿਸੈਪਸ਼ਨ ਪਾਰਟੀ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਦੁਲਹਨ ਮੇਧਾ ਕਸ਼ੀਰ ਸਾਗਰ ਅਤੇ ਲਾੜੇ ਸੰਗਮ ਦਾਸ ਦੀ ਰਿਸੈਪਸ਼ਨ ਬੁੱਧਵਾਰ ਨੂੰ ਹੁਬਲੀ ਦੇ ਗੁਜਰਾਤ ਭਵਨ ਵਿੱਚ ਆਯੋਜਿਤ ਕੀਤੀ ਗਈ ਸੀ। 23 ਨਵੰਬਰ ਨੂੰ ਭੁਵਨੇਸ਼ਵਰ ਵਿੱਚ ਵਿਆਹ ਕਰਵਾਉਣ ਵਾਲਾ ਇਹ ਜੋੜਾ ਬੰਗਲੁਰੂ ਪਹੁੰਚਿਆ ਸੀ ਅਤੇ 2 ਦਸੰਬਰ ਨੂੰ ਹੁਬਲੀ ਲਈ ਇੰਡੀਗੋ ਫਲਾਈਟ ਬੁੱਕ ਕੀਤੀ ਸੀ। ਕਈ ਹੋਰ ਰਿਸ਼ਤੇਦਾਰਾਂ ਨੇ ਭੁਵਨੇਸ਼ਵਰ-ਮੁੰਬਈ-ਹੁਬਲੀ ਰੂਟ 'ਤੇ ਫਲਾਈਟ ਟਿਕਟਾਂ ਵੀ ਬੁੱਕ ਕੀਤੀਆਂ ਸਨ।

ਅਚਾਨਕ ਫਲਾਈਟਾਂ ਰੱਦ ਹੋਣ ਕਾਰਨ ਵਿਗੜਿਆ ਪਲਾਨ 

ਜਾਣਕਾਰੀ ਅਨੁਸਾਰ 2 ਦਸੰਬਰ ਨੂੰ ਸਵੇਰੇ 9 ਵਜੇ ਤੋਂ ਇੰਡੀਗੋ ਦੀਆਂ ਫਲਾਈਟਾਂ ਵਿੱਚ ਦਿੱਕਤ ਆ ਰਹੀ ਸੀ। ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਭੁਵਨੇਸ਼ਵਰ ਤੋਂ ਜਿਸ ਫਲਾਈਟ 'ਚ ਤੋਂ ਮੇਧਾ ਕਸ਼ੀਰ ਸਾਗਰ ਅਤੇ ਸੰਗਮਾ ਦਾਸ ਨੇ ਜਾਣਾ ਸੀ, ਉਹ ਅਗਲੇ ਦਿਨ ਸਵੇਰ (3 ਦਸੰਬਰ) 4-5 ਘੰਟੇ ਦੀ ਦੇਰੀ ਨਾਲ ਚੱਲ ਰਹੀ ਸੀ। ਇਸ ਲਈ ਉਨ੍ਹਾਂ ਨੇ ਕਿਸੇ ਵਿਕਲਪਿਕ ਰਸਤੇ 'ਤੇ ਵਿਚਾਰ ਨਹੀਂ ਕੀਤਾ। ਹਾਲਾਂਕਿ ਆਖਰੀ ਸਮੇਂ 'ਤੇ 3 ਦਸੰਬਰ ਦੀ ਸਵੇਰ ਨੂੰ ਉਡਾਣ ਅਚਾਨਕ ਰੱਦ ਕਰ ਦਿੱਤੀ ਗਈ, ਜਿਸ ਨਾਲ ਲਾੜਾ ਅਤੇ ਲਾੜੀ ਸਮੇਂ ਸਿਰ ਹੁਬਲੀ ਨਹੀਂ ਪਹੁੰਚ ਸਕੇ।

ਮਾਪਿਆਂ ਨੇ ਲਾੜੀ ਅਤੇ ਲਾੜੀ ਦੀ ਕੁਰਸੀ 'ਤੇ ਬੈਠ ਕੇ ਰਸਮਾਂ ਪੂਰੀਆਂ ਕੀਤੀਆਂ

ਇਸ ਦੌਰਾਨ ਗੁਜਰਾਤ ਭਵਨ ਵਿੱਚ ਰਿਸੈਪਸ਼ਨ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋਣ ਤੋਂ ਬਾਅਦ ਪਰਿਵਾਰ ਨੇ ਇੱਕ ਨਵਾਂ ਤਰੀਕਾ ਲੱਭਿਆ। ਅੰਤ ਵਿੱਚ ਲਾੜੀ ਦੇ ਮਾਪਿਆਂ ਨੇ ਆਪਣੀ ਧੀ ਅਤੇ ਜਵਾਈ ਦੀ ਬਜਾਏ ਲਾੜੇ ਅਤੇ ਲਾੜੀ ਦੀਆਂ ਕੁਰਸੀਆਂ 'ਤੇ ਬੈਠ ਕੇ ਰਸਮਾਂ ਪੂਰੀਆਂ ਕੀਤੀਆਂ। ਇਸ ਦੌਰਾਨ ਲਾੜੀ ਮੇਧਾ ਅਤੇ ਲਾੜਾ ਸੰਗਮ ਦਾਸ ਨੂੰ ਭੁਵਨੇਸ਼ਵਰ ਵਿੱਚ ਤਿਆਰ ਹੋਣਾ ਪਿਆ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ ਰਿਸੈਪਸ਼ਨ ਵਿੱਚ ਸ਼ਾਮਲ ਹੋਣਾ ਪਿਆ। ਜਿੱਥੇ ਇੰਡੀਗੋ ਦੀਆਂ ਉਡਾਣਾਂ ਦੇ ਰੱਦ ਹੋਣ ਨਾਲ ਬਹੁਤ ਸਾਰੇ ਲੋਕ ਚਿੰਤਤ ਹਨ, ਉੱਥੇ ਹੀ ਹੁਬਲੀ ਵਿੱਚ ਹੋਈ ਇਸ ਘਟਨਾ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਰਿਸੈਪਸ਼ਨ ਭਾਵੇਂ ਤਕਨਾਲੋਜੀ ਦੀ ਮਦਦ ਨਾਲ ਪੂਰਾ ਹੋਇਆ ਹੋਵੇ, ਪਰ ਇਹ ਦਿਨ ਇਸ ਜੋੜੇ ਲਈ ਹਮੇਸ਼ਾ ਯਾਦਗਾਰੀ ਅਤੇ ਵਿਲੱਖਣ ਰਹੇਗਾ।

Related Post