NIA arrested 6 associates of Bishnoi gang : NIA ਦੀ ਅੱਠ ਸੂਬਿਆਂ 'ਚ ਛਾਪੇਮਾਰੀ, ਬਿਸ਼ਨੋਈ ਗਿਰੋਹ ਦੇ 6 ਗੁਰਗੇ ਗ੍ਰਿਫ਼ਤਾਰ

By  Ravinder Singh February 23rd 2023 11:59 AM -- Updated: February 23rd 2023 12:04 PM

ਨਵੀਂ ਦਿੱਲੀ :  ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਅੱਤਵਾਦੀ-ਗੈਂਗਸਟਰ-ਡਰੱਗ ਸਮੱਗਲਰ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲ਼ਤਾ ਹਾਸਲ ਕੀਤੀ। NIA ਨੇ ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਗੋਲਡੀ ਬਰਾੜ ਲਈ ਕੰਮ ਕਰ ਰਹੇ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

NIA ਹੁਣ ਇਸ ਮਾਮਲੇ 'ਚ ਅਗਲੀ ਕਾਰਵਾਈ ਕਰ ਰਹੀ ਹੈ। NIA ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਲੱਕੀ ਖੋਖਰ, ਲਖਵੀਰ ਸਿੰਘ, ਹਰਪ੍ਰੀਤ, ਦਲੀਪ ਬਿਸ਼ਨੋਈ, ਸੁਰਿੰਦਰ ਤੇ ਹਰੀ ਓਮ ਵਜੋਂ ਹੋਈ ਹੈ। ਕਾਬਿਲੇਗੌਰ ਹੈ ਕਿ NIA ਨੇ ਬੀਤੇ ਦਿਨ 8 ਸੂਬਿਆਂ ਦੇ 76 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਜਾਂਚ ਏਜੰਸੀ ਨੇ ਪੰਜਾਬ, ਹਰਿਆਣਾ, ਦਿੱਲੀ, ਯੂਪੀ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਤੇ ਮਹਾਰਾਸ਼ਟਰ 'ਚ ਤਲਾਸ਼ੀ ਲਈ ਸੀ।

ਇਹ ਵੀ ਪੜ੍ਹੋ : AAP MLA Amit Rattan Kotfatta arrested : ਵਿਜੀਲੈਂਸ ਨੇ 'ਆਪ' ਵਿਧਾਇਕ ਅਮਿਤ ਰਤਨ ਨੂੰ ਕੀਤਾ ਗ੍ਰਿਫ਼ਤਾਰ

ਪੰਜਾਬ ਵਿਚ ਬਠਿੰਡਾ ਤੇ ਮੁਕਸਤਰ ਵਿਖੇ ਚੈਕਿੰਗ ਕੀਤੀ ਸੀ। ਸਤੰਬਰ ਦੇ ਪਹਿਲੇ ਹਫ਼ਤੇ ਤਿੰਨ ਐਫਆਈਆਰ ਦਰਜ ਕਰਨ ਮਗਰੋਂ ਐਨਆਈਏ ਦੀ ਇਹ 5ਵੀਂ ਛਾਪੇਮਾਰੀ ਸੀ। ਇਸ ਸਮੇਂ ਦੌਰਾਨ ਜਾਂਚ ਏਜੰਸੀ ਨੇ ਵੱਡੀ ਗਿਣਤੀ 'ਚ ਡਿਜੀਟਲ ਉਪਕਰਣ, ਕਾਰਤੂਸ, ਨੌਂ ਪਿਸਤੌਲਾਂ ਤੇ ਰਾਈਫਲਾਂ ਦੇ ਨਾਲ-ਨਾਲ 2.3 ਕਰੋੜ ਰੁਪਏ ਬਰਾਮਦ ਕੀਤੇ ਸਨ। ਐਨਆਈਏ ਵੱਲੋਂ ਜੇਲ੍ਹ 'ਚ ਬੰਦ ਗੈਂਗਸਟਰਾਂ ਤੋਂ ਪੁੱਛਗਿੱਛ ਤੇ ਪਹਿਲਾਂ ਮਿਲੇ ਸਬੂਤਾਂ ਦੇ ਆਧਾਰ 'ਤੇ ਛਾਪੇਮਾਰੀ ਦਾ ਫੈਸਲਾ ਕੀਤਾ ਗਿਆ ਸੀ।

Related Post