Jagraon Hotel News : ਹੋਟਲ ਦੇ ਅੰਦਰ ਵੜੇ ਜੋੜਿਆਂ ਨੂੰ ਕਾਬੂ ਕਰਨ ਲਈ ਨਿਹੰਗ ਸਿੰਘਾਂ ਨੇ ਹੋਟਲ ਨੂੰ ਲਾਇਆ ਤਾਲਾ, ਫੇਰ ਹੋਇਆ ਹੰਗਾਮਾ

ਮੌਕੇ ’ਤੇ ਪਹੁੰਚੇ ਪੱਤਰਕਾਰਾਂ ਨੂੰ ਵੀ ਨਿਹੰਗਾਂ ਨੇ ਅੰਦਰ ਨਹੀਂ ਜਾਣ ਦਿੱਤਾ ਤੇ ਪੁਲਿਸ ਨੇ ਜਦੋਂ ਮੌਕੇ ਤੇ ਆ ਕੇ ਦੇਖਿਆ ਤਾਂ ਅੰਦਰ ਕੁਝ ਨਹੀਂ ਮਿਲਿਆ, ਪਰ ਪੁਲਿਸ ਨੇ ਇਸ ਬਾਰੇ ਕੈਮਰੇ ਅੱਗੇ ਕੁਝ ਵੀ ਬੋਲਣ ਤੋ ਇਨਕਾਰ ਕਰ ਦਿੱਤਾ।

By  Aarti February 4th 2025 06:06 PM

Jagraon Bus Stand : ਜਗਰਾਓ ਬੱਸ ਅੱਡੇ ਨੇੜੇ ਇਕ ਹੋਟਲ ਦੇ ਅੰਦਰ ਵੜੇ ਜੋੜਿਆਂ ਨੂੰ ਕਾਬੂ ਕਰਨ ਲਈ ਕੋਠੇ ਸ਼ੇਰਜੰਗ ਦੇ ਨਿਹੰਗ ਸਿੰਘਾਂ ਨੇ ਹੋਟਲ ਨੂੰ ਬਾਹਰੋ ਤਾਲਾ ਲਗਾ ਦਿੱਤਾ,ਜਿਸਦੇ ਚੱਲਦੇ ਮੌਕੇ ਤੇ ਖੂਬ ਹੰਗਾਮਾ ਹੋਇਆ। 

ਮੌਕੇ ’ਤੇ ਪਹੁੰਚੇ ਪੱਤਰਕਾਰਾਂ ਨੂੰ ਵੀ ਨਿਹੰਗਾਂ ਨੇ ਅੰਦਰ ਨਹੀਂ ਜਾਣ ਦਿੱਤਾ ਤੇ ਪੁਲਿਸ ਨੇ ਜਦੋਂ ਮੌਕੇ ਤੇ ਆ ਕੇ ਦੇਖਿਆ ਤਾਂ ਅੰਦਰ ਕੁਝ ਨਹੀਂ ਮਿਲਿਆ, ਪਰ ਪੁਲਿਸ ਨੇ ਇਸ ਬਾਰੇ ਕੈਮਰੇ ਅੱਗੇ ਕੁਝ ਵੀ ਬੋਲਣ ਤੋ ਇਨਕਾਰ ਕਰ ਦਿੱਤਾ।

ਇਸ ਮੌਕੇ ਨਿਹੰਗ ਸਿੰਘਾਂ ਨੇ ਕਿਹਾਕਿ ਉਹ ਇਸ ਕੰਮ ਨੂੰ ਬੰਦ ਕਰਨ ਲਈ ਹੋਟਲ ਮੈਨੇਜਰ ਨੂੰ ਪਹਿਲਾਂ ਵੀ ਪਿਆਰ ਨਾਲ ਸਮਝਾ ਚੁੱਕੇ ਸਨ। ਪਰ ਫਿਰ ਵੀ ਇਸ ਹੋਟਲ ਵਿੱਚ ਜੋੜੇ ਆਉਣੇ ਬੰਦ ਨਹੀਂ ਹੋਏ ਤੇ ਅੱਜ ਵੀ ਜਦੋਂ ਉਨਾਂ ਨੇ ਹੋਟਲ ਨੂੰ ਬਾਹਰੋ  ਤਾਲਾ ਲਾਇਆ ਤਾਂ ਹੋਟਲ ਅੰਦਰ ਪੰਜ ਸੱਤ ਜੋੜੇ ਸਨ, ਪਰ ਪੁਲਿਸ ਨੂੰ ਅੰਦਰ ਕੁਝ ਨਹੀਂ ਮਿਲਿਆ। 

ਉਨਾਂ ਅੱਗੇ ਇਹ ਵੀ ਕਿਹਾ ਕਿ ਮੈਨੇਜਰ ਅਤੇ ਜੋੜੇ ਅੰਦਰੋਂ ਅੰਦਰ ਭੱਜ ਗਏ ਹਨ ਤੇ ਜੇਕਰ ਅੱਗੇ ਵੀ ਇਸ ਹੋਟਲ ਵਿੱਚ ਜੋੜੇ ਆਉਣੇ ਬੰਦ ਨਾ ਹੋਏ ਤਾਂ ਉਹ ਇਸ ਹੋਟਲ ਨੂੰ ਅੱਗ ਲਾ ਦੇਣਗੇ।

ਇਹ ਵੀ ਪੜ੍ਹੋ : Ambedkar statue vandalism case : ਪੰਜਾਬ ’ਚ ਅੰਬੇਡਕਰ ਦੇ ਬੁੱਤ ਦੀ ਭੰਨਤੋੜ, ਭਾਜਪਾ ਨੇ ਅਰਵਿੰਦ ਕੇਜਰੀਵਾਲ 'ਤੇ ਦਲਿਤ ਵਿਰੋਧੀ ਹੋਣ ਦਾ ਲਗਾਇਆ ਇਲਜ਼ਾਮ

Related Post