ਬਿਹਾਰ ਦੇ ਪਟਨਾ 'ਚ ਨਿਤੀਸ਼ ਕੁਮਾਰ ਦੀ ਪਾਰਟੀ ਆਗੂ ਦਾ ਗੋਲੀ ਮਾਰ ਕੇ ਕਤਲ

ਇਸ ਹਮਲੇ ਵਿੱਚ ਸੌਰਭ ਕੁਮਾਰ ਦੇ ਨਾਲ ਮੌਜੂਦ ਵਿਅਕਤੀ ਨੂੰ ਵੀ ਗੋਲੀ ਲੱਗੀ ਸੀ। ਜੇਡੀਯੂ ਨੇਤਾ ਦੇ ਕਤਲ ਤੋਂ ਬਾਅਦ ਸਮਰਥਕਾਂ 'ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ।

By  Aarti April 25th 2024 10:07 AM

JDU Leader Saurabh: ਬਿਹਾਰ ਵਿੱਚ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਵੋਟਿੰਗ ਤੋਂ ਪਹਿਲਾਂ ਹਿੰਸਾ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਬੁੱਧਵਾਰ ਰਾਤ ਨੂੰ ਪਟਨਾ 'ਚ ਜੇਡੀਯੂ ਆਗੂ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਜੇਡੀਯੂ ਨੇਤਾ ਸੌਰਭ ਕੁਮਾਰ ਨੂੰ ਵਿਆਹ ਸਮਾਗਮ ਤੋਂ ਪਰਤਦੇ ਸਮੇਂ ਗੋਲੀ ਮਾਰ ਦਿੱਤੀ ਗਈ। ਇਹ ਘਟਨਾ ਪਟਨਾ ਦੇ ਪੁਨਪੁਨ ਇਲਾਕੇ ਦੀ ਹੈ। ਇਸ ਹਮਲੇ ਵਿੱਚ ਸੌਰਭ ਕੁਮਾਰ ਦੇ ਨਾਲ ਮੌਜੂਦ ਵਿਅਕਤੀ ਨੂੰ ਵੀ ਗੋਲੀ ਲੱਗੀ ਸੀ। ਜੇਡੀਯੂ ਨੇਤਾ ਦੇ ਕਤਲ ਤੋਂ ਬਾਅਦ ਸਮਰਥਕਾਂ 'ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਗੁੱਸੇ 'ਚ ਆਏ ਸਮਰਥਕਾਂ ਨੇ ਹੰਗਾਮਾ ਕਰ ਦਿੱਤਾ।

ਸੌਰਭ ਕੁਮਾਰ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ ਯੂਨਾਈਟਿਡ (ਜੇਡੀਯੂ) ਦਾ ਨੌਜਵਾਨ ਆਗੂ ਸੀ। ਉਸ ਨੂੰ ਕੱਲ੍ਹ ਸ਼ਾਮ ਇੱਕ ਸਮਾਗਮ ਤੋਂ ਪਰਤਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ। ਬਾਈਕ ਸਵਾਰ ਚਾਰ ਵਿਅਕਤੀਆਂ ਵੱਲੋਂ ਸੌਰਭ ਕੁਮਾਰ ਦੇ ਸਿਰ ਵਿੱਚ ਦੋ ਵਾਰ ਗੋਲੀ ਮਾਰੀ ਗਈ, ਜਦੋਂ ਕਿ ਉਸ ਦੀ ਸਾਥੀ ਮੁਨਮੁਨ ਨੂੰ ਤਿੰਨ ਗੋਲੀਆਂ ਮਾਰੀਆਂ ਗਈਆਂ। ਦੋਵਾਂ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਸੌਰਭ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਉਸ ਦੀ ਸਾਥੀ ਮੁਨਮੁਨ ਗੰਭੀਰ ਹਾਲਤ ਵਿੱਚ ਇਲਾਜ ਅਧੀਨ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਪਟਨਾ ਪੁਲਸ ਦੀ ਵਿਸ਼ੇਸ਼ ਟੀਮ ਦੇਰ ਰਾਤ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਕਤਲ ਤੋਂ ਗੁੱਸੇ 'ਚ ਆਏ ਸਥਾਨਕ ਲੋਕਾਂ ਨੇ ਸੜਕ 'ਤੇ ਭਾਰੀ ਜਾਮ ਲਗਾ ਦਿੱਤਾ।

ਇਹ ਵੀ ਪੜ੍ਹੋ: World Malaria Day: ਗੰਭੀਰ ਬਿਮਾਰੀਆਂ 'ਚੋਂ ਇੱਕ ਹੈ ਮਲੇਰੀਆ, ਜਾਣੋ ਕੀ ਹਨ ਇਸਦੇ ਲੱਛਣ ਤੇ ਕਿਵੇਂ ਜਾ ਸਕਦਾ ਹੈ ਬਚਿਆ

Related Post