ਉੱਤਰੀ ਕੋਰੀਆ ਨੇ ਦਾਗੀਆਂ ਮਿਜ਼ਾਈਲਾਂ, ਜਾਪਾਨ 'ਚ ਅਲਰਟ

By  Pardeep Singh November 3rd 2022 01:50 PM -- Updated: November 3rd 2022 01:51 PM

ਨਵੀਂ ਦਿੱਲੀ: ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ  ਨੇ ਇੱਕ ਵਾਰ ਫਿਰ ਜਾਪਾਨ ਉੱਤੇ ਬੈਲਿਸਟਿਕ ਮਿਜ਼ਾਈਲ ਦਾਗੀ ਹੈ। ਉੱਤਰੀ ਕੋਰੀਆ ਨੇ ਲਗਾਤਾਰ ਦੂਜੇ ਦਿਨ ਅਜਿਹਾ ਕੀਤਾ ਹੈ। ਜਿਸ ਕਾਰਨ ਜਾਪਾਨ ਵਿੱਚ ਹਲਚਲ ਮਚ ਗਈ। ਜਾਪਾਨ 'ਚ ਸਰਕਾਰ ਨੇ ਐਮਰਜੈਂਸੀ ਅਲਰਟ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਸਲਾਹ ਦਿੱਤੀ ਹੈ। 

 ਬੁੱਧਵਾਰ 2 ਨਵੰਬਰ 2022 ਨੂੰ ਕਿਮ ਜੋਂਗ ਉਨ ਨੇ ਸਮੁੰਦਰ ਵਿੱਚ ਇੱਕੋ ਸਮੇਂ 23 ਮਿਜ਼ਾਈਲਾਂ ਦਾਗੀਆਂ ਸਨ। ਉੱਤਰੀ ਕੋਰੀਆ ਵੱਲੋਂ ਦਾਗੀ ਗਈ ਇੱਕ ਮਿਜ਼ਾਈਲ ਕਥਿਤ ਤੌਰ 'ਤੇ ਜਾਪਾਨ ਦੇ ਉੱਪਰੋਂ ਲੰਘ ਕੇ ਸਮੁੰਦਰ ਵਿੱਚ ਜਾ ਡਿੱਗੀ। ਇਸ ਸੰਕਟ ਨੂੰ ਦੇਖਦੇ ਹੋਏ ਜਾਪਾਨ ਦੇ ਕੁਝ ਇਲਾਕਿਆਂ 'ਚ ਲੋਕਾਂ ਲਈ ਮਿਜ਼ਾਈਲ ਅਲਰਟ ਵੀ ਜਾਰੀ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਸੁਰੱਖਿਅਤ ਸਥਾਨ 'ਤੇ ਜਾਣ ਦੀ ਸਲਾਹ ਦਿੱਤੀ ਗਈ ਸੀ।

ਜਾਪਾਨ ਸਰਕਾਰ ਵੱਲੋਂ ਜਾਰੀ ਨਿਰਦੇਸ਼ ਉੱਤਰੀ ਕੋਰੀਆ ਦੀ ਇਸ ਕਾਰਵਾਈ ਤੋਂ ਬਾਅਦ ਜਾਪਾਨ ਸਰਕਾਰ ਨੇ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ। 

ਇਹ ਵੀ ਪੜ੍ਹੋ: ASSEMBLY BYPOLLS LIVE UPDATES: 6 ਰਾਜਾਂ ਦੀਆਂ 7 ਸੀਟਾਂ 'ਤੇ ਵੋਟਿੰਗ ਜਾਰੀ


Related Post