ਗਾਇਬ ਨਹੀਂ ਹੋਇਆ, ਸੇਵਾ ਲਈ ਗੁਰੂ ਘਰੇ ਗਇਆ ਸੀ ਅੰਮ੍ਰਿਤਪਾਲ ਦਾ ਪਰਿਵਾਰ

ਸੋਸ਼ਲ ਮੀਡੀਆ 'ਤੇ ਲਾਈਵ ਹੋਣ ਤੋਂ ਬਾਅਦ ਅੰਮ੍ਰਿਤਪਾਲ ਦਾ ਪਰਿਵਾਰ ਘਰੋਂ ਗਾਇਬ ਹੋ ਗਿਆ ਸੀ, ਜੋ ਹੁਣ ਘਰ ਪਰਤ ਆਇਆ ਹੈ। ਪੁਲਿਸ ਵੱਲੋਂ ਪੁੱਛਗਿੱਛ ਕਰਨ 'ਤੇ ਇਹ ਸਾਹਮਣੇ ਆਇਆ ਕਿ ਪਰਿਵਾਰ ਗੁਰਦੁਆਰੇ 'ਚ ਸੇਵਾ ਕਰਨ ਗਿਆ ਸੀ।

By  Jasmeet Singh March 30th 2023 04:06 PM -- Updated: March 30th 2023 04:10 PM

ਵੈੱਬ-ਡੈਸਕ: ਸੋਸ਼ਲ ਮੀਡੀਆ 'ਤੇ ਲਾਈਵ ਹੋਣ ਤੋਂ ਬਾਅਦ ਅੰਮ੍ਰਿਤਪਾਲ ਦਾ ਪਰਿਵਾਰ ਘਰੋਂ ਗਾਇਬ ਹੋ ਗਿਆ ਸੀ, ਜੋ ਹੁਣ ਘਰ ਪਰਤ ਆਇਆ ਹੈ। ਪੁਲਿਸ ਵੱਲੋਂ ਪੁੱਛਗਿੱਛ ਕਰਨ 'ਤੇ ਇਹ ਸਾਹਮਣੇ ਆਇਆ ਕਿ ਪਰਿਵਾਰ ਗੁਰਦੁਆਰੇ 'ਚ ਸੇਵਾ ਕਰਨ ਗਿਆ ਸੀ। ਹਾਲਾਂਕਿ ਪਰਿਵਾਰ ਮੀਡੀਆ ਦੇ ਸਾਹਮਣੇ ਆਉਣ ਲਈ ਤਿਆਰ ਨਹੀਂ ਹੈ ਪਰ ਉਹ ਆਪਣੇ ਜੱਦੀ ਘਰ ਪਹੁੰਚ ਗਿਆ ਹੈ।

ਇਸ ਤੋਂ ਪਹਿਲਾਂ ਪੰਜਾਬ ਪੁਲਿਸ ਅੰਮ੍ਰਿਤਪਾਲ ਸਿੰਘ ਦੀ ਕਦੇ ਦਿੱਲੀ, ਕਦੇ ਉਤਰਾਖੰਡ ਅਤੇ ਕਦੇ ਨੇਪਾਲ ਵਿੱਚ ਭਾਲ ਕਰ ਰਹੀ ਸੀ, ਜਦਕਿ ਉਸਦੇ ਕਈ ਸਮਰਥਕ ਦਾਅਵਾ ਕਰ ਰਹੇ ਸਨ ਕਿ ਪੁਲਿਸ ਨੇ ਉਸਨੂੰ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਇਸ ਸੰਭਾਵਨਾ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੈਬੀਅਸ ਕਾਰਪਸ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ। ਪਰ ਹੁਣ ਅੰਮ੍ਰਿਤਪਾਲ ਬੀਤੇ ਬੁੱਧਵਾਰ ਨੂੰ ਇਕ ਵੀਡੀਓ ਰਾਹੀਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ।

ਵੀਡੀਓ ਵਿੱਚ ਅੰਮ੍ਰਿਤਪਾਲ ਨੇ ਦਾਅਵਾ ਕੀਤਾ ਕਿ ਉਹ ਸੁਰੱਖਿਅਤ ਅਤੇ ਤੰਦਰੁਸਤ ਹੈ ਅਤੇ ਉਸਦੀ ਗ੍ਰਿਫਤਾਰੀ ਜਾਂ ਆਤਮ ਸਮਰਪਣ ਵਾਹਿਗੁਰੂ ਦੇ ਹੱਥ ਹੈ, ਜਿਸ ਨੇ ਉਸਨੂੰ 'ਜ਼ਾਲਿਮਾਂ' (ਪੰਜਾਬ ਪੁਲਿਸ) ਦੇ ਇੰਨੇ ਵੱਡੇ ਘੇਰੇ ਵਿੱਚੋਂ ਬਾਹਰ ਕੱਢਿਆ।

ਅੰਮ੍ਰਿਤਪਾਲ ਨੇ ਦਾਅਵਾ ਕੀਤਾ ਹੈ ਕਿ ਉਹ ਨਾ ਤਾਂ ਪਹਿਲਾਂ ਗ੍ਰਿਫਤਾਰੀ ਤੋਂ ਡਰਦਾ ਸੀ ਅਤੇ ਨਾ ਹੀ ਹੁਣ ਡਰਦਾ ਹੈ ਪਰ ਹੁਣ ਮੁੱਦਾ ਸਿਰਫ ਉਸ ਦੀ ਗ੍ਰਿਫਤਾਰੀ ਦਾ ਨਹੀਂ ਸਗੋਂ ਸਿੱਖ ਕੌਮ 'ਤੇ ਹੋ ਰਹੇ ਅੱਤਿਆਚਾਰਾਂ ਦਾ ਹੈ।

Related Post