BMW ਨਾ ਮਿਲਣ 'ਤੇ ਲਾੜੀ ਨੂੰ ਏਅਰਪੋਰਟ 'ਤੇ ਹੀ ਛੱਡ ਕੇ ਭੱਜਿਆ ਲਾੜਾ

25 ਲੱਖ ਰੁਪਏ ਲੈ ਕੇ ਬੀਐਮਡਬਲਿਊ ਕਾਰ ਦੀ ਮੰਗ ਪੂਰੀ ਨਾ ਹੋਣ 'ਤੇ ਲਾੜਾ ਅਤੇ ਉਸ ਦੇ ਪਰਿਵਾਰਕ ਮੈਂਬਰ ਲਾੜੀ ਨੂੰ ਏਅਰਪੋਰਟ 'ਤੇ ਛੱਡ ਕੇ ਭੱਜ ਗਏ। ਲਾੜੇ ਨੇ ਲੜਕੀ ਦੇ ਮਾਪਿਆਂ ਦੇ ਖਰਚੇ 'ਤੇ ਗੋਆ ਦੇ ਇੱਕ ਮਹਿੰਗੇ ਹੋਟਲ 'ਚ ਵਿਆਹ ਦੀ ਰਸਮ ਦਾ ਪ੍ਰਬੰਧ ਕੀਤਾ ਸੀ।

By  Ramandeep Kaur April 7th 2023 03:09 PM

ਫਰੀਦਾਬਾਦ: 25 ਲੱਖ ਰੁਪਏ ਲੈ ਕੇ ਬੀਐਮਡਬਲਿਊ ਕਾਰ ਦੀ ਮੰਗ ਪੂਰੀ ਨਾ ਹੋਣ 'ਤੇ ਲਾੜਾ ਅਤੇ ਉਸ ਦੇ ਪਰਿਵਾਰਕ ਮੈਂਬਰ ਲਾੜੀ ਨੂੰ ਏਅਰਪੋਰਟ 'ਤੇ ਛੱਡ ਕੇ ਭੱਜ ਗਏ। ਲਾੜੇ ਨੇ ਲੜਕੀ ਦੇ ਮਾਪਿਆਂ ਦੇ ਖਰਚੇ 'ਤੇ ਗੋਆ ਦੇ ਇੱਕ ਮਹਿੰਗੇ ਹੋਟਲ 'ਚ ਵਿਆਹ ਦੀ ਰਸਮ ਦਾ ਪ੍ਰਬੰਧ ਕੀਤਾ ਸੀ। 

ਸੈਕਟਰ 9 ਦੀ ਰਹਿਣ ਵਾਲੀ ਪੀੜਿਤਾ ਪੇਸ਼ੇ ਵਜੋਂ ਡਾਕਟਰ ਹੈ। ਲੜਕੀ ਦੀ ਸ਼ਿਕਾਇਤ ਦੇ ਆਧਾਰ 'ਤੇ ਸੈਕਟਰ-8 ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਉਸ ਦਾ ਬਾਇਓ-ਡਾਟਾ ਮੈਟਰੀਮੋਨੀਅਲ ਸਾਈਟ 'ਤੇ ਪੋਸਟ ਕੀਤਾ ਗਿਆ ਸੀ। ਇਹ ਦੇਖ ਕੇ ਹਿਸਾਰ ਦੇ ਰਹਿਣ ਵਾਲੇ ਅਬੀਰ ਕਾਰਤੀਕੇਯ ਗੁਪਤਾ ਦੇ ਪਰਿਵਾਰਕ ਮੈਂਬਰਾਂ ਨੇ ਆਸਥਾ ਦੇ ਪਿਤਾ ਨਾਲ ਗੱਲ ਕੀਤੀ। 

ਉਸ ਨੇ ਦੱਸਿਆ ਕਿ ਅਬੀਰ ਨੇਪਾਲ ਯੂਨੀਵਰਸਿਟੀ ਤੋਂ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਹੈ। ਗੱਲ ਅੱਗੇ ਵਧੀ ਅਤੇ ਰਿਸ਼ਤੇ ਤੋਂ ਬਾਅਦ ਵਿਆਹ ਦੀ ਤਾਰੀਕ 26 ਜਨਵਰੀ 2023 ਤੈਅ ਹੋ ਗਈ। ਦੋਸ਼ ਹੈ ਕਿ ਵਿਆਹ ਤੋਂ ਠੀਕ ਪਹਿਲਾਂ ਅਬੀਰ ਦੇ ਮਾਤਾ-ਪਿਤਾ ਨੇ 25 ਲੱਖ ਰੁਪਏ ਦੀ ਮੰਗ ਕੀਤੀ ਸੀ। ਆਸਥਾ ਦੇ ਪਿਤਾ ਨੇ ਉਸ ਦੀ ਮੰਗ ਪੂਰੀ ਕਰ ਦਿੱਤੀ। ਇਸ ਤੋਂ ਬਾਅਦ ਗੋਆ ਦੇ ਇੱਕ ਮਹਿੰਗੇ ਹੋਟਲ 'ਚ ਵਿਆਹ ਹੋਇਆ। ਪੀੜਿਤ ਲੜਕੀ ਦਾ ਦਾਅਵਾ ਹੈ ਕਿ ਵਿਆਹ ਦਾ ਸਾਰਾ ਖਰਚਾ ਉਸ ਦੇ ਪਿਤਾ ਨੇ ਚੁੱਕਿਆ ਹੈ।

ਇਹ ਵੀ ਪੜ੍ਹੋ: ਮਨੀਸ਼ ਸਿਸੋਦੀਆ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ, ਕਿਹਾ....

Related Post