Panchkula Riots Case: ਹੁਣ 29 ਮਾਰਚ ਨੂੰ ਹਾਈ ਕੋਰਟ ਦੀ ਨਵੀਂ ਬੈਂਚ ਕਰੇਗੀ ਪੰਚਕੂਲਾ ਦੰਗੇ ਮਾਮਲੇ ਦੀ ਸੁਣਵਾਈ

25 ਅਗਸਤ 2017 ਨੂੰ ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੋਏ ਦੰਗਿਆਂ ਦੇ ਮਾਮਲੇ ਵਿੱਚ ਪੰਚਕੂਲਾ ਹਾਈ ਕੋਰਟ ਵਿੱਚ ਹੁਣ ਨਵੇਂ ਸਿਰੇ ਤੋਂ ਫੁੱਲ ਬੈਂਚ ਵੱਲੋਂ ਸੁਣਵਾਈ ਕੀਤੀ ਜਾਵੇਗੀ।

By  Jasmeet Singh March 1st 2023 06:28 PM

Panchkula Riots Case: 25 ਅਗਸਤ 2017 ਨੂੰ ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੋਏ ਦੰਗਿਆਂ ਦੇ ਮਾਮਲੇ ਵਿੱਚ ਪੰਚਕੂਲਾ ਹਾਈ ਕੋਰਟ ਵਿੱਚ ਹੁਣ ਨਵੇਂ ਸਿਰੇ ਤੋਂ ਫੁੱਲ ਬੈਂਚ ਵੱਲੋਂ ਸੁਣਵਾਈ ਕੀਤੀ ਜਾਵੇਗੀ।

ਦਰਅਸਲ ਹਾਈਕੋਰਟ ਦੇ 3 ਜੱਜਾਂ ਦੇ ਫੁੱਲ ਬੈਂਚ ਨੇ ਅੱਜ ਇਸ ਮਾਮਲੇ ਦੀ ਸੁਣਵਾਈ ਕਰਨੀ ਸੀ, ਪਰ ਸੁਣਵਾਈ ਟਾਲ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ ਹਾਈਕੋਰਟ ਦੇ ਫੁੱਲ ਬੈਂਚ ਵਿੱਚ ਜਸਟਿਸ ਏ.ਜੀ. ਮਸੀਹ, ਜਸਟਿਸ ਤੇਜਿੰਦਰ ਸਿੰਘ ਢੀਂਡਸਾ ਅਤੇ ਜਸਟਿਸ ਰਿਤੂ ਬਾਹਰੀ, ਜਸਟਿਸ ਤਜਿੰਦਰ ਸਿੰਘ ਢੀਂਡਸਾ ਸ਼ੁੱਕਰਵਾਰ ਨੂੰ ਸੇਵਾਮੁਕਤ ਹੋ ਰਹੇ ਹਨ। 

ਅਜਿਹੇ 'ਚ ਹੁਣ ਉਨ੍ਹਾਂ ਦੀ ਥਾਂ 'ਤੇ ਇਸ ਫੁੱਲ ਬੈਂਚ 'ਚ ਹਾਈ ਕੋਰਟ ਦਾ ਕੋਈ ਹੋਰ ਸੀਨੀਅਰ ਜੱਜ ਸ਼ਾਮਲ ਹੋਵੇਗਾ। ਇਹ ਤੈਅ ਹੈ ਕਿ ਹੁਣ 29 ਮਾਰਚ ਨੂੰ ਅਗਲੀ ਸੁਣਵਾਈ ਨਵੇਂ ਗਠਿਤ ਫੁੱਲ ਬੈਂਚ ਵਿੱਚ ਹੋਵੇਗੀ।

ਹੁਣ ਹਾਈ ਕੋਰਟ ਅਗਲੀ ਸੁਣਵਾਈ 'ਤੇ ਫੈਸਲਾ ਕਰ ਸਕਦੀ ਹੈ ਕਿ ਇਨ੍ਹਾਂ ਦੰਗਿਆਂ ਦੌਰਾਨ ਸਰਕਾਰੀ ਅਤੇ ਨਿੱਜੀ ਜਾਇਦਾਦ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਿਵੇਂ ਕੀਤਾ ਜਾਵੇ। 

ਹਾਈ ਕੋਰਟ ਨੂੰ ਜਾਂ ਤਾਂ ਹਰੇਕ ਜ਼ਿਲ੍ਹੇ ਲਈ ਸੈਸ਼ਨ ਜੱਜ ਦੀ ਅਗਵਾਈ ਵਾਲੇ ਵੱਖਰੇ ਟ੍ਰਿਬਿਊਨਲ ਜਾਂ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਵਾਲਾ ਟ੍ਰਿਬਿਊਨਲ ਬਣਾਉਣ ਦਾ ਸੁਝਾਅ ਦਿੱਤਾ ਗਿਆ ਹੈ। 

ਇਸ ਬਾਰੇ ਹੁਣ ਹਾਈਕੋਰਟ ਅਗਲੀ ਸੁਣਵਾਈ 'ਤੇ ਫੈਸਲਾ ਕਰੇਗੀ। ਹਾਈਕੋਰਟ ਨੇ ਕਿਹਾ ਹੈ ਕਿ ਦੰਗਿਆਂ ਦੌਰਾਨ ਜਾਇਦਾਦ ਨੂੰ ਹੋਏ ਨੁਕਸਾਨ ਦੀ ਭਰਪਾਈ ਡੇਰੇ ਤੋਂ ਕੀਤੀ ਜਾ ਸਕਦੀ ਹੈ।

Related Post