Ludhiana: ਹੁਣ ਸੁੱਕੇ ਕੂੜੇ ਦੇ ਨਾਲ ਕਰ ਸਕਦੇ ਹੋ ਬਿਜਲੀ ਪੈਦਾ, GNDEC ਦੇ ਵਿਦਿਆਰਥੀਆਂ ਨੇ ਕੱਢੀ ਇਹ ਕਾਢ

ਦੱਸ ਦਈਏ ਕਿ ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਇੱਕ ਨਵੀਂ ਕਾਟ ਕੱਢੀ ਹੈ ਇੱਕ ਪ੍ਰੋਜੈਕਟ ਤਿਆਰ ਕੀਤਾ ਜਿਹੜਾ ਕਾਬਲੇ ਤਾਰੀਫ ਹੈ। ਕੂੜੇ ਨੂੰ ਅੱਗ ਲੱਗਦੀਆਂ ਹੀ ਬਲਬ ਆਪਣੇ ਆਪ ਜਗ ਪੈਂਦੇ ਹਨ।

By  Aarti April 27th 2024 01:32 PM

Ludhiana Student Invention: ਪੰਜਾਬ ਦੇ ਵਿੱਚ ਕਈ ਵਾਰ ਬਿਜਲੀ ਦੇ ਲੰਬੇ ਲੰਬੇ ਕੱਟ ਲੱਗਦੇ ਹਨ, ਬਿਜਲੀ ਗੁੱਲ ਹੋਣ ਤੋਂ ਬਾਅਦ ਵਪਾਰਿਕ ਅਦਾਰੇ ਜਨਰੇਟਰਾਂ ਤੇ ਬਿਜਲੀ ਚਲਾਉਂਦੇ ਹਨ ਅਤੇ ਘਰਾਂ ਦੇ ਵਿੱਚ ਇਨਵਰਟਰ ਦੇ ਨਾਲ ਬਿਜਲੀ ਚਲਦੀ ਹੈ, ਇਸ ਦੇ ਨਾਲ ਲੰਬਾ ਖਰਚਾ ਵੀ ਆਉਂਦਾ, ਪਰ ਹੁਣ ਤੁਸੀਂ ਸੁੱਕੇ ਕੂੜੇ ਤੋਂ ਆਪਣੇ ਘਰ ਦੇ ਵਿੱਚ ਬਿਜਲੀ ਪੈਦਾ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਸਰਕਾਰ ਦੇ ਫਰੀ ਯੋਜਨਾ ਬਿਜਲੀ ਦੇ ਯੂਨਿਟਾਂ ਦੀ ਵੀ ਲੋੜ ਨਹੀਂ ਪਵੇਗੀ ।

ਦੱਸ ਦਈਏ ਕਿ ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਇੱਕ ਨਵੀਂ ਕਾਟ ਕੱਢੀ ਹੈ ਇੱਕ ਪ੍ਰੋਜੈਕਟ ਤਿਆਰ ਕੀਤਾ ਜਿਹੜਾ ਕਾਬਲੇ ਤਾਰੀਫ ਹੈ। ਕੂੜੇ ਨੂੰ ਅੱਗ ਲੱਗਦੀਆਂ ਹੀ ਬਲਬ ਆਪਣੇ ਆਪ ਜਗ ਪੈਂਦੇ ਹਨ।

ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਇਹ ਕਾਢ ਕੱਢੀ ਹੈ। ਇਸ ਸਬੰਧੀ ਵਿਦਿਆਰਥੀਆਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਵਿੱਚ ਇੱਕ ਛੋਟਾ ਜਿਹਾ ਕੂੜੇ ਦਾ ਡੰਪ ਬਣਿਆ ਹੋਇਆ ਜਿਸ ਦੇ ਵਿੱਚ ਸੁੱਕਾ ਕੂੜਾ ਵਿਦਿਆਰਥੀ ਪਾ ਰਹੇ ਹਨ ਅਤੇ ਮੋਹਬੱਤੀ ਨਾਲ ਅੱਗ ਲਾਉਂਦਿਆਂ ਹੀ ਪ੍ਰੋਜੈਕਟ ਦੇ ਸਾਈਡਾ ਤੇ ਲੱਗੇ ਬਿਜਲੀ ਦੇ ਬਲਬ ਆਪਣੇ ਆਪ ਜੱਗ ਪੈਂਦੇ ਹਨ। 



ਕਾਲਜ ਦੇ ਸੀਨੀਅਰ ਪ੍ਰੋਫੈਸਰ ਦਾ ਆਖਣਾ ਹੈ ਕਿ ਇਹ ਪ੍ਰੋਜੈਕਟ ਸਿਰਫ ਇੰਡਸਟਰੀ ਦੇ ਵਿੱਚ ਹੀ ਨਹੀਂ ਘਰਾਂ ਦੇ ਵਿੱਚ ਵੀ ਲੱਗ ਸਕਦਾ, ਜੇ ਤੁਹਾਡੇ ਕੋਲ ਘਰL ਦੇ ਵਿੱਚ ਫਾਲਤੂ ਜਮੀਨ ਪਈ ਹੈ ਤਾਂ ਉੱਥੇ ਇਸ ਪ੍ਰੋਜੈਕਟ ਨੂੰ ਲਾਇਆ ਜਾ ਸਕਦਾ, ਘਰ ਦੇ ਵਿੱਚ ਪਿਆ ਸੁੱਕਾ ਕੂੜਾ ਇਕੱਠਾ ਕਰਕੇ ਤੁਸੀਂ ਇਸ ਪ੍ਰੋਜੈਕਟ ਦੇ ਵਿੱਚ ਇਸਤੇਮਾਲ ਕਰ ਸਕਦੇ ਹੋ, ਇਸ ਨਾਲ ਘਰ ਦਾ ਏਸੀ ਤੋਂ ਲੈ ਕੇ ਟੀਵੀ ਤੋਂ ਲੈ ਕੇ ਪੂਰੀ ਬਿਜਲੀ ਇਸ ਸੁੱਕੇ ਕੂੜੇ ਨੂੰ ਇਸਤੇਮਾਲ ਕਰਕੇ ਚਲਾ ਸਕਦੇ ਹੋ, ਨਾ ਕੋਈ ਪ੍ਰਦੂਸ਼ਣ ਫੈਲੇਗਾ ਅਤੇ ਨਾ ਹੀ ਵਾਤਾਵਰਨ ਖਰਾਬ ਹੋਵੇਗਾ। 


Related Post