Canada ’ਚ ਭਾਰਤੀਆਂ ਦੇ ਗੈਰ-ਕਾਨੂੰਨੀ ਹੋਣ ਦਾ ਖ਼ਤਰਾ; ਵਰਕ ਪਰਮਿਟ ਖ਼ਤਮ ਹੋਣ ਮਗਰੋਂ PR ਦਾ ਰਾਹ ਬੰਦ !

ਕੈਨੇਡੀਅਨ ਸਰਕਾਰ ਅਤੇ ਅੰਤਰਰਾਸ਼ਟਰੀ ਰਿਪੋਰਟਾਂ ਦੇ ਅਨੁਸਾਰ, ਲਗਭਗ 1.053 ਮਿਲੀਅਨ ਵਰਕ ਪਰਮਿਟ 2025 ਦੇ ਅੰਤ ਤੱਕ ਖਤਮ ਹੋ ਜਾਣਗੇ। ਹੋਰ 9.27 ਮਿਲੀਅਨ ਪਰਮਿਟ 2026 ਵਿੱਚ ਖਤਮ ਹੋਣ ਵਾਲੇ ਹਨ।

By  Aarti January 7th 2026 02:56 PM -- Updated: January 7th 2026 05:48 PM

Canada Work Permit : ਸਾਲ 2026 ਕੈਨੇਡਾ ਵਿੱਚ ਰਹਿਣ ਵਾਲੇ ਲੱਖਾਂ ਭਾਰਤੀਆਂ ਲਈ ਗੰਭੀਰ ਚੁਣੌਤੀਆਂ ਲੈ ਕੇ ਆਇਆ ਹੈ। ਕੰਮ ਅਤੇ ਅਧਿਐਨ ਪਰਮਿਟਾਂ ਦੀ ਮਿਆਦ ਪੁੱਗਣ ਕਾਰਨ ਲਗਭਗ 10 ਲੱਖ ਭਾਰਤੀਆਂ ਦੇ ਗੈਰ-ਕਾਨੂੰਨੀ ਹੋਣ ਦਾ ਖ਼ਤਰਾ ਹੈ। ਸੀਮਤ ਸਥਾਈ ਨਿਵਾਸ (PR) ਵਿਕਲਪਾਂ ਅਤੇ ਵਧਦੀ ਬੇਰੁਜ਼ਗਾਰੀ ਨੇ ਸਥਿਤੀ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ ਹੈ।

ਕੈਨੇਡੀਅਨ ਸਰਕਾਰ ਅਤੇ ਅੰਤਰਰਾਸ਼ਟਰੀ ਰਿਪੋਰਟਾਂ ਦੇ ਅਨੁਸਾਰ, ਲਗਭਗ 1.053 ਮਿਲੀਅਨ ਵਰਕ ਪਰਮਿਟ 2025 ਦੇ ਅੰਤ ਤੱਕ ਖਤਮ ਹੋ ਜਾਣਗੇ। ਹੋਰ 9.27 ਮਿਲੀਅਨ ਪਰਮਿਟ 2026 ਵਿੱਚ ਖਤਮ ਹੋਣ ਵਾਲੇ ਹਨ। ਕੁੱਲ ਮਿਲਾ ਕੇ, ਲਗਭਗ 1.9-2 ਮਿਲੀਅਨ ਲੋਕਾਂ ਨੂੰ ਆਪਣੀ ਕਾਨੂੰਨੀ ਸਥਿਤੀ ਗੁਆਉਣ ਦਾ ਖ਼ਤਰਾ ਹੈ। ਭਾਰਤੀਆਂ ’ਚ ਖਾਸ ਕਰਕੇ ਪੰਜਾਬੀ ਨੌਜਵਾਨਾਂ ਦੀ ਸਭ ਤੋਂ ਵੱਡੀ ਗਿਣਤੀ ਹਨ।

ਦੱਸ ਦਈਏ ਕਿ ਐਡਮੰਟਨ-ਅਧਾਰਤ ਇਮੀਗ੍ਰੇਸ਼ਨ ਮਾਹਰ ਪਰਵਿੰਦਰ ਮੋਂਟੂ ਦਾ ਕਹਿਣਾ ਹੈ ਕਿ ਜੇਕਰ ਪੀਆਰ ਜਾਂ ਨਵੇਂ ਵੀਜ਼ੇ ਨਹੀਂ ਦਿੱਤੇ ਜਾਂਦੇ, ਤਾਂ ਲਗਭਗ 10 ਲੱਖ ਭਾਰਤੀ ਤਕਨੀਕੀ ਤੌਰ 'ਤੇ ਗੈਰ-ਕਾਨੂੰਨੀ ਪ੍ਰਵਾਸੀ ਬਣ ਸਕਦੇ ਹਨ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੈਨੇਡੀਅਨ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਆਬਾਦੀ ਦੇ 5 ਫੀਸਦ ਤੱਕ ਸੀਮਤ ਕਰਨ ਦਾ ਟੀਚਾ ਰੱਖਿਆ ਹੈ। ਪੀਆਰ ਲਈ ਕੱਟ-ਆਫ ਸਕੋਰ ਵਧਾ ਦਿੱਤਾ ਗਿਆ ਹੈ। ਵਿਦਿਆਰਥੀ-ਕੰਮ ਤਬਦੀਲੀ ਦੇ ਰਸਤੇ ਲਗਭਗ ਬੰਦ ਹੋ ਗਏ ਹਨ। ਜਾਅਲੀ ਕਾਲਜਾਂ ਅਤੇ ਏਜੰਟਾਂ 'ਤੇ ਕਾਰਵਾਈ ਕਾਰਨ ਹਜ਼ਾਰਾਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਭਾਰਤੀ ਵਿਦਿਆਰਥੀ, ਟਰੱਕ ਡਰਾਈਵਰ, ਫੈਕਟਰੀ ਵਰਕਰ ਅਤੇ ਡਿਲੀਵਰੀ ਸੈਕਟਰ ਵਿੱਚ ਕੰਮ ਕਰਨ ਵਾਲੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।

ਵੀਜ਼ਾ ਜਾਂ ਵਰਕ ਪਰਮਿਟ ਦੀ ਮਿਆਦ ਪੁੱਗਣ ਤੋਂ 90 ਦਿਨਾਂ ਦੇ ਅੰਦਰ ਸਥਿਤੀ ਬਹਾਲ ਕਰਨਾ ਜ਼ਰੂਰੀ ਹੈ। ਪੀਆਰ ਕੋਟਾ ਸੀਮਤ ਹੈ। ਨਵੀਂ ਨੌਕਰੀ ਲਈ ਵਰਕ ਪਰਮਿਟ ਪ੍ਰਾਪਤ ਕਰਨਾ ਮੁਸ਼ਕਿਲ ਹੈ। ਸਮਾਜਿਕ ਸੰਗਠਨਾਂ ਦਾ ਕਹਿਣਾ ਹੈ ਕਿ ਮਾਨਵਤਾਵਾਦੀ ਸੰਕਟ ਵਧ ਰਿਹਾ ਹੈ, ਅਤੇ ਸਰਕਾਰ ਆਪਣੀਆਂ ਨੀਤੀਆਂ ਨੂੰ ਬਦਲਣ ਲਈ ਤਿਆਰ ਨਹੀਂ ਹੈ। ਕੈਨੇਡਾ ਵਿੱਚ ਲੱਖਾਂ ਭਾਰਤੀ ਕਾਨੂੰਨ ਅਤੇ ਜ਼ਰੂਰਤ ਦੇ ਵਿਚਕਾਰ ਫਸੇ ਹੋਏ ਹਨ। ਸਖ਼ਤ ਸਰਕਾਰੀ ਨੀਤੀਆਂ ਅਤੇ ਲੰਬੇ ਪ੍ਰੋਸੈਸਿੰਗ ਸਮੇਂ ਕਾਰਨ ਉਨ੍ਹਾਂ ਦਾ ਭਵਿੱਖ ਅਨਿਸ਼ਚਿਤ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : Colombo Airport 'ਤੇ ਵੱਡੀ ਮਾਤਰਾ ’ਚ ਨਸ਼ੇ ਨਾਲ ਤਿੰਨ ਭਾਰਤੀ ਗ੍ਰਿਫਤਾਰ; ਕੀਮਤ ਸੁਣ ਕੇ ਉੱਡ ਜਾਣਗੇ ਹੋਸ਼

Related Post