Onion: ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਨੇ ਪਿਆਜ਼ ਤੋਂ ਨਿਰਯਾਤ ਪਾਬੰਦੀ ਹਟਾਈ

By  KRISHAN KUMAR SHARMA February 18th 2024 08:04 PM

Onion Export Ban Lift: ਪਿਆਜ਼ ਕਿਸਾਨਾਂ ਅਤੇ ਵਪਾਰੀਆਂ ਲਈ ਰਾਹਤ ਦੀ ਖ਼ਬਰ ਹੈ। ਖ਼ਬਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਨੇ ਪਿਆਜ਼ ਤੋਂ ਨਿਰਯਾਤ ਪਾਬੰਦੀ ਹਟਾ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਾਲੀ ਮੰਤਰੀਆਂ ਦੀ ਕਮੇਟੀ ਨੇ ਪਿਆਜ਼ ਦੇ ਨਿਰਯਾਤ ਨੂੰ ਮਨਜੂਰੀ 'ਤੇ ਮੋਹਰ ਲਾ ਦਿੱਤੀ ਹੈ, ਜਿਸ ਤੋਂ ਬਾਅਦ ਪਹਿਲਾਂ 3 ਲੱਖ ਟਨ ਪਿਆਜ਼ ਦਾ ਨਿਰਯਾਤ ਹੋਵੇਗਾ।

ਪਾਬੰਦੀ ਸਮਾਂ ਸੀਮਾ ਤੋਂ ਪਹਿਲਾਂ ਹਟਾਈ

ਦੱਸ ਦਈਏ ਕਿ ਦੇਸ਼ 'ਚ ਪਿਆਜ਼ ਦੀਆਂ ਵਧਦੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਸਰਕਾਰ ਨੇ ਇਸ ਦੀ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਦੀ ਸਮਾਂ ਸੀਮਾ 31 ਮਾਰਚ 2024 ਤੈਅ ਕੀਤੀ ਗਈ ਸੀ, ਪਰ ਇਹ ਪਾਬੰਦੀ ਸਮਾਂ ਸੀਮਾ ਖਤਮ ਹੋਣ ਤੋਂ ਪਹਿਲਾਂ ਹੀ ਹਟਾ ਦਿੱਤੀ ਗਈ।

ਗੁਜਰਾਤ ਅਤੇ ਮਹਾਰਾਸ਼ਟਰ 'ਚ ਪਿਆਜ਼ ਦੇ ਕਾਫੀ ਸਟਾਕ ਨੂੰ ਦੇਖਦੇ ਹੋਏ ਸਰਕਾਰ ਨੇ ਪਿਆਜ਼ ਦੇ ਨਿਰਯਾਤ 'ਤੇ ਪਾਬੰਦੀ ਹਟਾ ਦਿੱਤੀ ਹੈ। ਮਾਮਲੇ ਬਾਰੇ ਜਾਣਕਾਰੀ ਰੱਖਣ ਵਾਲੇ ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰੀ ਮੰਤਰੀ ਮਨਸੁਖ ਮੰਡਾਵੀਆ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਪਿਆਜ਼ ਕਿਸਾਨਾਂ ਦੀ ਸਥਿਤੀ ਤੋਂ ਜਾਣੂ ਕਰਵਾਇਆ ਸੀ। ਪਿਆਜ਼ ਉਤਪਾਦਕ ਖੇਤਰਾਂ ਵਿੱਚ ਪਿਆਜ਼ ਅਤੇ ਹੋਰ ਸਬਜ਼ੀਆਂ ਦੀਆਂ ਕੀਮਤਾਂ ਡਿੱਗਣ ਅਤੇ ਦੇਸ਼ ਵਿੱਚ ਪਿਆਜ਼ ਦੇ ਢੁਕਵੇਂ ਸਟਾਕ ਕਾਰਨ ਸਰਕਾਰ ਨੇ ਨਿਰਯਾਤ ਪਾਬੰਦੀ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ।

100 ਰੁਪਏ ਕਿੱਲੋ ਪਹੁੰਚ ਗਏ ਸਨ ਪਿਆਜ਼

ਕੇਂਦਰ ਸਰਕਾਰ ਨੇ ਪਿਆਜ਼ ਦੇ ਘੱਟ ਉਤਪਾਦਨ ਦੇ ਚਲਦਿਆਂ ਪਿਛਲੇ ਸਾਲ 8 ਦਸੰਬਰ ਨੂੰ ਨਿਰਯਾਤ 'ਤੇ ਪਾਬੰਦੀ ਲਾਈ। ਇਹ ਪਾਬੰਦੀ 31 ਮਾਰਚ 2024 ਤੱਕ ਲਾਈ ਗਈ ਸੀ। ਦੱਸ ਦਈਏ ਕਿ ਜਦੋਂ ਪਿਆਜ਼ 'ਤੇ ਇਹ ਪਾਬੰਦੀ ਲੱਗੀ ਸੀ ਤਾਂ ਉਸ ਸਮੇਂ ਪਿਆਜ਼ 100 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਏ ਸਨ।

Related Post