ਸ਼੍ਰੋਮਣੀ ਕਮੇਟੀ ਚੋਣਾਂ ਲਈ 30 ਜਨਵਰੀ ਤੱਕ 15 ਲੱਖ ਵੋਟਰ ਹੋਏ ਰਜਿਸਟਰਡ

By  Jasmeet Singh February 1st 2024 03:12 PM

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀਆਂ ਆਗਾਮੀ ਆਮ ਚੋਣਾਂ (Elections) ਲਈ 30 ਜਨਵਰੀ ਤੱਕ 15 ਲੱਖ ਤੋਂ ਵੱਧ ਵੋਟਰ ਰਜਿਸਟਰ ਹੋ ਚੁੱਕੇ ਹਨ, ਜੋ ਕਿ 2011 ਵਿੱਚ ਰਜਿਸਟਰਡ 51 ਲੱਖ ਵੋਟਰਾਂ ਦਾ ਲਗਭਗ 30 ਪ੍ਰਤੀਸ਼ਤ ਹੈ।

ਦੀ ਟ੍ਰਿਬਿਊਨ ਦੀ ਇੱਕ ਰਿਪੋਰਟ ਮੁਤਾਬਕ ਅੱਜ ਡਿਪਟੀ ਕਮਿਸ਼ਨਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਖ਼ਰੀ ਤਰੀਕ 29 ਫਰਵਰੀ ਤੱਕ ਵੱਧ ਤੋਂ ਵੱਧ ਵੋਟਰਾਂ ਦਾ ਨਾਮ ਦਰਜ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣ। ਦਸ ਦਈਏ ਕਿ ਇਸ ਤੋਂ ਪਹਿਲਾਂ ਵੋਟਰਾਂ ਦੀ ਰਜਿਸਟ੍ਰੇਸ਼ਨ ਮਿਤੀ 21 ਅਕਤੂਬਰ ਤੋਂ 15 ਨਵੰਬਰ 2023 ਤੱਕ ਸੀ। ਜਿਸ ਨੂੰ ਬਾਅਦ ਵਿਚ ਵਾਧਾ ਕੇ 29 ਫਰਵਰੀ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਬਜਟ 'ਚ ਵੱਡਾ ਐਲਾਨ, 1 ਕਰੋੜ ਘਰਾਂ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮਿਲੇਗੀ ਮੁਫਤ!

ਗੁਰਦੁਆਰਾ ਚੋਣ ਕਮਿਸ਼ਨ ਨੇ ਕੀ ਕਿਹਾ.....?

ਗੁਰਦੁਆਰਾ ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ 2024 ਦੀਆਂ ਆਮ ਚੋਣਾਂ ਤੋਂ ਬਾਅਦ ਹੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਆਖ਼ਰੀ ਵਾਰ 2011 ਵਿੱਚ ਐਸਜੀਪੀਸੀ ਚੋਣਾਂ ਹੋਈਆਂ ਸਨ। ਉਸ ਵੇਲੇ ਸਹਿਜਧਾਰੀ ਸਿੱਖਾਂ (ਜਿਨ੍ਹਾਂ ਕੇਸ਼ ਨਹੀਂ ਧਾਰੇ ਹੋਣ) ਨੂੰ ਵੋਟ ਪਾਉਣ ਦੇ ਅਧਿਕਾਰ ਨੂੰ ਲੈ ਕੇ ਇੱਕ ਮੁਕੱਦਮਾ ਚੱਲਿਆ ਸੀ। ਜਿਸ ਮਗਰੋਂ ਸਾਲ 2016 ਵਿੱਚ ਇੱਕ ਫੈਸਲੇ ਤੋਂ ਬਾਅਦ ਚੁਣੇ ਗਏ ਮੈਂਬਰਾਂ ਨੇ ਆਪਣਾ ਕਾਰਜਕਾਲ ਸ਼ੁਰੂ ਕੀਤਾ ਜੋ 2022 ਵਿੱਚ ਖਤਮ ਹੋਇਆ।

ਇਹ ਵੀ ਪੜ੍ਹੋ: 40 ਹਜ਼ਾਰ ਰੇਲਵੇ ਕੋਚਾਂ ਨੂੰ 'ਵੰਦੇ ਭਾਰਤ' 'ਚ ਬਦਲਿਆ ਜਾਵੇਗਾ, ਬਜਟ 'ਚ ਸੀਤਾਰਮਨ ਦਾ ਵੱਡਾ ਐਲਾਨ

ਕਿਵੇਂ ਹੁੰਦੀ ਵੋਟਰਾਂ ਦੀ ਰਜਿਸਟ੍ਰੇਸ਼ਨ ....?

ਵੋਟਰਾਂ ਦੀ ਰਜਿਸਟ੍ਰੇਸ਼ਨ ਸਿੱਖ ਗੁਰਦੁਆਰਾ ਬੋਰਡ ਚੋਣ ਨਿਯਮ 1959 ਦੁਆਰਾ ਨਿਯੰਤਰਿਤ ਕੀਤੀ ਜਾਂਦੀ ਹੈ। ਡਿਪਟੀ ਕਮਿਸ਼ਨਰਾਂ ਨੂੰ 21 ਮਾਰਚ ਤੱਕ ਮੁਢਲੀ ਸੂਚੀਆਂ ਦੀ ਤਿਆਰੀ ਪੂਰੀ ਕਰਨ ਦੀ ਉਮੀਦ ਹੈ। 11 ਅਪ੍ਰੈਲ ਤੱਕ ਇਤਰਾਜ਼ ਦਰਜ ਕੀਤੇ ਜਾ ਸਕਦੇ ਹਨ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ  3 ਮਈ ਹੋਵੇਗੀ।

ਇਹ ਵੀ ਪੜ੍ਹੋ: ਪੰਜਾਬ 'ਚ ਹੋਈ ਗੜ੍ਹੇਮਾਰੀ, 17 ਜ਼ਿਲਿਆਂ 'ਚ ਪਿਆ ਮੀਂਹ

ਸ਼੍ਰੋਮਣੀ ਕਮੇਟੀ 'ਚ ਕੌਣ ਹਨ ਮੈਂਬਰ....?

ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੈ। ਸ਼੍ਰੋਮਣੀ ਕਮੇਟੀ ਵਿੱਚ ਇਸ ਵੇਲੇ 191 ਮੈਂਬਰ ਹਨ, ਜਿਨ੍ਹਾਂ ਵਿੱਚੋਂ 171 ਚੁਣੇ ਗਏ ਹਨ। ਦੇਸ਼ ਭਰ ਵਿੱਚੋਂ 15 ਮੈਂਬਰ ਨਾਮਜ਼ਦ ਕੀਤੇ ਗਏ ਹਨ ਅਤੇ ਬਾਕੀ ਪੰਜ ਤਖ਼ਤਾਂ ਦੇ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਹਨ।

ਇਹ ਵੀ ਪੜ੍ਹੋ: PM ਕਿਸਾਨ ਦੀ ਨਹੀਂ ਵਧੀ ਰਾਸ਼ੀ, 4 ਕਰੋੜ ਕਿਸਾਨਾਂ ਨੂੰ ਮਿਲਿਆ ਫਸਲ ਬੀਮਾ ਯੋਜਨਾ ਦਾ ਲਾਭ

Related Post