ਪੰਜਾਬ ਸਣੇ ਇਨ੍ਹਾਂ ਸੂਬਿਆਂ ’ਚ ਆਰੇਂਜ ਅਲਰਟ ਜਾਰੀ, ਜਾਣੋ ਮੌਸਮ ਸਬੰਧੀ ਤਾਜ਼ਾ ਅਪਡੇਟ
Rain Alert In Punjab: ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸੀਤ ਲਹਿਰ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਕੁਝ ਦਿਨਾਂ ਤੱਕ ਧੁੰਦ ਤੋਂ ਰਾਹਤ ਮਿਲ ਸਕਦੀ ਹੈ। ਵੈਸਟਰਨ ਡਿਸਟਰਬੈਂਸ ਕਾਰਨ ਤਿੰਨਾਂ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਵੀ ਸੂਬੇ ਦੇ ਕਈ ਇਲਾਕੇ ’ਚ ਬੱਦਲ ਛਾਏ ਹੋਏ ਹਨ।
ਇਨ੍ਹਾਂ ਥਾਂਵਾਂ ’ਤੇ ਪੈ ਸਕਦਾ ਹੈ ਮੀਂਹ
ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਸਾਹਿਬ, ਬਠਿੰਡਾ, ਫਾਜ਼ਿਲਕਾ, ਹੁਸ਼ਿਆਰਪੁਰ, ਰੂਪਨਗਰ ਅਤੇ ਮੁਹਾਲੀ 'ਚ ਅੱਜ 25 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ।
ਅੱਜ ਮੀਂਹ ਪੈਣ ਦੀ ਸੰਭਾਵਨਾ
ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 12 ਜਨਵਰੀ ਤੱਕ ਸੂਬੇ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ। ਸੀਤ ਲਹਿਰ ਵੀ ਜਾਰੀ ਰਹੇਗੀ। ਬੱਦਲਵਾਈ ਦੇ ਨਾਲ-ਨਾਲ 9 ਜਨਵਰੀ ਨੂੰ ਬਠਿੰਡਾ ਅਤੇ ਅੰਮ੍ਰਿਤਸਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ।
ਇਹ ਵੀ ਪੜ੍ਹੋ: Ram Mandir Utsav: 160 ਦੇਸ਼ਾਂ 'ਚ ਵਿਖਾਈ ਦੇਵੇਗੀ ਮੰਗਲਾ ਆਰਤੀ ਤੇ ਉਤਸਵ ਦੀ ਝਲਕ
ਹਿਮਾਚਲ 'ਚ ਯੈਲੋ ਅਲਰਟ ਜਾਰੀ
ਮੌਸਮ ਵਿਭਾਗ ਨੇ ਹਿਮਾਚਲ 'ਚ ਵੀ ਯੈਲੋ ਅਲਰਟ ਜਾਰੀ ਕੀਤਾ ਹੈ। ਸ਼ਿਮਲਾ ਅਤੇ ਧਰਮਸ਼ਾਲਾ ਵਿੱਚ ਮੀਂਹ ਪੈ ਸਕਦਾ ਹੈ। ਸਿਰਮੌਰ, ਸੋਲਨ, ਬਿਲਾਸਪੁਰ ਅਤੇ ਹਮੀਰਪੁਰ ਵਿੱਚ ਧੁੰਦ ਨਾਲ ਠੰਢ ਹੋਰ ਵਧੇਗੀ।
ਧੂੰਦ ਦਾ ਅਸਰ ਘੱਟ ਦੇਖਣ ਨੂੰ ਮਿਲਿਆ
ਪੰਜਾਬ ਅਤੇ ਹਿਮਾਚਲ ਦੇ ਜ਼ਿਆਦਾਤਰ ਇਲਾਕਿਆਂ 'ਚ ਸੋਮਵਾਰ ਨੂੰ ਇਕ ਦਿਨ ਪਹਿਲਾਂ ਬੱਦਲ ਛਾਏ ਰਹੇ। ਜਿਸ ਕਾਰਨ ਕਈ ਇਲਾਕਿਆਂ ਵਿੱਚ ਧੂੰਦ ਦਾ ਅਸਰ ਘੱਟ ਦੇਖਣ ਨੂੰ ਮਿਲਿਆ। ਇਸ ਨਾਲ ਵੱਧ ਤੋਂ ਵੱਧ ਤਾਪਮਾਨ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਇਹ ਵੀ ਪੜ੍ਹੋ: Ram Mandir Pic: ਰਾਤ ਸਮੇਂ ਇਸ ਤਰ੍ਹਾਂ ਜਗਮਗਾਉਂਦਾ ਹੈ ਰਾਮ ਮੰਦਰ, ਦੇਖੋ ਤਸਵੀਰਾਂ