ਸਵੇਰੇ ਉੱਠਦੇ ਹੀ ਸਰੀਰ 'ਚ ਰਹਿੰਦਾ ਦਰਦ ਤੇ ਅਕੜਾਅ? ਬਿਸਤਰ ਤੋਂ ਉੱਠੇ ਬਿਨਾਂ ਅਪਣਾਓ ਇਹ 3 ਉਪਾਅ

By  Jasmeet Singh November 29th 2022 01:21 PM -- Updated: December 4th 2022 03:33 PM

ਜੀਵਨਸ਼ੈਲੀ/ਲਾਈਫਸਟਾਈਲ: ਕੀ ਤੁਹਾਨੂੰ ਵੀ ਸਵੇਰੇ ਉੱਠਣ ਵੇਲੇ ਦਰਦ ਅਤੇ ਮਾਸਪੇਸ਼ੀਆਂ 'ਚ ਅਕੜਾਅ ਰਹਿੰਦੀ ਹੈ? ਦਰਅਸਲ ਇਹ ਤੁਹਾਡੀ ਜੀਵਨਸ਼ੈਲੀ ਅਤੇ ਤਣਾਅ ਦੇ ਪੱਧਰ ਨਾਲ ਸਬੰਧਤ ਹੈ। ਜਦੋਂ ਤੁਹਾਡੇ ਸਰੀਰ ਵਿੱਚ ਤਣਾਅ ਦਾ ਪੱਧਰ ਉੱਚਾ ਹੁੰਦਾ ਹੈ ਤਾਂ ਹਾਰਮੋਨ ਕੋਰਟੀਸੋਲ ਵਧ ਜਾਂਦਾ ਹੈ, ਜੋ ਮਾਸਪੇਸ਼ੀਆਂ ਵਿੱਚ ਸੋਜ ਦਾ ਕਾਰਨ ਬਣਦਾ ਹੈ। ਇਸ ਕਾਰਨ ਤੁਸੀਂ ਲੰਬੇ ਸਮੇਂ ਤੱਕ ਸਰੀਰ ਵਿੱਚ ਅਕੜਾਅ ਅਤੇ ਦਰਦ ਮਹਿਸੂਸ ਕਰ ਸਕਦੇ ਹੋ। ਜਦੋਂ ਤੁਸੀਂ ਰਾਤ ਨੂੰ ਤਣਾਅ ਵਿੱਚ ਸੌਂਦੇ ਹੋ ਤਾਂ ਇਹ ਮਾਸਪੇਸ਼ੀਆਂ ਦੇ ਅਕੜਾਅ ਨੂੰ ਵਧਾਉਂਦਾ ਹੈ, ਜੋ ਸਵੇਰੇ ਥਕਾਵਟ ਅਤੇ ਦਰਦ ਦੇ ਨਾਲ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਬਿਸਤਰ ਤੋਂ ਉੱਠੇ ਬਿਨਾਂ ਇਹ ਉਪਾਅ ਅਪਣਾ ਸਕਦੇ ਹੋ।

ਸਵੇਰੇ ਉੱਠਦੇ ਹੀ ਸਰੀਰ ਵਿੱਚ ਦਰਦ ਅਤੇ ਅਕੜਾਅ ਦਾ ਉਪਾਅ

1. ਉੱਠਦੇ ਹੀ ਤਲੀਆਂ ਅਤੇ ਅੱਖਾਂ ਦੀ ਕਰੋ ਮਾਲਿਸ਼

ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਤੁਹਾਨੂੰ ਉਹ ਕੰਮ ਕਰਨੇ ਚਾਹੀਦੇ ਹਨ, ਜਿਸ ਨਾਲ ਤੁਹਾਡਾ ਬਲੱਡ ਸਰਕੁਲੇਸ਼ਨ ਠੀਕ ਹੋ ਜਾਵੇਗਾ। ਇਸ ਦੇ ਲਈ ਉੱਠਣ ਤੋਂ ਬਾਅਦ ਦੋਵੇਂ ਹੱਥਾਂ ਨੂੰ ਰਗੜੋ ਅਤੇ ਗਰਮ ਕਰਨ ਤੋਂ ਬਾਅਦ ਅੱਖਾਂ ਦੀ ਮਾਲਿਸ਼ ਕਰੋ। ਇਸ ਤੋਂ ਬਾਅਦ ਆਪਣੇ ਤਲੀਆਂ ਨੂੰ ਰਗੜੋ। ਇਹ ਤੁਹਾਡੇ ਸਰੀਰ ਵਿੱਚ ਸਕਾਰਾਤਮਕ ਅਤੇ ਨਕਾਰਾਤਮਕ ਚਾਰਜ ਪੈਦਾ ਕਰੇਗਾ, ਜੋ ਇੱਕ ਊਰਜਾ ਦਾ ਨਿਰਮਾਣ ਕਰੇਗਾ ਅਤੇ ਖੂਨ ਸੰਚਾਰ ਨੂੰ ਵਧਾਉਣ ਵਿੱਚ ਮਦਦ ਕਰੇਗਾ।

2. ਬਿਸਤਰ 'ਤੇ ਕਰੋ ਸਟ੍ਰੈਚਿੰਗ ਐਕਸਰਸਾਈਜ਼

ਬਿਸਤਰੇ ਵਿੱਚ ਕੁੱਝ ਮਾਸਪੇਸ਼ੀਆਂ ਦੇ ਖਿਚਾਅ ਵਾਲੀਆਂ ਕਸਰਤਾਂ ਕਰਨ ਨਾਲ ਖੂਨ ਸੰਚਾਰ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ। ਖਿਚਾਅ ਵਾਲੀ ਕਸਰਤ ਦੇ ਰੂਪ ਵਿੱਚ ਤੁਸੀਂ ਸ਼ਵਾਸਨ ਕਰ ਸਕਦੇ ਹੋ ਜਿਸ ਵਿੱਚ ਸਾਰਾ ਸਰੀਰ ਅਤੇ ਸਾਰੀਆਂ ਮਾਸਪੇਸ਼ੀਆਂ ਸ਼ਾਮਲ ਹੁੰਦੀਆਂ ਹਨ। ਇਹ ਤੁਹਾਡੀਆਂ ਲੱਤਾਂ, ਪਿੱਠ ਅਤੇ ਹੱਥਾਂ ਵਿੱਚ ਇੱਕ ਖਿੱਚ ਪੈਦਾ ਕਰਦਾ ਹੈ, ਜਿਸ ਨਾਲ ਅਕੜਾਅ ਘਟਦਾ ਹੈ। ਅਜਿਹਾ ਕਰਨ ਤੋਂ ਬਾਅਦ ਤੁਸੀਂ ਮਹਿਸੂਸ ਕਰੋਗੇ ਕਿ ਅਕੜਾਅ ਥੋੜ੍ਹਾ ਘੱਟ ਜਾਵੇਗਾ।

3. ਪੈਰਾਂ ਨੂੰ ਕੰਧ ਨਾਲ ਲਗਾ ਤਹਾਂ ਚੱਕੋ 

ਆਪਣੇ ਪੈਰਾਂ ਨੂੰ ਕੰਧ ਨਾਲ ਲਗਾ ਉਤਾਹਾਂ ਚੱਕਣ ਦੇ ਬਹੁਤ ਸਾਰੇ ਫਾਇਦੇ ਹਨ। ਪੈਰਾਂ ਨੂੰ ਕੰਧ ਨਾਲ ਲਗਾ ਕੇ ਕੁਝ ਦੇਰ ਚੁੱਕਣ ਨਾਲ ਸਰੀਰ ਦੇ ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦਾ ਹੈ। ਨਾਲ ਹੀ ਇਹ ਤੁਹਾਡੇ ਸਰੀਰ ਵਿੱਚ ਖੂਨ ਦਾ ਸੰਚਾਰ ਵਧਾਉਂਦਾ ਹੈ ਅਤੇ ਹੱਡੀਆਂ ਦੀ ਅਕੜਾਅ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡਾ ਸਰੀਰ ਹਲਕਾ ਹੋ ਗਿਆ, ਦਿਮਾਗ ਤੇਜ਼ੀ ਨਾਲ ਕੰਮ ਕਰ ਰਿਹੈ ਅਤੇ ਤੁਹਾਨੂੰ ਦਿਨ ਭਰ ਕੰਮ ਕਰਨ ਲਈ ਨਵੀਂ ਊਰਜਾ ਪ੍ਰਾਪਤ ਹੁੰਦੀ ਹੈ।

Related Post