ਪਾਕਿਸਤਾਨ ਦੀ ਕ੍ਰਿਕੇਟਰ ਆਇਸ਼ਾ ਨਸੀਮ ਨੇ 18 ਸਾਲ ਦੀ ਉਮਰ ਚ ਲਿਆ ਸੰਨਿਆਸ

ਪਾਕਿਸਤਾਨ ਦੀ 18 ਸਾਲਾ ਕ੍ਰਿਕੇਟਰ ਆਇਸ਼ਾ ਨਸੀਮ ਨੇ 'ਇਸਲਾਮ ਦੇ ਮੁਤਾਬਕ ਜ਼ਿੰਦਗੀ ਜਿਊਣ' ਲਈ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।

By  Shameela Khan July 21st 2023 11:23 AM -- Updated: July 21st 2023 11:25 AM

Sports update: ਪਾਕਿਸਤਾਨ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਦੀ ਬੱਲੇਬਾਜ਼ ਆਇਸ਼ਾ ਨਸੀਮ ਨੇ 18 ਸਾਲ ਦੀ ਉਮਰ 'ਚ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਪੱਤਰਕਾਰ ਸ਼ੋਏਬ ਜੱਟ ਨੇ ਆਇਸ਼ਾ ਦਾ ਇੱਕ ਬਿਆਨ ਸਾਂਝਾ ਕੀਤਾ ਜਿਸ ਵਿੱਚ ਉਸਨੇ ਕਿਹਾ, "ਮੈਂ ਕ੍ਰਿਕਟ ਛੱਡ ਰਹੀ ਹਾਂ ਅਤੇ ਇਸਲਾਮ ਦੇ ਅਨੁਸਾਰ ਜੀਵਨ ਬਤੀਤ ਕਰਨਾ ਚਾਹੁੰਦੀ ਹਾਂ।" ਆਇਸ਼ਾ ਨੇ ਮਾਰਚ 2020 ਵਿੱਚ ਪਾਕਿਸਤਾਨ ਲਈ ਡੈਬਿਊ ਕੀਤਾ ਸੀ। 


ਇੱਕ ਹੋਨਹਾਰ ਕ੍ਰਿਕੇਟ ਖ਼ਿਡਾਰੀ ਹੈ-ਆਇਸ਼ਾ ਨਸੀਮ:

ਆਇਸ਼ਾ ਨਸੀਮ, ਪਾਕਿਸਤਾਨ ਕ੍ਰਿਕੇਟ ਲਈ ਇੱਕ ਹੋਨਹਾਰ ਨੌਜਵਾਨ ਖਿਡਾਰੀ ਹੈ, ਪਰ ਬੀਤੇ ਦਿਨ ਵੀਰਵਾਰ ਨੂੰ  ਉਸਨੇ ਇਸਲਾਮ ਦੇ ਅਨੁਸਾਰ ਵਧੇਰੇ ਪਵਿੱਤਰ ਜੀਵਨ ਜਿਉਣ ਲਈ ਅਚਾਨਕ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। 18 ਸਾਲਾ ਕ੍ਰਿਕਟਰ ਨੇ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ।

ਖੇਡ ਛੱਡਣ ਦਾ ਫੈਂਸਲਾ ਕਿਸੇ ਝੱਟਕੇ ਤੋਂ ਘੱਟ ਨਹੀਂ:

ਪਾਕਿਸਤਾਨ ਵਿੱਚ ਮਹਿਲਾ ਕ੍ਰਿਕਟ ਦੇ ਬੇਸ਼ੁਮਾਰ ਵਿਕਾਸ ਦੇ ਨਾਲ, ਆਇਸ਼ਾ ਆਪਣੇ ਹੁਨਰ ਦੇ ਸਿਖਰ 'ਤੇ ਸੀ ਅਤੇ ਇਸ ਲਈ, ਉਸ ਦਾ ਖੇਡ ਛੱਡਣ ਦਾ ਫੈਸਲਾ ਕਿਸੇ ਝੱਟਕੇ ਤੋਂ ਘੱਟ ਨਹੀਂ ਹੈ। 2020 ਵਿੱਚ ਪਾਕਿਸਤਾਨ ਲਈ ਆਪਣੀ ਸ਼ੁਰੂਆਤ ਕਰਨ ਤੋਂ ਬਾਅਦ, ਆਇਸ਼ਾ ਨੇ ਦੋ ਫਾਰਮੈਟਾਂ ਵਿੱਚ ਕ੍ਰਮਵਾਰ 369 ਅਤੇ 33 ਦੌੜਾਂ ਬਣਾਈਆਂ, 30 ਟੀ-20 ਅਤੇ ਚਾਰ ਇੱਕ ਰੋਜ਼ਾ ਮੈਚਾਂ ਵਿੱਚ ਆਪਣੇ ਦੇਸ਼ ਦੀ ਨੁਮਾਇੰਦਗੀ ਕੀਤੀ ਹੈ।

ਇਹ ਵੀ ਪੜ੍ਹੋ:ਵਿਕਟੋਰੀਆ ਸਰਕਾਰ ਨੇ 2026 ਕਾਮਨਵੈੱਲਥ ਗੇਮਾਂ ਦੀ ਮੇਜ਼ਬਾਨੀ ਕਰਨ ਤੋਂ ਕੀਤਾ ਇਨਕਾਰ

Related Post