ਵਿਕਟੋਰੀਆ ਸਰਕਾਰ ਨੇ 2026 ਕਾਮਨਵੈੱਲਥ ਗੇਮਾਂ ਦੀ ਮੇਜ਼ਬਾਨੀ ਕਰਨ ਤੋਂ ਕੀਤਾ ਇਨਕਾਰ
Commonwealth Games: ਕਾਮਨਵੈੱਲਥ ਗੇਮਾਂ, ਜੋ ਕਿ 2026 ਵਿੱਚ ਹੋਣ ਵਾਲੀਆਂ ਹਨ, ਦਾ ਬਜਟ ਵਧਾ ਦਿੱਤਾ ਗਿਆ ਹੈ ਜਿਸ ਕਰਕੇ ਹੁਣ ਵਿਕਟੋਰੀਆ ਸਰਕਾਰ ਨੇ ਇਸ ਦੀ ਮੇਜ਼ਬਾਨੀ ਕਰਨ ਤੋ ਕੀਤਾ ਇੰਨਕਾਰ ਕਰ ਦਿੱਤਾ ਹੈ। ਵਿਕਟੋਰੀਆ ਸਰਕਾਰ ਨੇ ਮੰਗਲਵਾਰ ਨੂੰ ਰਾਸ਼ਟਰਮੰਡਲ ਖੇਡ ਮਹਾਸੰਘ ਨੂੰ ਸੂਚਿਤ ਕੀਤਾ ਹੈ ਕਿ ਉਸ ਦੇ ਆਯੋਜਨ ਦਾ ਬਜਟ ਦੋ ਗੁਣਾ ਹੋਣ ਕਰਕੇ 2026 ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦਾ ਆਯੋਜਨ ਕਰਨ ਦੇ ਸਮਰੱਥ ਨਹੀਂ ਹੈ।
ਵਿਕਟੋਰੀਆ ਨੂੰ ਸੌਂਪੀ ਸੀ ਜ਼ਿੰਮੇਦਾਰੀ:
ਰਾਸ਼ਟਰਮੰਡਲ ਖੇਡ ਮਹਾਸੰਘ ਨੇ ਪਿਛਲੇ ਸਾਲ ਅਪ੍ਰੈਲ 'ਚ 2026 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਵਿਕਟੋਰੀਆ ਨੂੰ ਸੌਂਪ ਦਿੱਤੀ ਸੀ। 16 ਖੇਡਾਂ ਮੈਲਬੌਰਨ, ਜੀਲੋਂਗ, ਬੇਂਡੀਗੋ, ਬੈਲਾਰਟ ਅਤੇ ਗਿਪਸਲੈਂਡ ਵਿੱਚ ਹੋਣੀਆਂ ਹਨ।
ਡੇਨੀਅਲ ਐਂਡਰਿਊਜ਼ ਦੇ ਦਿੱਤੀ ਜਾਣਕਾਰੀ:
ਵਿਕਟੋਰੀਆ ਦੇ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ 2026 'ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਪਿਛਲੇ ਸਾਲ ਰਾਸ਼ਟਰਮੰਡਲ ਖੇਡ ਮਹਾਸੰਘ ਨੇ ਸਾਡੇ ਨਾਲ ਸੰਪਰਕ ਕੀਤਾ ਸੀ ਅਤੇ ਸਾਨੂੰ ਮੇਜ਼ਬਾਨੀ ਸੌਂਪੀ ਸੀ। ਜਦੋਂ ਸਾਨੂੰ ਇਸਦੀ ਮੇਜ਼ਬਾਨੀ ਸੌਪੀਂ ਗਈ, ਤਾਂ ਮੈਲਬੌਰਨ, ਜੀਲੋਂਗ, ਬੇਂਡੀਗੋ, ਬੈਲਾਰਟ ਅਤੇ ਗਿਪਸਲੈਂਡ ਵਿੱਚ ਤਿਆਰੀਆਂ ਦੀ ਅਨੁਮਾਨਿਤ ਲਾਗਤ 14,767 ਕਰੋੜ ਸੀ। ਪਰ ਹੁਣ ਇਹ ਖਰਚ 33,557 ਕਰੋੜ ਰੁਪਏ ਹੋ ਗਿਆ ਹੈ। ਜੋ ਕਿ ਇਸ ਨੂੰ ਆਯੋਜਿਤ ਕਰਨ ਤੋਂ ਮਿਲਣ ਵਾਲੇ ਫ਼ਾਇਦਿਆਂ ਨਾਲੋਂ ਬਹੁਤ ਜ਼ਿਆਦਾ ਹੈ।
ਖੇਡ ਮਹਾਸੰਘ ਬਿਆਨ:
ਦੂਜੇ ਪਾਸੇ ਰਾਸ਼ਟਰਮੰਡਲ ਖੇਡ ਮਹਾਸੰਘ ਨੇ ਇੱਕ ਬਿਆਨ 'ਚ ਕਿਹਾ ਕਿ "ਅਸੀਂ ਵਿਕਟੋਰੀਆ ਸਰਕਾਰ ਦੇ ਫੈਸਲੇ ਤੋਂ ਨਿਰਾਸ਼ ਹਾਂ। ਸਰਕਾਰ ਨੇ ਅਜਿਹਾ ਫੈਸਲਾ ਲੈਣ ਤੋਂ ਪਹਿਲਾਂ ਫੈਡਰੇਸ਼ਨ ਨੂੰ ਸੂਚਿਤ ਨਹੀਂ ਕੀਤਾ। ਜਦੋਂ ਜੂਨ ਵਿੱਚ ਮੀਟਿੰਗ ਹੋਈ ਸੀ ਤਾਂ ਸਰਕਾਰ ਵੱਲੋਂ ਸਾਨੂੰ 14,767 ਕਰੋੜ ਰੁਪਏ ਦਾ ਬਜਟ ਦਿੱਤਾ ਗਿਆ ਸੀ। ਹੁਣ ਬਜਟ ਦੁੱਗਣੇ ਤੋਂ ਵੱਧ ਦੱਸਿਆ ਜਾ ਰਿਹਾ ਹੈ। ਅਸੀਂ ਖਿਡਾਰੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੇ ਕੋਲ ਉਪਲਬਧ ਵਿਕਲਪਾਂ ਦੀ ਪੜਤਾਲ ਕਰ ਰਹੇ ਹਾਂ। ਇਸ ਨੂੰ ਜਲਦੀ ਹੀ ਹੱਲ ਕੀਤਾ ਜਾਵੇਗਾ"
ਇਸ ਤੋਂ ਪਹਿਲਾਂ ਆਸਟ੍ਰੇਲੀਆ ਕਰ ਚੁੱਕਿਆ ਮੇਜ਼ਬਾਨੀ:
ਆਸਟਰੇਲੀਆ ਪੰਜ ਵਾਰ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰ ਚੁੱਕਾ ਹੈ। ਇਹ ਸਾਲ 2006 ਵਿੱਚ ਮੈਲਬੋਰਨ, ਵਿਕਟੋਰੀਆ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਰਾਸ਼ਟਰਮੰਡਲ ਖੇਡਾਂ 1938 ਵਿੱਚ ਸਿਡਨੀ, 1962 ਵਿੱਚ ਪਰਥ, 1982 ਵਿੱਚ ਬ੍ਰਿਸਬੇਨ ਅਤੇ 2018 ਵਿੱਚ ਗੋਲਡ ਕੋਸਟ ਵਿੱਚ ਹੋਈਆਂ ਹਨ।
ਇਹ ਵੀ ਪੜ੍ਹੋ: ਭਾਰਤ ਨੇ ਹਿੰਦੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਸੰਯੁਕਤ ਰਾਸ਼ਟਰ ਵਿੱਚ ਪਾਇਆ ਯੋਗਦਾਨ
- PTC NEWS