Panchayat Elections : ਤਰਨਤਾਰਨ ਤੇ ਗੁਰਦਾਸਪੁਰ ਚ ਸਰਪੰਚਾਂ ਤੇ ਪੰਚਾਂ ਦੀਆਂ ਖਾਲੀ ਆਸਾਮੀਆਂ ਤੇ ਚੋਣਾਂ ਦਾ ਐਲਾਨ

Panchayat Elections News : ਨੋਟੀਫਾਈਡ ਪ੍ਰੋਗਰਾਮ ਅਨੁਸਾਰ, ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਅੰਤਿਮ ਮਿਤੀ 08.01.2026 (ਵੀਰਵਾਰ) ਹੈ। ਵੋਟਾਂ 18.01.2026 (ਐਤਵਾਰ) ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ ਉਸੇ ਦਿਨ ਚੋਣ ਅਮਲ ਖ਼ਤਮ ਤੋਂ ਤੁਰੰਤ ਬਾਅਦ ਪੋਲਿੰਗ ਸਟੇਸ਼ਨਾਂ ’ਤੇ ਹੋਵੇਗੀ।

By  KRISHAN KUMAR SHARMA January 5th 2026 08:17 PM -- Updated: January 5th 2026 08:20 PM

Panchayat Elections News : ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਗੁਰਦਾਸਪੁਰ ਅਤੇ ਤਰਨਤਾਰਨ ਦੀਆਂ ਹੇਠ ਲਿਖੀਆਂ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਅਤੇ ਪੰਚਾਂ ਦੀਆਂ ਖਾਲੀ ਪਈਆਂ ਅਸਾਮੀਆਂ ਲਈ ਚੋਣਾਂ ਕਰਵਾਉਣ ਸਬੰਧੀ ਮਿਤੀ 05.01.2026 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ:

ਜ਼ਿਲ੍ਹਾ ਗੁਰਦਾਸਪੁਰ ਅਧੀਨ : ਕਲਾਨੌਰ ਮੋਜੋਵਾਲ, ਕਲਾਨੌਰ ਪੁਰਾਣੀ, ਕਲਾਨੌਰ ਪੀ.ਏ.ਪੀ, ਕਲਾਨੌਰ ਚੱਕਰੀ, ਕਲਾਨੌਰ ਢੱਕੀ ਅਤੇ ਕਲਾਨੌਰ ਜ਼ੈਲਦਾਰਾ ਲਈ ਚੋਣਾਂ ਹੋਣਗੀਆਂ, ਜਦਕਿ ਜ਼ਿਲ੍ਹਾ ਤਰਨਤਾਰਨ ਅਧੀਨ ਕਾਜ਼ੀ ਕੋਟ (70) (ਨਾਲਾਗੜ੍ਹ-69), ਕੱਕਾ ਕੰਡਿਆਲਾ (63),  ਪੰਡੋਰੀ ਗੋਲਾ (79) ਅਤੇ ਮਾੜੀ ਕੰਬੋਕੇ (68) ਲਈ ਚੋਣਾਂ ਹੋਣਗੀਆਂ।

ਨੋਟੀਫਾਈਡ ਪ੍ਰੋਗਰਾਮ ਅਨੁਸਾਰ, ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਅੰਤਿਮ ਮਿਤੀ 08.01.2026 (ਵੀਰਵਾਰ) ਹੈ। ਵੋਟਾਂ 18.01.2026 (ਐਤਵਾਰ) ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ ਉਸੇ ਦਿਨ ਚੋਣ ਅਮਲ ਖ਼ਤਮ ਤੋਂ ਤੁਰੰਤ ਬਾਅਦ ਪੋਲਿੰਗ ਸਟੇਸ਼ਨਾਂ ’ਤੇ ਹੋਵੇਗੀ।

ਇਨ੍ਹਾਂ ਸਬੰਧਤ ਗ੍ਰਾਮ ਪੰਚਾਇਤਾਂ ਦੇ ਰੈਵੀਨਿਊ ਅਧਿਕਾਰ ਖੇਤਰ ਵਿੱਚ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ ਅਤੇ ਚੋਣ ਪ੍ਰਕਿਰਿਆ ਖਤਮ ਹੋਣ ਦੀ ਮਿਤੀ (19.1.2026) ਤੱਕ ਲਾਗੂ ਰਹੇਗਾ ।

ਇਨ੍ਹਾਂ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਗੁਰਦਾਸਪੁਰ ਅਤੇ ਤਰਨਤਾਰਨ ਨੂੰ ਸਾਰੇ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

Related Post