Trump Tariff on India : ਭਾਰਤ ’ਤੇ ਅਗਲੇ ਹਫਤੇ ਲੱਗੇਗਾ 500 ਫੀਸਦੀ ਟੈਰਿਫ ? ਟਰੰਪ ਨੇ ਵੀ ਭਰੀ ਸਹਿਮਤੀ
ਅਮਰੀਕਾ ਭਾਰਤ 'ਤੇ ਹੋਰ ਵੀ ਭਾਰੀ ਟੈਰਿਫ ਲਗਾ ਸਕਦਾ ਹੈ। ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਦੇ ਅਨੁਸਾਰ ਇਹ ਸਾਹਮਣੇ ਆਇਆ ਹੈ। ਹਾਲਾਂਕਿ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਧਿਕਾਰਤ ਤੌਰ 'ਤੇ ਇਹ ਨਹੀਂ ਕਿਹਾ ਹੈ। ਗ੍ਰਾਹਮ ਨੇ ਕਿਹਾ ਕਿ ਟਰੰਪ ਨੇ ਰੂਸੀ ਤੇਲ ਖਰੀਦਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੇ ਉਦੇਸ਼ ਨਾਲ ਇੱਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿੱਚ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ 'ਤੇ 500 ਪ੍ਰਤੀਸ਼ਤ ਟੈਰਿਫ ਲਗਾਉਣ ਦੀ ਮੰਗ ਕੀਤੀ ਗਈ ਹੈ।
ਗ੍ਰਾਹਮ ਨੇ ਲਿਖਿਆ ਕਿ ਮੈਂ ਰਾਸ਼ਟਰਪਤੀ ਟਰੰਪ ਨਾਲ ਕਈ ਮੁੱਦਿਆਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਦੋ-ਪੱਖੀ ਰੂਸ ਪਾਬੰਦੀਆਂ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ, ਜਿਸ 'ਤੇ ਮੈਂ ਕਈ ਲੋਕਾਂ ਨਾਲ ਮਹੀਨਿਆਂ ਤੋਂ ਕੰਮ ਕਰ ਰਿਹਾ ਹਾਂ, ਜਿਸ ਵਿੱਚ ਸੈਨੇਟਰ ਬਲੂਮੈਂਥਲ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਸਹੀ ਸਮਾਂ ਹੋਵੇਗਾ, ਕਿਉਂਕਿ ਯੂਕਰੇਨ ਸ਼ਾਂਤੀ ਲਈ ਰਿਆਇਤਾਂ ਦੇ ਰਿਹਾ ਹੈ, ਅਤੇ ਪੁਤਿਨ ਗੱਲਾਂ ਕਰ ਰਹੇ ਹਨ ਅਤੇ ਨਿਰਦੋਸ਼ ਲੋਕਾਂ ਨੂੰ ਮਾਰ ਰਹੇ ਹਨ।
ਉਨ੍ਹਾਂ ਲਿਖਿਆ ਕਿ ਇਹ ਬਿੱਲ ਰਾਸ਼ਟਰਪਤੀ ਟਰੰਪ ਨੂੰ ਉਨ੍ਹਾਂ ਦੇਸ਼ਾਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਦੇਵੇਗਾ ਜੋ ਸਸਤਾ ਰੂਸੀ ਤੇਲ ਖਰੀਦ ਕੇ ਪੁਤਿਨ ਦੀ ਜੰਗੀ ਮਸ਼ੀਨ ਨੂੰ ਬਾਲਣ ਦੇ ਰਹੇ ਹਨ।
ਉਨ੍ਹਾਂ ਲਿਖਿਆ ਕਿ ਇਹ ਬਿੱਲ ਰਾਸ਼ਟਰਪਤੀ ਟਰੰਪ ਨੂੰ ਚੀਨ, ਭਾਰਤ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ 'ਤੇ ਮਹੱਤਵਪੂਰਨ ਸ਼ਕਤੀ ਦੇਵੇਗਾ, ਇਨ੍ਹਾਂ ਦੇਸ਼ਾਂ ਨੂੰ ਸਸਤਾ ਰੂਸੀ ਤੇਲ ਖਰੀਦਣ ਤੋਂ ਰੋਕੇਗਾ, ਜੋ ਯੂਕਰੇਨ ਵਿਰੁੱਧ ਪੁਤਿਨ ਦੇ ਖੂਨ-ਖਰਾਬੇ ਨੂੰ ਫੰਡ ਦੇ ਰਿਹਾ ਹੈ।" ਉਨ੍ਹਾਂ ਲਿਖਿਆ ਕਿ ਇਸ 'ਤੇ ਵੋਟ ਅਗਲੇ ਹਫ਼ਤੇ ਹੋ ਸਕਦੀ ਹੈ।
ਇਹ ਵੀ ਪੜ੍ਹੋ : America Threaten Indian : ਭਾਰਤੀ ਵਿਦਿਆਰਥੀਆਂ ਲਈ ਅਮਰੀਕਾ ਨੇ ਜਾਰੀ ਕੀਤੀ ਸਖ਼ਤ ਚਿਤਾਵਨੀ, ਇੱਕ ਗਲਤੀ ਤੇ ਰੱਦ ਹੋ ਜਾਵੇਗਾ ਤੁਹਾਡਾ ਵੀਜ਼ਾ !
- PTC NEWS