ਪਾਖੰਡੀ ਪਾਸਟਰ ਦੀ ਸ਼ਰਮਨਾਕ ਹਰਕਤ; ਸ਼ਰਧਾਲੂ ਕੁੜੀ ਨਾਲ ਕਰਦਾ ਸੀ ਗਲਤ ਕੰਮ, ਗਰਭਪਾਤ ਮਗਰੋਂ ਹੋਈ ਮੌਤ

ਗੁਰਦਾਸਪੁਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਾਸਟਰ ਵੱਲ੍ਹੋ ਚਰਚ ਵਿੱਚ ਆਉਂਦੀ ਲੜਕੀ ਨੂੰ ਗਰਭਵਤੀ ਕੀਤਾ ਗਿਆ। ਜਿਸ ਤੋਂ ਬਾਅਦ ਗਰਭਪਾਤ ਦੌਰਾਨ ਲੜਕੀ ਦੀ ਹੋਈ ਮੌਤ ਹੋ ਗਈ। ਹੁਣ ਪਾਸਟਰ ਅਤੇ ਗਰਭਪਾਤ ਕਰਨ ਵਾਲੀ ਔਰਤ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

By  Shameela Khan July 12th 2023 03:49 PM -- Updated: July 12th 2023 05:24 PM

Gurdaspur:  ਗੁਰਦਾਸਪੁਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਾਸਟਰ ਵੱਲ੍ਹੋ ਚਰਚ ਵਿੱਚ ਆਉਂਦੀ  ਲੜਕੀ ਨੂੰ ਗਰਭਵਤੀ ਕੀਤਾ ਗਿਆ। ਜਿਸ ਤੋਂ ਬਾਅਦ  ਗਰਭਪਾਤ ਦੌਰਾਨ ਲੜਕੀ ਦੀ ਹੋਈ ਮੌਤ ਹੋ ਗਈ।  ਹੁਣ ਪਾਸਟਰ ਅਤੇ ਗਰਭਪਾਤ ਕਰਨ ਵਾਲੀ ਔਰਤ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਦੱਸ ਦਈਏ ਕਿ ਪਾਸਟਰ ਨੇ ਆਪਣੇ ਘਰ ਵਿੱਚ ਹੀ ਚਰਚ ਖੋਲੀ ਹੋਈ ਸੀ, ਜਿੱਥੇ ਉਹ ਇੱਕ ਸ਼ਰਧਾਲੂ ਲੜਕੀ ਨਾਲ ਬਲਾਤਕਾਰ ਕਰਦਾ ਰਿਹਾ। ਜਦੋਂ ਲੜਕੀ ਗਰਭਵਤੀ ਹੋ ਗਈ ਤਾਂ ਉਸਨੇ ਇੱਕ ਗ਼ੈਰ- ਤਜੁਰਬੇਕਾਰ ਨਰਸ ਕੋਲੋਂ ‌ਗਰਭਪਾਤ ਕਰਵਾ ਦਿੱਤਾ ਪਰ ਗਰਭਪਾਤ ਦੌਰਾਨ ਹੋਈ ਇੰਫੈਕਸ਼ਨ ਕਾਰਨ ਲੜਕੀ ਦੀ ਮੌਤ ਹੋ ਗਈ। ਲੜਕੀ ਦੇ ਪਿਤਾ ਦੀ ਸ਼ਕਾਇਤ 'ਤੇ ਪੁਲਿਸ ਉਪ-ਕਪਤਾਨ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਬਲਾਤਕਾਰ ਕਰਨ ਵਾਲੇ ਪਾਸਟਰ ਅਤੇ ਗਰਭਪਾਤ ਕਰਨ ਵਾਲੀ ਔਰਤ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।



ਮ੍ਰਿਤਕ ਦੇ ਪਰਿਵਾਰ ਵੱਲ੍ਹੋਂ ਇਨਸਾਫ਼ ਦੀ ਮੰਗ: 

ਜਾਣਾਕਰੀ ਦਿੰਦਿਆਂ ਮ੍ਰਿਤਕ ਲੱੜਕੀ ਦੇ ਮਾਤਾ-ਪਿਤਾ ਨੇ ਦੱਸਿਆ ਸੀ ਕਿ ਉਨ੍ਹਾਂ ਲੜਕੀ ਜਿਸਦੀ ਉਮਰ ਕਰੀਬ 21 ਸਾਲ ਸੀ ਅਤੇ ਜੋ ਕਿ ਅਨਵਿਆਹੀ ਸੀ। ਪਾਸਟਰ ਜਸ਼ਨ ਗਿੱਲ ਦੇ ਘਰ ਚਰਚ ਹੋਣ ਕਰਕੇ ਪਰਿਵਾਰ ਦਾ ਉਸਦੇ ਘਰ ਆਉਣਾ ਜਾਣਾ ਸੀ। ਪਰ ਪਾਸਟਰ ਜਸ਼ਨ ਗਿੱਲ ਨੇ ਲੜਕੀ ਦੀ ਮਰਜ਼ੀ ਤੋਂ ਬਿਨਾਂ ਉਸ ਨਾਲ ਸਰੀਰਿਕ ਸਬੰਧ ਬਣਾਏ, ਜਿਸ ਕਰਕੇ ਲੜਕੀ ਗਰਭਵਤੀ ਹੋ ਗਈ।

ਪਾਸਟਰ ਨੇ ਇਸ ਹਰਕਤ ਨੂੰ ਛੁਪਾਉਣ ਦੀ ਖਾਤਰ ਨਰਸ ਸਤਿੰਦਰਜੀਤ ਕੋਰ ਉਰਫ਼ ਬੱਬਲੀ ਪਾਸੋਂ ਗਰਭਪਾਤ ਕਰਵਾਇਆ। ਸਹੀ ਢੰਗ ਨਾਲ ਇਲਾਜ ਨਾ ਹੋਣ ਕਰਕੇ ਲੜਕੀ ਦੇ ਪੇਟ ਵਿੱਚ ਇੰਨਫੈਕਸ਼ਨ ਹੋ ਗਈ ,ਜਿਸਦੇ ਕਾਰਨ ਗੁਰੂ ਨਾਨਾਕ ਦੇਵ ਹਸਪਤਾਲ ਅਮ੍ਰਿਤਸਰ ਵਿੱਖੇ ਇਲਾਜ ਦੌਰਾਨ ਉਸਨੇ ਦਮ ਤੋੜ ਦਿੱਤਾ।

ਪੀੜਤ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਪੁਲਿਸ ਨੇ ਸਿਰਫ ਪਾਦਰੀ ਅਤੇ ਗਰਭਪਾਤ ਕਰਨ ਵਾਲੀ ਔਰਤ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ, ਪਰ ਪਾਦਰੀ ਦਾ ਭਰਾ ਜੋ ਕਿ ਪਿੰਡ ਦਾ ਸਰਪੰਚ ਹੈ ਉਸਦੇ ਖ਼ਿਲਾਫ਼ ਕੋਈ ਮਾਮਲਾ ਦਰਜ ਨਹੀਂ ਕੀਤਾ ਅਤੇ ਨਾ ਹੀ ਅਜੇ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਪਾਦਰੀ ਦਾ ਸਾਥ ਦੇਣ ਵਾਲੇ ਸਰਪੰਚ ਤੇ ਵੀ ਮਾਮਲਾ ਦਰਜ ਕੀਤਾ ਜਾਵੇ। 

ਐੱਸ.ਐੱਚ.ਓ ਜਤਿੰਦਰ ਪਾਲ ਨੇ ਦਿੱਤੀ ਜਾਣਕਾਰੀ: 

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਦੀਨਾਨਗਰ ਦੇ ਐੱਸ.ਐੱਚ.ਓ ਜਤਿੰਦਰ ਪਾਲ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ-ਪੜਤਾਲ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਸੀ। ਜਿਸ ਤੋਂ ਬਾਅਦ ਆਰੋਪੀ ਪਾਦਰੀ ਅਤੇ ਗਰਭਪਾਤ ਕਰਨ ਵਾਲੀ ਔਰਤ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਜਾ ਚੁੱਕਾ ਹੈ ਅਤੇ ਜਲਦ ਤੋਂ ਜਲਦ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

- ਰਿਪੋਟਰ ਰਵੀਬਖ਼ਸ਼ ਸਿੰਘ ਅਰਸ਼ੀ ਦੇ ਸਹਿਯੋਗ ਨਾਲ 

ਇਹ ਵੀ ਪੜ੍ਹੋ: Punjab Weather News ਪੌਂਗ ਡੈਮ ਤੋਂ ਅੱਜ 20 ਹਜ਼ਾਰ ਕਿਊਸਿਕ ਤੇ ਭਾਖੜਾ ਤੋਂ ਭਲਕੇ 35 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ

Related Post