15 August ਨੂੰ ਪੰਜਾਬ ’ਚ ਦਹਿਸ਼ਤਗਰਦ ਫੈਲਾਉਣਗੇ ਦਹਿਸ਼ਤ ! ਆਰਮੀ ਸਟੇਸ਼ਨਾਂ ਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਪਠਾਨਕੋਟ ਨਗਰ ਨਿਗਮ ਨੂੰ ਹਾਸਿਲ ਈਮੇਲ ’ਚ ਆਰਮੀ ਸਟੇਸ਼ਨਾਂ ਤੇ ਆਰਮੀ ਸਕੂਲਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਨਾਲ ਹੀ ਆਰਮੀ ਜਵਾਨਾਂ ਨੂੰ ਵੀ ਧਮਕੀ ਦਿੱਤੀ ਗਈ ਹੈ ਕਿ ਉਹ ਆਪਣੇ ਪਰਿਵਾਰਾਂ ਨੂੰ ਬਚਾਅ ਲੈਣ। ਇਹ ਧਮਾਕਾ 15 ਅਗਸਤ ਕਰਨ ਨੂੰ ਕਿਹਾ ਗਿਆ ਹੈ।

By  Aarti July 27th 2026 05:28 PM -- Updated: July 27th 2026 05:52 PM

ਪੰਜਾਬ ’ਚ ਆਏ ਦਿਨ ਵੱਖ-ਵੱਖ ਸਕੂਲ ਸਰਕਾਰੀ ਦਫਤਰਾਂ ’ਚ ਕੁਝ ਸ਼ਰਾਰਤੀ ਤੱਤਾਂ ਵੱਲੋਂ ਲਗਾਤਾਰ ਧਮਕੀ ਭਰੀ ਈਮੇਲ ਭੇਜੀ ਜਾ ਰਹੀ ਹੈ। ਇਹ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਨਾਲ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਨਗਰ ਨਿਗਮ ਦੀ ਅਧਿਕਾਰਿਤ ਈਮੇਲ ’ਤੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। 

ਪਠਾਨਕੋਟ ਨਗਰ ਨਿਗਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਪਠਾਨਕੋਟ ਨਗਰ ਨਿਗਮ ਨੂੰ ਹਾਸਿਲ ਈਮੇਲ ’ਚ ਆਰਮੀ ਸਟੇਸ਼ਨਾਂ ਤੇ ਆਰਮੀ ਸਕੂਲਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਨਾਲ ਹੀ ਆਰਮੀ ਜਵਾਨਾਂ ਨੂੰ ਵੀ ਧਮਕੀ ਦਿੱਤੀ ਗਈ ਹੈ ਕਿ ਉਹ ਆਪਣੇ ਪਰਿਵਾਰਾਂ ਨੂੰ ਬਚਾਅ ਲੈਣ। ਇਹ ਧਮਾਕਾ 15 ਅਗਸਤ ਕਰਨ  ਨੂੰ ਕਿਹਾ ਗਿਆ ਹੈ। 

ਕਿਹੜੇ ਸਥਾਨਾਂ 'ਤੇ ਅਤੇ ਕਿਸ ਸਮੇਂ ਬੰਬ ਦੀ ਧਮਕੀ ਦਿੱਤੀ ਗਈ ਸੀ?

ਸੁਰੱਖਿਆ ਏਜੰਸੀਆਂ ਦੇ ਅਨੁਸਾਰ ਈਮੇਲ (fabibows16@gmail.com) ਤੋਂ ਪ੍ਰਾਪਤ ਸੰਦੇਸ਼ ਵਿੱਚ ਹੇਠ ਲਿਖੇ ਸਮੇਂ 'ਤੇ ਵੱਖ-ਵੱਖ ਸਥਾਨਾਂ 'ਤੇ ਬੰਬ ਧਮਾਕੇ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜਿਸ ’ਚ ਕਿਹਾ ਗਿਆ ਹੈ ਕਿ ਕਮਿਸ਼ਨਰ ਦਫ਼ਤਰ, ਪਠਾਨਕੋਟ ਨੂੰ ਸ਼ਾਮ 3:11, ਪਠਾਨਕੋਟ ਆਰਮੀ ਸਕੂਲ: ਦੁਪਹਿਰ 1:11 ਵਜੇ ਅਤੇ ਆਰਮੀ ਸਟੇਸ਼ਨ/ਕੈਂਟੋਨਮੈਂਟ ਏਰੀਆ ਰਾਤ 9:11 ਵਜੇ ਆਈਈਡੀ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।  

ਆਰਮੀ ਸਟੇਸ਼ਨ ਖਾਲੀ ਕਰਨ ਦੀ ਚਿਤਾਵਨੀ 

ਈਮਲੇ ’ਚ ਕਿਹਾ ਗਿਆ ਹੈ ਕਿ 15 ਅਗਸਤ, 2026 ਤੱਕ, ਫੌਜੀ ਜਵਾਨ ਆਪਣੇ ਪਰਿਵਾਰਾਂ ਨੂੰ ਬਚਾਅ ਲੈਣ ਅਤੇ ਆਰਮੀ ਸਟੇਸ਼ਨਾਂ ਅਤੇ ਛਾਉਣੀ ਖੇਤਰਾਂ ਨੂੰ ਛੱਡ ਦੇਣ, ਨਹੀਂ ਤਾਂ 2026-2027 ਦੌਰਾਨ ਆਰਮੀ ਸਟੇਸ਼ਨਾਂ ਅਤੇ ਸਕੂਲਾਂ ਨੂੰ ਬੰਬ ਧਮਾਕਿਆਂ ਨਾਲ ਉਡਾ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ  : ਹਿਮਾਚਲ 'ਚ ਅੰਮ੍ਰਿਤਸਰ ਦੇ ਸ਼ਰਧਾਲੂਆਂ ਵਾਲੀ ਬੱਸ ਹੋਈ ਹਾਦਸਾਗ੍ਰਸਤ, 2 ਦੀ ਮੌਤ, 7 ਜ਼ਖਮੀ

Related Post