Patiala SSP ਕਥਿਤ ਆਡੀਓ ਕਲਿੱਪ ਮਾਮਲਾ; SIT ਅੱਗੇ ਬਤੌਰ ਸ਼ਿਕਾਇਤਕਰਤਾ ਪੇਸ਼ ਹੋਏ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ , ਕੀਤੀ ਇਹ ਮੰਗ

ਪੇਸ਼ ਹੋਣ ਮਗਰੋਂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਉਨ੍ਹਾਂ ਨੇ ਐਸਆਈਟੀ ਮੁਖੀ ਐਸਪੀਐਸ ਪਰਮਾਨ ਨੂੰ ਪਟੀਸ਼ਨ ਦੀ ਕਾਫੀ ਅਤੇ ਵੀਡੀਓ ਸੌਂਪੀ ਹੈ। ਇਸ ਤੋਂ ਇਲਾਵਾ ਉਹ ਆਪਣੀ ਸ਼ਿਕਾਇਤ ’ਤੇ ਸਟੈਂਡ ਹਨ।

By  Aarti December 7th 2025 12:43 PM -- Updated: December 7th 2025 01:17 PM

Patiala SSP Alleged Audio Clip Case : ਪਟਿਆਲਾ ਦੇ ਐਸਐਸਪੀ ਕਥਿਤ ਆਡੀਓ ਕਲਿੱਪ ਮਾਮਲੇ ’ਚ ਐਸਆਈਟੀ ਅੱਗੇ ਬਤੌਰ ਸ਼ਿਕਾਇਤਕਰਤਾ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਕੋਲੋਂ ਏਡੀਜੀਪੀ ਪਰਮਾਰ ਦੀ ਅਗਵਾਈ ਵਾਲੀ ਐਸਆਈਟੀ ਨੇ ਸਵਾਲ ਪੁੱਛੇ ਹਨ।  

ਪੇਸ਼ ਹੋਣ ਮਗਰੋਂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਉਨ੍ਹਾਂ ਨੇ ਐਸਆਈਟੀ ਮੁਖੀ ਐਸਪੀਐਸ ਪਰਮਾਨ ਨੂੰ ਪਟੀਸ਼ਨ ਦੀ ਕਾਫੀ ਅਤੇ ਵੀਡੀਓ ਸੌਂਪੀ ਹੈ। ਇਸ ਤੋਂ ਇਲਾਵਾ ਉਹ ਆਪਣੀ ਸ਼ਿਕਾਇਤ ’ਤੇ ਸਟੈਂਡ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਜਿਸ ਸਮੇਂ ਇਹ ਮਾਮਲਾ ਸਾਹਮਣੇ ਆਇਆ ਉਸ ਸਮੇਂ ਐਸਐਸਪੀ ਪਟਿਆਲਾ ਨੂੰ ਤੁਰੰਤ ਸਸਪੈਂਡ ਕਰ ਦੇਣਾ ਚਾਹੀਦਾ ਸੀ। ਪਰ ਸਰਕਾਰ ਉਸ ਦੇ ਨਾਲ ਖੜੀ ਦਿਖਾਈ ਦੇ ਰਹੀ ਹੈ। 

ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਸਟੇਟ ਇਲੈਕਸ਼ਨ ਕਮਿਸ਼ਨ ’ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲਹ ਹੈ ਕਿ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਐਸਐਸਪੀ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਰੋਧੀਆਂ ਨੂੰ ਇਸ ਵਿੱਚ ਫਸਾਉਣ ਦੀ ਐਸਆਈਟੀ ਦੀ ਮਨਸ਼ਾ ਲੱਗ ਰਹੀ ਹੈ।  

ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਹਾਈਕੋਰਟ ਦੇ ਵਿੱਚ ਕੱਲ ਡੀਆਈਜੀ ਪਟਿਆਲਾ ਲਿਖ ਕੇ ਦੇਣ ਕਿ ਇਹ ਵੀਡੀਓ ਏਆਈ ਅਤੇ ਕਿਸੇ ਤੋਂ ਵੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।  

ਇਹ ਵੀ ਪੜ੍ਹੋ : Moga ਦੇ ਹਲਕਾ ਧਰਮਕੋਟ ਦੇ ਪਿੰਡ ਬੁੱਘੀਪੁਰਾ ਪੰਚਾਇਤ ਦਾ ਵੱਡਾ ਫੈਸਲਾ, ਸਰਬ ਸੰਮਤੀ ਨਾਲ ਹੋਈ ਬਲਾਕ ਸੰਮਤੀ ਉਮੀਦਵਾਰ ਦੀ ਚੋਣ

Related Post