Chandigarh Covid News : ਚੰਡੀਗੜ੍ਹ ਦੇ ਸੈਕਟਰ -32 ਹਸਪਤਾਲ ਚ ਦਾਖਲ ਕੋਰੋਨਾ ਮਰੀਜ਼ ਦੀ ਹੋਈ ਮੌਤ ,ਯੂਪੀ ਦੇ ਫਿਰੋਜ਼ਾਬਾਦ ਦਾ ਰਹਿਣ ਵਾਲਾ ਸੀ ਮ੍ਰਿਤਕ

Chandigarh Covid News : ਚੰਡੀਗੜ੍ਹ ਦੇ ਸੈਕਟਰ -32 ਹਸਪਤਾਲ 'ਚ ਦਾਖਲ 40 ਸਾਲ ਵਿਅਕਤੀ ਦੀ ਅੱਜ ਸਵੇਰੇ ਇਲਾਜ ਦੌਰਾਨ ਮੌਤ ਹੋ ਗਈ ਹੈ। ਸਬੰਧਤ ਮਰੀਜ਼ ਪਿੱਛੋਂ ਯੂਪੀ ਦੇ ਫ਼ਿਰੋਜ਼ਾਬਾਦ ਦਾ ਰਹਿਣ ਵਾਲਾ ਹੈ ਤੇ ਉਸ ਨੂੰ ਕੋਵਿਡ ਲਈ ਪਾਜ਼ੇਟਿਵ ਨਿਕਲਣ ਮਗਰੋਂ ਲੁਧਿਆਣਾ ਤੋਂ ਚੰਡੀਗੜ੍ਹ ਰੈਫ਼ਰ ਕੀਤਾ ਗਿਆ ਸੀ। ਉਸ ਨੂੰ ਹਸਪਤਾਲ ਦੇ ਕੋਵਿਡ ਵਾਰਡ ਵਿਚ ਦਾਖ਼ਲ ਕਰਵਾਉਣ ਮਗਰੋਂ ਇਕਾਂਤਵਾਸ ਵਿਚ ਰੱਖਿਆ ਗਿਆ ਸੀ

By  Shanker Badra May 28th 2025 09:27 AM -- Updated: May 28th 2025 01:19 PM

Chandigarh Covid News : ਚੰਡੀਗੜ੍ਹ ਦੇ ਸੈਕਟਰ -32 ਹਸਪਤਾਲ 'ਚ ਦਾਖਲ 40 ਸਾਲ ਵਿਅਕਤੀ ਦੀ ਅੱਜ ਸਵੇਰੇ ਇਲਾਜ ਦੌਰਾਨ ਮੌਤ ਹੋ ਗਈ ਹੈ। ਸਬੰਧਤ ਮਰੀਜ਼ ਪਿੱਛੋਂ ਯੂਪੀ ਦੇ ਫ਼ਿਰੋਜ਼ਾਬਾਦ ਦਾ ਰਹਿਣ ਵਾਲਾ ਹੈ ਤੇ ਉਸ ਨੂੰ ਕੋਵਿਡ ਲਈ ਪਾਜ਼ੇਟਿਵ ਨਿਕਲਣ ਮਗਰੋਂ ਲੁਧਿਆਣਾ ਤੋਂ ਚੰਡੀਗੜ੍ਹ ਰੈਫ਼ਰ ਕੀਤਾ ਗਿਆ ਸੀ। ਉਸ ਨੂੰ ਹਸਪਤਾਲ ਦੇ ਕੋਵਿਡ ਵਾਰਡ ਵਿਚ ਦਾਖ਼ਲ ਕਰਵਾਉਣ ਮਗਰੋਂ ਇਕਾਂਤਵਾਸ ਵਿਚ ਰੱਖਿਆ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਸੰਕਰਮਿਤ ਵਿਅਕਤੀ ਨੂੰ ਸਾਹ ਲੈਣ ਵਿੱਚ ਤਕਲੀਫ਼ ਕਾਰਨ ਚੰਡੀਗੜ੍ਹ ਦੇ ਸੈਕਟਰ -32 ਹਸਪਤਾਲ ਦੀ ਐਮਰਜੈਂਸੀ ਵਿੱਚ ਦਾਖਲ ਕਰਵਾਇਆ ਗਿਆ ਸੀ। ਜਦੋਂ ਹਾਲਤ ਵਿੱਚ ਸੁਧਾਰ ਨਹੀਂ ਹੋਇਆ ਤਾਂ ਡਾਕਟਰਾਂ ਨੇ ਕੋਵਿਡ ਟੈਸਟ ਕੀਤਾ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ। ਚੰਡੀਗੜ੍ਹ ਵਿਚ ਇਹ ਪਹਿਲਾ ਕੋਵਿਡ ਪਾਜ਼ੇਟਿਵ ਕੇਸ ਹੈ। ਉਂਝ ਹਸਪਤਾਲ ਨੇ ਅਜੇ ਤੱਕ ਇਹ ਸਪਸ਼ਟ ਨਹੀਂਂ ਕੀਤਾ ਹੈ ਕਿ ਕੀ ਇਹ ਕੋਰੋਨਾ ਦੇ ਨਵੇਂ ਜੇਐੱਨ1 ਵੇਰੀਐਂਟ ਦਾ ਮਾਮਲਾ ਸੀ ਜਾਂ ਨਹੀਂ।

ਹਾਲਾਂਕਿ ਅੱਜ ਸਵੇਰੇ GMCH-32 ਦੇ ਡਾਇਰੈਕਟਰ ਡਾ. ਅਤਰੇ ਨੇ ਕਿਹਾ ਕਿ ਮਰੀਜ਼ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ ਅਤੇ ਸੁਰੱਖਿਆ ਪ੍ਰੋਟੋਕੋਲ ਤਹਿਤ ਹਸਪਤਾਲ ਵਿੱਚ ਸਾਰੇ ਜ਼ਰੂਰੀ ਕਦਮ ਚੁੱਕੇ ਗਏ ਹਨ। ਡਾ. ਅਤਰੇ ਨੇ ਇਹ ਵੀ ਕਿਹਾ ਕਿ ਭਵਿੱਖ ਵਿੱਚ ਕੋਰੋਨਾ ਦੇ ਸੰਭਾਵਿਤ ਮਾਮਲਿਆਂ ਨਾਲ ਨਜਿੱਠਣ ਲਈ 10 ਬਿਸਤਰਿਆਂ ਦੀ ਇੱਕ ਵਿਸ਼ੇਸ਼ ਆਈਸੋਲੇਸ਼ਨ ਯੂਨਿਟ ਤਿਆਰ ਕੀਤੀ ਗਈ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਨੇ ਕਿਹਾ ਕਿ ਡਰੋ ਨਾ, ਸਾਵਧਾਨੀ ਵਰਤੋ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ 23 ਮਈ ਨੂੰ ਹਰਿਆਣਾ ਦੇ ਯਮੁਨਾਨਗਰ ਦੀ ਇੱਕ 51 ਸਾਲਾ ਔਰਤ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ ਸੀ। ਉਹ ਇੱਕ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੰਜਾਬ ਗਈ ਸੀ, ਜਿਸ ਤੋਂ ਬਾਅਦ ਉਸਦੀ ਸਿਹਤ ਵਿਗੜ ਗਈ ਅਤੇ ਉਸਦਾ ਟੈਸਟ ਕਰਵਾਇਆ ਗਿਆ ਸੀ।

Related Post