Jagraon-Nakodar ਰੋਡ ਤੇ ਬਣਿਆ ਟੋਲ ਪਲਾਜ਼ਾ ਆਮ ਲੋਕਾਂ ਨੇ ਕਰਵਾਇਆ ਬੰਦ ,ਟੁੱਟੀਆਂ ਸੜਕਾਂ ਤੋਂ ਲੋਕ ਪ੍ਰੇਸ਼ਾਨ

Jagraon News : ਜਗਰਾਓਂ -ਨਕੋਦਰ ਰੋਡ 'ਤੇ ਸਿੱਧਵਾਂ ਬੇਟ ਕੋਲ ਬਣਿਆ ਟੋਲ ਪਲਾਜ਼ਾ ਹੁਣ ਲੋਕਾਂ ਨੇ ਬੰਦ ਕਰ ਦਿੱਤਾ ਗਿਆ ਹੈ ਤੇ ਆਮ ਲੋਕਾਂ ਨੇ ਟੋਲ ਪਲਾਜ਼ਾ ਕੰਪਨੀ ਰੋਹਨ ਰਾਜਦੀਪ 'ਤੇ ਆਰੋਪ ਲਗਾਇਆ ਹੈ ਕਿ ਕੰਪਨੀ ਲੋਕਾਂ ਕੋਲੋਂ ਟੋਲ ਦੇ ਨਾਮ 'ਤੇ ਰੁਪਇਆ ਤਾਂ ਇਕੱਠਾ ਕਰ ਰਹੀ ਸੀ ਪਰ ਲੋਕਾਂ ਨੂੰ ਟੋਲ ਦੇ ਅਧੀਨ ਆਉਂਦੀਆਂ ਵਧੀਆ ਸੜਕਾਂ ਦੀਆਂ ਸਹੂਲਤਾਂ ਨਹੀਂ ਦੇ ਰਹੀ ਸੀ। ਜਿਸ ਕਰਕੇ ਲੋਕਾਂ ਦੇ ਵਿਰੋਧ ਦੇ ਚਲਦੇ ਕੰਪਨੀ ਦੋ ਸਾਲ ਪਹਿਲਾਂ ਹੀ ਟੋਲ ਛੱਡ ਕੇ ਇਥੋਂ ਚਲੀ ਗਈ ਤੇ ਸਰਕਾਰ ਹੁਣ ਇਸ ਟੋਲ ਪਲਾਜ਼ਾ ਨੂੰ ਬੰਦ ਕਰਨ ਦੀ ਘੋਸ਼ਣਾ ਕਰਕੇ ਲੋਕਾਂ ਵਿਚ ਵਾਹਵਾਹੀ ਖੱਟਣ ਦੀ ਕੋਸ਼ਿਸ਼ ਕਰ ਰਹੀ ਹੈ।

By  Shanker Badra November 1st 2025 09:01 AM

 ਇਸ ਮੌਕੇ ਜਦੋਂ ਟੋਲ ਪਲਾਜ਼ਾ 'ਤੇ ਜਾ ਕੇ ਦੇਖਿਆ ਤਾਂ ਇੱਥੋਂ ਵਾਹਨ ਬਿਨਾਂ ਟੋਲ ਪਲਾਜ਼ਾ ਦਿੱਤੇ ਇਥੋਂ ਲੰਘ ਰਹੇ ਹਨ ਤੇ ਮੌਕੇ 'ਤੇ ਟੋਲ ਪਲਾਜ਼ਾ ਕੰਪਨੀ ਦਾ ਕੋਈ ਵੀ ਮੁਲਾਜਮ ਇਥੇ ਮੌਜੂਦ ਨਹੀਂ ਸੀ। ਕੰਪਨੀ ਇਥੋਂ ਆਪਣਾ ਸਾਰਾ ਸਾਜੋ ਸਮਾਨ ਲੈਂ ਕੇ ਸਮੇਂ ਤੋਂ ਪਹਿਲਾਂ ਇਥੋਂ ਚਲੀ ਗਈ ਹੈ। ਜਦਕਿ ਇਸ ਟੋਲ ਪਲਾਜ਼ਾ ਦਾ ਸਮਾਂ ਪੂਰਾ ਹੋਣ ਨੂੰ ਅਜੇ ਦੋ ਸਾਲ ਬਾਕੀ ਸਨ।

ਮੌਕੇ 'ਤੇ ਆਮ ਲੋਕਾਂ ਨੇ ਕਿਹਾ ਕਿ ਟੋਲ ਪਲਾਜ਼ਾ ਕੰਪਨੀ ਪਿਛਲੇ ਲੰਬੇ ਸਮੇਂ ਟੋਲ ਪਲਾਜ਼ਾ ਜਰੀਏ ਰੋਜ਼ਾਨਾ ਲੱਖਾਂ ਰੁਪਈਆ ਇਥੋਂ ਇਕੱਠਾ ਕਰ ਰਹੀ ਸੀ ਪਰ ਨਕੋਦਰ ਨੂੰ ਜਾਣ ਵਾਲੀ ਸੜਕ ਦੀ ਬੁਰੀ ਹਾਲਤ ਹੈ ਤੇ ਇਸ ਟੁੱਟੀ ਸੜਕ ਕਾਰਨ ਇਥੇ ਆਏ ਦਿਨ ਹਾਦਸੇ ਹੁੰਦੇ ਰਹਿੰਦੇ ਸਨ ਤੇ ਇਕ ਲੜਕੀ ਦੀ ਮੌਤ ਵੀ ਹੋ ਚੁੱਕੀ ਹੈ। ਜਿਸ ਕਰਕੇ ਲੋਕਾਂ ਦੇ ਵੱਧਦੇ ਵਿਰੋਧ ਨੂੰ ਦੇਖਦੇ ਹੋਏ ਟੋਲ ਪਲਾਜ਼ਾ ਕੰਪਨੀ ਕੁਝ ਦਿਨ ਪਹਿਲਾਂ ਇਸ ਟੋਲ ਨੂੰ ਛੱਡ ਕੇ ਫ਼ਰਾਰ ਹੋ ਗਈ ਪਰ ਸੜਕ ਨਹੀਂ ਬਣਾਈ।

ਹੁਣ ਪੰਜਾਬ ਸਰਕਾਰ ਇਸ ਟੋਲ ਪਲਾਜ਼ਾ ਨੂੰ ਆਪਣੇ ਵਲੋਂ ਬੰਦ ਕਰਨ ਦੀ ਘੋਸ਼ਣਾ ਕਰਕੇ ਆਪ ਵਾਹਵਾਹੀ ਖੱਟਣ ਦੀ ਕੋਸ਼ਿਸ਼ ਕਰ ਰਹੀ ਹੈ। ਲੋਕਾਂ ਨੇ ਕਿਹਾਕਿ ਉਹ ਇਸ ਰੋਡ ਤੇ ਟੁੱਟੀਆਂ ਸੜਕਾਂ ਕਾਰਣ ਬਹੁਤ ਪਰੇਸ਼ਾਨ ਹਨ ਤੇ ਇਸ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੈ।

Related Post