Jalandhar ਨਗਰ ਨਿਗਮ ਦੀ ਚੌਥੀ ਮੰਜ਼ਿਲ ਤੋਂ ਇੱਕ ਵਿਅਕਤੀ ਨੇ ਮਾਰੀ ਛਾਲ , ਮਚਿਆ ਹੜਕੰਪ

Jalandhar News : ਜਲੰਧਰ ਵਿੱਚ ਨਗਰ ਨਿਗਮ ਦੀ ਚੌਥੀ ਮੰਜ਼ਿਲ ਤੋਂ ਇੱਕ ਵਿਅਕਤੀ ਨੇ ਛਾਲ ਮਾਰ ਦਿੱਤੀ ਹੈ। ਇਸ ਘਟਨਾ ਨੂੰ ਲੈ ਕੇ ਨਗਰ ਨਿਗਮ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ। ਜ਼ਖਮੀ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਲਾਂਕਿ, ਵਿਅਕਤੀ ਦੇ ਛਾਲ ਮਾਰਨ ਦਾ ਕਾਰਨ ਪਤਾ ਨਹੀਂ ਲੱਗ ਸਕਿਆ

By  Shanker Badra November 18th 2025 03:53 PM

Jalandhar News : ਜਲੰਧਰ ਵਿੱਚ ਨਗਰ ਨਿਗਮ ਦੀ ਚੌਥੀ ਮੰਜ਼ਿਲ ਤੋਂ ਇੱਕ ਵਿਅਕਤੀ ਨੇ ਛਾਲ ਮਾਰ ਦਿੱਤੀ ਹੈ। ਇਸ ਘਟਨਾ ਨੂੰ ਲੈ ਕੇ ਨਗਰ ਨਿਗਮ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ। ਜ਼ਖਮੀ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਲਾਂਕਿ, ਵਿਅਕਤੀ ਦੇ ਛਾਲ ਮਾਰਨ ਦਾ ਕਾਰਨ ਪਤਾ ਨਹੀਂ ਲੱਗ ਸਕਿਆ।

ਦੱਸਿਆ ਜਾ ਰਿਹਾ ਹੈ ਕਿ ਉਹ ਵਿਅਕਤੀ ਨਗਰ ਨਿਗਮ ਦਾ ਕਰਮਚਾਰੀ ਨਹੀਂ ਹੈ। ਹੈਰਾਨੀ ਦੀ ਗੱਲ ਹੈ ਕਿ ਘਟਨਾ ਸਥਾਨ 'ਤੇ ਸਾਰੇ ਸੀਨੀਅਰ ਅਧਿਕਾਰੀਆਂ ਮੌਜੂਦ ਸਨ। ਇਸ ਦੇ ਬਾਵਜੂਦ ਐਂਬੂਲੈਂਸ ਨਹੀਂ ਪਹੁੰਚੀ। ਇੱਕ ਰਾਹਗੀਰ ਦੀ ਮਦਦ ਨਾਲ ਵਿਅਕਤੀ ਨੂੰ ਛੋਟੇ ਹਾਥੀ ਦੀ ਮਦਦ ਨਾਲ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

ਮੌਕੇ 'ਤੇ ਮੌਜੂਦ ਚਸ਼ਮਦੀਦ ਗਵਾਹ ਨਿਤਿਨ ਨੇ ਕਿਹਾ ਕਿ ਉਹ ਆਪਣੀ ਐਕਟਿਵਾ ਦੀ ਮੁਰੰਮਤ ਕਰਵਾਉਣ ਆਇਆ ਸੀ। ਉਸਨੇ ਵਿਅਕਤੀ ਨੂੰ ਗਰਿੱਲ ਤੋਂ ਛਾਲ ਮਾਰਦੇ ਅਤੇ ਫਿਰ ਚੌਥੀ ਮੰਜ਼ਿਲ ਤੋਂ ਡਿੱਗਦੇ ਦੇਖਿਆ। ਵਿਅਕਤੀ ਦੇ ਅਨੁਸਾਰ ਐਂਬੂਲੈਂਸ ਅੱਧੇ ਘੰਟੇ ਤੱਕ ਨਹੀਂ ਪਹੁੰਚੀ। ਮੌਕੇ 'ਤੇ ਮੌਜੂਦ ਪੁਲਿਸ ਨੇ ਫਿਰ ਛੋਟੇ ਹਾਥੀ ਚਾਲਕ ਨੂੰ ਰੋਕਿਆ ਅਤੇ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਗਈ।

ਇਸ ਦੌਰਾਨ ਏਐਸਆਈ ਸੇਵਾ ਸਿੰਘ ਨੇ ਕਿਹਾ ਕਿ ਨਿਤਿਨ ਨੇ ਉਨ੍ਹਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਜਦੋਂ ਤੱਕ ਉਹ ਮੌਕੇ 'ਤੇ ਪਹੁੰਚੇ ਤਾਂ ਓਦੋਂ ਤੱਕ ਹੋਰ ਪੁਲਿਸ ਅਧਿਕਾਰੀ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਲਿਜਾ ਚੁੱਕੇ ਸਨ। ਉਨ੍ਹਾਂ ਅੱਗੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।


Related Post