Petrol and Diesel price: ਕੱਚੇ ਤੇਲ ‘ਚ ਆਈ ਕਮੀ; ਜਾਣੋ ਅੱਜ ਪੈਟਰੋਲ ਡੀਜਲ ਦੀਆਂ ਕੀਮਤਾਂ ’ਚ ਕੀ ਆਇਆ ਬਦਲਾਅ

ਅੱਜ ਭਾਰਤ ਦੇ ਕਈ ਸ਼ਹਿਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ।

By  Aarti May 25th 2023 12:45 PM

Petrol and Diesel price: ਤੇਲ ਕੰਪਨੀਆਂ ਨੇ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਅੱਜ ਦੇਸ਼ ਦੇ ਕਈ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਕੀਮਤ 'ਚ ਵੀ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਪੈਟਰੋਲ-ਡੀਜਲ ਦੀ ਕੀਮਤ 

25 ਮਈ ਨੂੰ ਐਨਸੀਆਰ ਖੇਤਰ ਨੋਇਡਾ ਵਿੱਚ ਪੈਟਰੋਲ ਮਹਿਜ਼ 1 ਪੈਸੇ ਸਸਤਾ ਹੋ ਗਿਆ ਹੈ, ਜੋ 96.64 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 89.82 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਦੂਜੇ ਪਾਸੇ ਚੰਡੀਗੜ੍ਹ ’ਚ ਪੈਟਰੋਲ ਦੀ ਕੀਮਤ 96.20 ਰੁਪਏ ਹੈ। ਆਈਓਸੀਐਲ ਮੁਤਾਬਿਕ ਦੇਸ਼ ਦੀ ਰਾਜਧਾਨੀ ਦਿੱਲੀ 'ਚ ਅੱਜ ਵੀ ਇਕ ਲੀਟਰ ਪੈਟਰੋਲ ਦੀ ਕੀਮਤ 96.72 ਰੁਪਏ ਅਤੇ ਇਕ ਲੀਟਰ ਡੀਜ਼ਲ ਦੀ ਕੀਮਤ 89.62 ਰੁਪਏ 'ਤੇ ਬਰਕਰਾਰ ਹੈ।

ਇੰਝ ਜਾਣੋ ਆਪਣੇ ਸ਼ਹਿਰ ’ਚ ਪੈਟਰੋਲ ਤੇ ਡੀਜਲ ਦੀ ਕੀਮਤ 

ਪੈਟਰੋਲ ਅਤੇ ਡੀਜ਼ਲ ਦੀ ਕੀਮਤ ਤੁਸੀਂ ਐਸਐਮਐਸ ਰਾਹੀਂ ਵੀ ਜਾਣ ਸਕਦੇ ਹੋ। ਇੰਡੀਅਨ ਆਇਲ ਦੀ ਵੈੱਬਸਾਈਟ 'ਤੇ ਜਾ ਕੇ ਤੁਹਾਨੂੰ ਆਰਐਸਪੀ ਅਤੇ ਆਪਣਾ ਸਿਟੀ ਕੋਡ ਲਿਖ ਕੇ 9224992249 ਨੰਬਰ 'ਤੇ ਭੇਜਣਾ ਹੋਵੇਗਾ। ਹਰ ਸ਼ਹਿਰ ਦਾ ਕੋਡ ਵੱਖਰਾ ਹੁੰਦਾ ਹੈ, ਜੋ ਤੁਹਾਨੂੰ ਆਈਓਸੀਐਲ ਦੀ ਵੈੱਬਸਾਈਟ ਤੋਂ ਮਿਲੇਗਾ।

ਇਹ ਵੀ ਪੜ੍ਹੋ: Bank Holidays in June 2023: ਜਲਦ ਹੀ ਨਿਪਟਾ ਲਓ ਆਪਣੇ ਕੰਮ, ਜੂਨ ਮਹੀਨੇ 'ਚ ਇੰਨੇ ਦਿਨ ਬੰਦ ਰਹਿਣਗੇ ਬੈਂਕ

Related Post