Thu, Jun 1, 2023
Whatsapp

Bank Holidays in June 2023: ਜਲਦ ਹੀ ਨਿਪਟਾ ਲਓ ਆਪਣੇ ਕੰਮ, ਜੂਨ ਮਹੀਨੇ 'ਚ ਇੰਨੇ ਦਿਨ ਬੰਦ ਰਹਿਣਗੇ ਬੈਂਕ

ਵੈਸੇ ਤਾਂ ਹੁਣ ਬੈਂਕਾਂ ਨਾਲ ਜੁੜੇ ਜ਼ਿਆਦਾਤਰ ਕੰਮ ਆਨਲਾਈਨ ਹੁੰਦੇ ਹਨ ਪਰ ਫਿਰ ਵੀ ਖਾਤਾ ਖੋਲ੍ਹਣਾ, ਚੈੱਕ ਨਾਲ ਸਬੰਧਿਤ ਕੰਮ ਅਤੇ ਕਈ ਅਜਿਹੇ ਕੰਮ ਹਨ

Written by  Ramandeep Kaur -- May 25th 2023 11:23 AM -- Updated: May 25th 2023 11:26 AM
Bank Holidays in June 2023: ਜਲਦ ਹੀ ਨਿਪਟਾ ਲਓ ਆਪਣੇ ਕੰਮ, ਜੂਨ ਮਹੀਨੇ 'ਚ ਇੰਨੇ ਦਿਨ ਬੰਦ ਰਹਿਣਗੇ ਬੈਂਕ

Bank Holidays in June 2023: ਜਲਦ ਹੀ ਨਿਪਟਾ ਲਓ ਆਪਣੇ ਕੰਮ, ਜੂਨ ਮਹੀਨੇ 'ਚ ਇੰਨੇ ਦਿਨ ਬੰਦ ਰਹਿਣਗੇ ਬੈਂਕ

Bank Holidays in June 2023: ਵੈਸੇ ਤਾਂ ਹੁਣ ਬੈਂਕਾਂ ਨਾਲ ਜੁੜੇ ਜ਼ਿਆਦਾਤਰ ਕੰਮ ਆਨਲਾਈਨ ਹੁੰਦੇ ਹਨ ਪਰ ਫਿਰ ਵੀ ਖਾਤਾ ਖੋਲ੍ਹਣਾ, ਚੈੱਕ ਨਾਲ ਸਬੰਧਿਤ ਕੰਮ ਅਤੇ ਕਈ ਅਜਿਹੇ ਕੰਮ ਹਨ, ਜਿਸ ਲਈ ਕਿਸੇ ਨੂੰ ਬੈਂਕ ਦੀ ਸ਼ਾਖਾ 'ਚ ਜਾਣਾ ਪੈਂਦਾ ਹੈ। ਬੈਂਕ ਸ਼ਾਖਾ 'ਚ ਜਾਣ ਤੋਂ ਪਹਿਲਾਂ, ਤੁਹਾਨੂੰ ਜੂਨ 2023 'ਚ ਬੈਂਕ ਦੀਆਂ ਛੁੱਟੀਆਂ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਅਜਿਹਾ ਨਾ ਹੋਵੇ ਕਿ ਤੁਸੀਂ ਬੈਂਕ ਦੀ ਸ਼ਾਖਾ 'ਚ ਜਾਓ ਅਤੇ ਬੈਂਕ ਦੀ ਛੁੱਟੀ ਹੋਵੇ।

ਇਸ ਮਹੀਨੇ ਯਾਨੀ ਜੂਨ 'ਚ ਵੱਖ-ਵੱਖ ਜ਼ੋਨਾਂ 'ਚ ਕੁੱਲ 12 ਦਿਨ ਬੈਂਕ ਬੰਦ ਰਹਿਣਗੇ। ਹਫ਼ਤੇ ਦੇ ਹਰ ਐਤਵਾਰ ਤੋਂ ਇਲਾਵਾ, ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। 24, 25, 26 ਜੂਨ ਅਤੇ 28, 29, 30 ਜੂਨ ਨੂੰ ਵੀ ਲੰਬਾ ਵੀਕਐਂਡ ਪੈ ਰਿਹਾ ਹੈ। ਆਓ ਜਾਣਦੇ ਹਾਂ ਜੂਨ ਮਹੀਨੇ 'ਚ ਬੈਂਕਾਂ ਦੀਆਂ ਛੁੱਟੀਆਂ ਕਿਹੜੀਆਂ ਤਾਰੀਖਾਂ 'ਤੇ ਹੁੰਦੀਆਂ ਹਨ।


ਜੂਨ 2023 'ਚ ਇੰਨੇ ਦਿਨ ਬੰਦ ਰਹਿਣਗੇ ਬੈਂਕ

4 ਜੂਨ - ਇਸ ਦਿਨ ਐਤਵਾਰ ਹੈ, ਜਿਸ ਕਾਰਨ ਪੂਰੇ ਦੇਸ਼ ਦੇ ਬੈਂਕਾਂ 'ਚ ਛੁੱਟੀ ਰਹੇਗੀ।

10 ਜੂਨ- ਇਸ ਦਿਨ ਮਹੀਨੇ ਦਾ ਦੂਜਾ ਸ਼ਨੀਵਾਰ ਹੈ, ਜਿਸ ਕਾਰਨ ਬੈਂਕਾਂ 'ਚ ਛੁੱਟੀ ਰਹੇਗੀ।

11 ਜੂਨ- ਇਸ ਦਿਨ ਐਤਵਾਰ ਹੋਣ ਕਾਰਨ ਛੁੱਟੀ ਰਹੇਗੀ।

15 ਜੂਨ - ਇਹ ਦਿਨ ਰਾਜਾ ਸੰਕ੍ਰਾਂਤੀ ਹੈ, ਜਿਸ ਕਾਰਨ ਮਿਜ਼ੋਰਮ ਅਤੇ ਉੜੀਸਾ ਵਿੱਚ ਬੈਂਕ ਬੰਦ ਰਹਿਣਗੇ।

18 ਜੂਨ- ਇਸ ਦਿਨ ਐਤਵਾਰ ਨੂੰ ਛੁੱਟੀ ਰਹੇਗੀ।

20 ਜੂਨ- ਇਸ ਦਿਨ ਰੱਥ ਯਾਤਰਾ ਨਿਕਲੇਗੀ, ਇਸ ਲਈ ਓਡੀਸ਼ਾ ਅਤੇ ਮਣੀਪੁਰ ਦੇ ਬੈਂਕ ਬੰਦ ਰਹਿਣਗੇ।

24 ਜੂਨ- ਇਸ ਦਿਨ ਜੂਨ ਦਾ ਆਖਰੀ ਅਤੇ ਚੌਥਾ ਸ਼ਨੀਵਾਰ ਹੋਣ ਕਾਰਨ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ।

25 ਜੂਨ- ਜੂਨ ਨੂੰ ਬੈਂਕਾਂ ਵਿੱਚ ਐਤਵਾਰ ਦੀ ਛੁੱਟੀ ਰਹੇਗੀ

26 ਜੂਨ- ਤ੍ਰਿਪੁਰਾ 'ਚ ਇਸ ਦਿਨ ਖਰਚੀ ਪੂਜਾ ਕਾਰਨ ਬੈਂਕ ਬੰਦ ਰਹਿਣਗੇ।

28 ਜੂਨ- ਈਦ ਉਲ ਅਜ਼ਹਾ ਕਾਰਨ ਮਹਾਰਾਸ਼ਟਰ, ਜੰਮੂ ਕਸ਼ਮੀਰ ਅਤੇ ਕੇਰਲ ਵਿੱਚ ਬੈਂਕ ਬੰਦ ਰਹਿਣਗੇ।

29 ਜੂਨ- ਈਦ-ਉਲ-ਅਜ਼ਹਾ ਕਾਰਨ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ।

30 ਜੂਨ - ਈਦ-ਉਲ-ਅਜ਼ਹਾ ਦੀ ਛੁੱਟੀ ਦੇ ਕਾਰਨ ਮਿਜ਼ੋਰਮ ਅਤੇ ਓਡੀਸ਼ਾ ਵਿੱਚ ਬੈਂਕ ਬੰਦ ਰਹਿਣਗੇ।

ਵੱਖ-ਵੱਖ ਰਾਜਾਂ 'ਚ ਕੁੱਲ 12 ਦਿਨ ਬੈਂਕ ਬੰਦ ਰਹਿਣਗੇ 

ਆਰਬੀਆਈ ਦੀ ਛੁੱਟੀਆਂ ਦੀ ਸੂਚੀ ਦੇ ਅਨੁਸਾਰ, ਵੱਖ-ਵੱਖ ਰਾਜਾਂ 'ਚ ਤਿਉਹਾਰਾਂ, ਸ਼ਨੀਵਾਰ ਅਤੇ ਐਤਵਾਰ ਦੇ ਮੱਦੇਨਜ਼ਰ ਬੈਂਕਾਂ 'ਚ ਕੁੱਲ 12 ਦਿਨਾਂ ਦੀਆਂ ਛੁੱਟੀਆਂ ਹਨ। ਇਸ 'ਚ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਐਤਵਾਰ ਵੀ ਸ਼ਾਮਲ ਹਨ।

ਰਾਜਾਂ ਅਨੁਸਾਰ ਹੁੰਦੀਆਂ ਹਨ ਬੈਂਕਾਂ ਦੀਆਂ ਛੁੱਟੀਆਂ 

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਅਨੁਸਾਰ, ਸਾਰੇ ਰਾਜਾਂ ਲਈ ਛੁੱਟੀਆਂ ਦੀ ਸੂਚੀ ਵੱਖਰੀ ਹੈ। ਇਨ੍ਹਾਂ ਛੁੱਟੀਆਂ ਦੀ ਪੂਰੀ ਸੂਚੀ ਆਰਬੀਆਈ ਦੀ ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਗਈ ਹੈ, ਜਿਸ 'ਚ ਰਾਜਾਂ ਦੇ ਅਨੁਸਾਰ ਵੱਖ-ਵੱਖ ਤਿਉਹਾਰਾਂ ਅਤੇ ਛੁੱਟੀਆਂ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ।

ਆਨਲਾਈਨ ਬੈਂਕਿੰਗ ਕਰਦੀ ਰਹੇਗੀ ਕੰਮ 

ਬੈਂਕ ਬੰਦ ਹੋਣ ਦੇ ਬਾਵਜੂਦ ਵੀ ਗ੍ਰਾਹਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ। ਛੁੱਟੀ ਵਾਲੇ ਦਿਨ ਵੀ ਲੋਕ ਆਪਣੇ ਸਾਰੇ ਕੰਮ ਆਨਲਾਈਨ ਬੈਂਕਿੰਗ ਦੀ ਮਦਦ ਨਾਲ ਕਰ ਸਕਦੇ ਹਨ। ਇਸ ਲਈ ਤੁਸੀਂ ਛੁੱਟੀ ਵਾਲੇ ਦਿਨ ਵੀ ਘਰ ਬੈਠੇ ਹੀ ਬੈਂਕਿੰਗ ਦੇ ਕਈ ਕੰਮ ਕਰ ਸਕਦੇ ਹੋ।

- PTC NEWS

adv-img

Top News view more...

Latest News view more...