Ranchi Plane Crash : ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਇੱਕ ਪਾਇਲਟ ਸਵਰਾਜਦੀਪ ਸਿੰਘ, ਡੇਢ ਸਾਲ ਪਹਿਲਾਂ ਹੀ ਸ਼ੁਰੂ ਕੀਤੀਆਂ ਸਨ ਸੇਵਾਂਵਾਂ
Ranchi Air Ambulance Crash : ਹਾਦਸੇ ਵਿੱਚ ਮ੍ਰਿਤਕ ਇੱਕ ਪਾਇਲਟ (Pilot Swarajdeep Singh) ਸਵਰਾਜਦੀਪ ਸਿੰਘ, ਅੰਮ੍ਰਿਤਸਰ ਨਾਲ ਸਬੰਧਤ ਸੀ, ਜਿਸ ਨੇ ਅਜੇ ਡੇਢ ਸਾਲ ਪਹਿਲਾਂ ਹੀ ਸੇਵਾਂਵਾਂ ਸ਼ੁਰੂ ਕੀਤੀਆਂ ਸਨ।
Ranchi Air Ambulance Crash : ਰਾਂਚੀ ਵਿਖੇ ਏਅਰ ਐਂਬੂਲੈਂਸ ਹਾਦਸੇ ਨਾਲ ਜਿਥੇ ਦੇਸ਼ ਭਰ ਦੇ ਲੋਕਾਂ ਦੀਆਂ ਅੱਖਾਂ ਨਮ ਹੋਈਆਂ ਹਨ, ਉਥੇ ਹੀ ਇਸ ਹਾਦਸੇ ਨੇ ਪੰਜਾਬ ਨੂੰ ਵੀ ਦੁੱਖ ਪਹੁੰਚਾਇਆ ਹੈ। ਜਾਣਕਾਰੀ ਅਨੁਸਾਰ, ਹਾਦਸੇ ਵਿੱਚ ਮ੍ਰਿਤਕ ਸਹਾਇਕ ਪਾਇਲਟ (Pilot Swarajdeep Singh) ਸਵਰਾਜਦੀਪ ਸਿੰਘ, ਅੰਮ੍ਰਿਤਸਰ ਨਾਲ ਸਬੰਧਤ ਸੀ, ਜਿਸ ਨੇ ਅਜੇ ਡੇਢ ਸਾਲ ਪਹਿਲਾਂ ਹੀ ਸੇਵਾਂਵਾਂ ਸ਼ੁਰੂ ਕੀਤੀਆਂ ਸਨ।
ਜਾਣਕਾਰੀ ਅਨੁਸਾਰ, ਪਾਇਲਟ ਸਵਰਾਜਦੀਪ, ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੇ ਇਲਾਕਾ ਗੋਬਿੰਦ ਨਗਰ ਦਾ ਰਹਿਣ ਵਾਲਾ ਸੀ, ਜੋ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ। ਉਹ ਆਪਣੇ ਪਿੱਛੇ ਇੱਕ ਬੱਚਾ, ਪਤਨੀ ਅਤੇ ਮਾਤਾ-ਪਿਤਾ ਨੂੰ ਛੱਡ ਗਿਆ।
ਸਵਰਾਜਦੀਪ ਨੇ ਅਜੇ ਡੇਢ ਸਾਲ ਪਹਿਲਾਂ ਹੀ ਪਾਇਲਟ ਦੀਆਂ ਸੇਵਾਂਵਾਂ ਵੱਜੋਂ ਡਿਊਟੀ ਸੰਭਾਲੀ ਸੀ। ਉਸ ਦੀ ਮੌਤ ਨਾਲ ਉਸ ਦੇ ਘਰ ਵਿੱਚ ਮਾਤਮ ਛਾ ਗਿਆ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ ਅਤੇ ਸਾਰਾ ਮੁਹੱਲਾ ਗਮ ਪਰਿਵਾਰ ਨਾਲ ਨੂੰ ਹੌਸਲਾ ਦੇ ਰਿਹਾ ਹੈ।
ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਬਹੁਤ ਹੀ ਨੇਕ ਦਿਲ ਇਨਸਾਨ ਸੀ ਅਤੇ ਮਾਂ ਪਿਓ ਦਾ ਨਾਮ ਰੌਸ਼ਨ ਕੀਤਾ ਸੀ। ਮੁਹੱਲੇ ਦੇ ਕੌਂਸਲਰ ਪੰਡੋਰੀ ਨੇ ਵੀ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਬਹੁਤ ਦੁਖਦਾਈ ਘਟਨਾ ਹੈ ਅਤੇ ਮਾਂ ਪਿਓ ਲਈ ਇਹ ਬਹੁਤ ਦਰਦਨਾਕ ਹੁੰਦਾ ਹੈ ਕਿ ਜਵਾਨ ਪੁੱਤ ਦਾ ਇਸ ਦੁਨੀਆਂ ਤੋਂ ਚਲੇ ਜਾਣਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹਨਾਂ ਚੀਜ਼ਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਨਾ ਹੋ ਸਕਣ।
ਜ਼ਿਕਰਯੋਗ ਹੈ ਕਿ ਰਾਂਚੀ ਤੋਂ ਇੱਕ ਮਰੀਜ਼ ਨੂੰ ਦਿੱਲੀ ਲੈ ਕੇ ਆ ਰਹੀ ਇੱਕ ਏਅਰ ਐਂਬੂਲੈਂਸ, ਚਤਰਾ ਜ਼ਿਲ੍ਹੇ 'ਚ ਕ੍ਰੈਸ਼ ਹੋ ਗਈ ਸੀ, ਜਿਸ ਵਿੱਚ ਦੋਵੇਂ ਪਾਇਲਟਾਂ ਅਤੇ ਮਰੀਜ਼ ਸਮੇਤ 7 ਲੋਕਾਂ ਦੀ ਮੌਤ ਹੋ ਗਈ ਸੀ।