ਨਹੀਂ ਰੁਕ ਰਿਹਾ ਆਵਾਰਾ ਕੁੱਤਿਆਂ ਦਾ ਕਹਿਰ, ਯਮੁਨਾਨਗਰ 'ਚ ਹਮਲੇ 'ਚ ਦੋ ਬੱਚਿਆਂ ਸਮੇਤ 4 ਲੋਕ ਜ਼ਖ਼ਮੀ

By  KRISHAN KUMAR SHARMA March 19th 2024 01:55 PM

Pitbull Attack: ਆਵਾਰਾ ਕੁੱਤਿਆਂ ਦੇ ਹਮਲਿਆਂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹੁਣ ਯਮੁਨਾਨਗਰ ਤੋਂ ਆਵਾਰਾ ਕੁੱਤੇ ਦੇ ਹਮਲੇ 'ਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਵਿੱਚ ਦੋ ਸਕੂਲੀ ਬੱਚੇ, ਇੱਕ ਆਟੋ ਚਾਲਕ ਅਤੇ ਇੱਕ ਔਰਤ ਸ਼ਾਮਲ ਹੈ। ਲੋਕਾਂ ਨੇ ਬੜੀ ਮੁਸ਼ਕਿਲ ਨਾਲ ਆਵਾਰਾ ਕੁੱਤੇ ਦੇ ਹਮਲੇ ਤੋਂ ਛੁਡਾਇਆ। ਕੁੱਤੇ ਨੂੰ ਮਾਰਨ ਲਈ ਲੋਕ ਰਾਈਫਲ ਲੇ ਕੇ ਵੀ ਪਹੁੰਚੇ ਕਿਉਂਕਿ ਵਿਭਾਗ ਦਾ ਕੋਈ ਵੀ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚ ਰਿਹਾ ਸੀ ਪਰ ਬਾਅਦ 'ਚ ਦੋ ਥਾਵਾਂ ਤੋਂ ਪੁਲਿਸ ਸਮੇਤ ਕਈ ਵਿਭਾਗੀ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਲਗਭਗ ਇਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਕੁੱਤੇ ਨੂੰ ਕਾਬੂ ਕਰਕੇ ਆਪਣੇ ਨਾਲ ਲੈ ਗਏ।

ਜਾਣਕਾਰੀ ਅਨੁਸਾਰ ਆਟੋ ਚਾਲਕ ਸੜਕ ਤੋਂ ਹੌਲੀ ਗਤੀ ਵਿੱਚ ਲੰਘ ਰਿਹਾ ਸੀ ਤਾਂ ਆਵਾਰਾ ਕੁੱਤੇ ਨੇ ਅਚਾਨਕ ਉਸ 'ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਔਰਤ ਜ਼ਖਮੀ ਹੋ ਗਈ। ਜਦੋਂ ਆਟੋ ਚਾਲਕ ਨੇ ਉਸ ਨੂੰ ਭਜਾਉਣਾ ਚਾਹਿਆ ਤਾਂ ਆਵਾਰਾ ਕੁੱਤੇ ਨੇ ਉਸ ਦੀ ਲੱਤ ਫੜ ਲਈ। ਜਦ ਲੋਕਾਂ ਨੇ ਦੇਖਿਆ ਕਿ ਇੱਕ ਕੁੱਤਾ ਆਟੋ ਚਾਲਕ ਨੂੰ ਕੱਟ ਰਿਹਾ ਹੈ ਤਾਂ ਲੋਕਾਂ ਨੇ ਡੰਡੇ ਨਾਲ ਬਚਾਅ ਲਈ ਕੁੱਤੇ ਨੂੰ ਭਜਾਉਣਾ ਚਾਹਿਆ, ਪਰ ਕੁੱਤਾ ਆਟੋ 'ਚ ਹੀ ਲੁਕ ਕੇ ਬੈਠ ਗਿਆ।

ਮਾਮਲੇ ਦੀ ਸੂਚਨਾ ਨਗਰ ਨਿਗਮ ਅਤੇ ਪੁਲਿਸ ਨੂੰ ਵੀ ਦਿੱਤੀ। ਹਾਲਾਂਕਿ ਪੁਲਿਸ ਮੌਕੇ 'ਤੇ ਪਹੁੰਚ ਗਈ, ਪਰ ਨਿਗਮ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚੇ ਤਾਂ ਲੋਕਾਂ ਨੇ ਦੇਖਿਆ ਕਿ ਆਵਾਰਾ ਕੁੱਤੇ ਦੇ ਹਮਲੇ ਤੋਂ ਬਚਾਅ ਲਈ ਰਾਈਫਲ ਤੱਕ ਕੱਢ ਲਈ। ਹਾਲਾਂਕਿ ਪਤਾ ਲੱਗਣ 'ਤੇ ਦੋ ਥਾਣਿਆਂ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਦੇ ਆਉਣ ਤੋਂ ਬਾਅਦ ਨਗਰ ਨਿਗਮ ਦੇ ਅਧਿਕਾਰੀ ਸਮੇਤ ਕਈ ਸਬੰਧਿਤ ਵਿਭਾਗ ਵੀ ਮੌਕੇ 'ਤੇ ਪਹੁੰਚ ਗਏ।

ਪਸ਼ੂ ਪਾਲਣ ਵਿਭਾਗ ਵੀ ਮੌਕੇ 'ਤੇ ਪਹੁੰਚ ਗਿਆ ਅਤੇ ਨਿਗਮ ਦੇ ਅਧਿਕਾਰੀਆਂ ਨਾਲ ਮਿਲ ਕੇ ਆਵਾਰਾ ਕੁੱਤੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੂਜੇ ਪਾਸੇ ਭੀੜ ਨੂੰ ਦੇਖ ਕੇ ਪਿੱਟਬੁਲ ਪੂਰੀ ਤਰ੍ਹਾਂ ਨਾਲ ਡਰ ਗਿਆ ਅਤੇ ਆਟੋ 'ਚ ਬੈਠਾ ਰਿਹਾ। ਅਖੀਰ ਇੱਕ ਘੰਟੇ ਦੀ ਜੱਦੋ-ਜਹਿਦ ਉਪਰੰਤ ਆਵਾਰਾ ਕੁੱਤੇ ਨੂੰ ਬੰਨ੍ਹ ਕੇ ਟੀਕਾ ਲਗਾ ਕੇ ਬੇਹੋਸ਼ ਕਰ ਦਿੱਤਾ ਗਿਆ ਅਤੇ ਕਾਬੂ ਕੀਤਾ ਗਿਆ।

Related Post