PM ਮੋਦੀ ਨੇ ਰਾਸ਼ਟਰ ਨੂੰ ਕੀਤਾ ਸੰਬੋਧਨ , ਹਰ ਦੁਕਾਨ ਨੂੰ ਸਵਦੇਸ਼ੀ ਨਾਲ ਸਜਾਉਣਾ ਹੈ ,ਉਹ ਸਮਾਨ ਖਰੀਦੇ ,ਜੋ ਮੇਡ ਇਨ ਇੰਡੀਆ ਹੋਵੇ

PM Modi Address to Nation : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰਾਸ਼ਟਰ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ, 22 ਸਤੰਬਰ ਤੋਂ ਪੂਰੇ ਦੇਸ਼ 'ਚ "ਜੀਐਸਟੀ ਬੱਚਤ ਉਤਸਵ ਸ਼ੁਰੂ ਹੋ ਜਾਵੇਗਾ । ਇਸ ਨਾਲ ਸਮਾਜ ਦੇ ਸਾਰੇ ਵਰਗਾਂ ਨੂੰ ਲਾਭ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸਵਦੇਸ਼ੀ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਜਨਤਾ ਨੂੰ ਸਿਰਫ਼ ਉਹੀ ਸਾਮਾਨ ਖਰੀਦਣ ਦੀ ਅਪੀਲ ਕੀਤੀ , ਜਿਸਨੂੰ ਬਣਾਉਣ ਲਈ ਦੇਸ਼ ਵਾਸੀਆਂ ਦਾ ਪਸੀਨਾ ਲੱਗਿਆ ਹੋਵੇ

By  Shanker Badra September 21st 2025 08:05 PM

PM Modi Address to Nation : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰਾਸ਼ਟਰ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ, 22 ਸਤੰਬਰ ਤੋਂ  ਪੂਰੇ ਦੇਸ਼ 'ਚ "ਜੀਐਸਟੀ ਬੱਚਤ ਉਤਸਵ ਸ਼ੁਰੂ ਹੋ ਜਾਵੇਗਾ । ਇਸ ਨਾਲ ਸਮਾਜ ਦੇ ਸਾਰੇ ਵਰਗਾਂ ਨੂੰ ਲਾਭ ਹੋਵੇਗਾ। ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਨੇ ਲੋਕਾਂ ਨੂੰ ਸਵਦੇਸ਼ੀ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਜਨਤਾ ਨੂੰ ਸਿਰਫ਼ ਉਹੀ ਸਾਮਾਨ ਖਰੀਦਣ ਦੀ ਅਪੀਲ ਕੀਤੀ , ਜਿਸਨੂੰ ਬਣਾਉਣ ਲਈ ਦੇਸ਼ ਵਾਸੀਆਂ ਦਾ ਪਸੀਨਾ ਲੱਗਿਆ ਹੋਵੇ।

ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਦੇਸ਼ ਵਿੱਚ ਬਣੀਆਂ ਚੀਜ਼ਾਂ ਖਰੀਦਣੀਆਂ ਚਾਹੀਦੀਆਂ ਹਨ, ਉਹ ਸਮਾਨ ਜਿਸ ਨੂੰ ਬਣਾਉਣ 'ਚ ਸਾਡੇ ਨੌਜਵਾਨਾਂ ਦਾ ਪਸੀਨਾ  ਲੱਗਿਆ ਹੋਵੇ। ਸਵਦੇਸ਼ੀ ਨੂੰ ਅਪਣਾਉਣ ਨਾਲ ਸਾਡੇ ਦੇਸ਼ ਦੀ ਖੁਸ਼ਹਾਲੀ ਦੀ ਮੁਹਿੰਮ ਮਜ਼ਬੂਤ ​​ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਵਿਕਸਤ ਭਾਰਤ ਦੇ ਰਸਤੇ ਨੂੰ ਸਵੈ-ਨਿਰਭਰਤਾ ਨਾਲ ਵੀ ਜੋੜਿਆ। ਉਨ੍ਹਾਂ ਨੇ ਰਾਜ ਸਰਕਾਰਾਂ ਨੂੰ ਸਵਦੇਸ਼ੀ ਮੁਹਿੰਮ ਨਾਲ ਨਿਰਮਾਣ ਨੂੰ ਤੇਜ਼ ਕਰਨ ਅਤੇ ਨਿਵੇਸ਼ ਲਈ ਮਾਹੌਲ ਬਣਾਉਣ ਦੀ ਅਪੀਲ ਕੀਤੀ। "ਸੁਪਨਾ ਤਾਂ ਹੀ ਪੂਰਾ ਹੋਵੇਗਾ ਜੇਕਰ ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਅੱਗੇ ਵਧਣ।"

ਉਨ੍ਹਾਂ ਕਿਹਾ ਕਿ ਵਿਕਸਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਾਨੂੰ ਸਵੈ-ਨਿਰਭਰਤਾ ਨੂੰ ਵਧਾਉਣਾ ਹੋਵੇਗਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਡੀਲ 'ਚ ਪ੍ਰੇਸ਼ਾਨੀ ਸਾਹਮਣੇ ਆ ਰਹੀ ਹੈ। ਪਹਿਲਾਂ ਇਸ ਮੁੱਦੇ 'ਤੇ ਗੱਲਬਾਤ ਰੁਕ ਗਈ ਸੀ ਪਰ ਹੁਣ ਦੂਜਾ ਪੜਾਅ ਦੁਬਾਰਾ ਸ਼ੁਰੂ ਹੋ ਗਿਆ ਹੈ।

'ਜੋ ਦੇਸ਼ ਚ ਬਣਾ ਸਕਦੇ ਹਾਂ, ਉਹ ਦੇਸ਼ 'ਚ ਹੀ ਬਣਾਏ'

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਨੂੰ ਸਵੈ-ਨਿਰਭਰਤਾ ਦੇ ਰਾਹ 'ਤੇ ਚੱਲਣਾ ਚਾਹੀਦਾ ਹੈ। ਭਾਰਤ ਨੂੰ ਆਤਮਨਿਰਭਰ ਬਣਾਉਣਾ ਇੱਕ ਵੱਡੀ ਜ਼ਿੰਮੇਵਾਰੀ ਹੈ। ਸਾਡੇ MSME ਯਾਨੀ ਛੋਟੇ, ਦਰਮਿਆਨੇ ਅਤੇ ਕੁਟੀਰ ਉਦਯੋਗਾਂ 'ਤੇ ਵੀ ਨਿਰਭਰ ਹੈ, ਜੋ ਕਿ ਦੇਸ਼ ਦੇ ਲੋਕਾਂ ਦੀਆਂ ਜ਼ਰੂਰਤਾਂ ਲਈ ਜ਼ਰੂਰੀ ਹੈ। ਜੋ ਵੀ ਅਸੀਂ ਦੇਸ਼ 'ਚ ਬਣਾ ਸਕਦੇ ਹਾਂ , ਸਾਨੂੰ ਦੇਸ਼ 'ਚ ਬਣਾਉਣਾ ਚਾਹੀਦਾ ਹੈ।

 "ਸਾਡੇ MSMEs ਨੂੰ ਦੁੱਗਣਾ ਫਾਇਦਾ ਹੋਵੇਗਾ"

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "GST ਦਰਾਂ ਵਿੱਚ ਕਮੀ ਅਤੇ ਨਿਯਮਾਂ ਅਤੇ ਪ੍ਰਕਿਰਿਆਵਾਂ ਦੇ ਸਰਲੀਕਰਨ ਨਾਲ ਸਾਡੇ MSMEs ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਦੀ ਵਿਕਰੀ ਵਧੇਗੀ ਅਤੇ ਉਨ੍ਹਾਂ ਨੂੰ ਘੱਟ ਟੈਕਸ ਦੇਣਾ ਪਵੇਗਾ, ਭਾਵ ਉਨ੍ਹਾਂ ਨੂੰ ਦੁੱਗਣਾ ਫਾਇਦਾ ਹੋਵੇਗਾ। ਇਸ ਲਈ ਮੈਨੂੰ ਅੱਜ MSMEs ਤੋਂ ਬਹੁਤ ਉਮੀਦਾਂ ਹਨ। ਤੁਸੀਂ ਜਾਣਦੇ ਹੋ ਕਿ ਜਦੋਂ ਭਾਰਤ ਖੁਸ਼ਹਾਲੀ ਦੇ ਸਿਖਰ 'ਤੇ ਸੀ ਤਾਂ ਸਾਡੇ MSMEs ਭਾਰਤ ਦੀ ਆਰਥਿਕਤਾ ਦਾ ਮੁੱਖ ਆਧਾਰ ਸਨ। ਭਾਰਤ ਵਿੱਚ ਨਿਰਮਿਤ ਸਾਮਾਨ ਦੀ ਗੁਣਵੱਤਾ ਉੱਤਮ ਸੀ। ਸਾਨੂੰ ਉਹ ਸ਼ਾਨ ਮੁੜ ਪ੍ਰਾਪਤ ਕਰਨੀ ਪਵੇਗੀ।"



 

Related Post