Eid al-Adha 2025 : ਅੱਜ ਦੇਸ਼ ਭਰ ਵਿੱਚ ਮਨਾਈ ਜਾ ਰਹੀ ਹੈ ਈਦ-ਉਲ-ਅਜ਼ਹਾ (ਬਕਰੀਦ) ,ਰਾਸ਼ਟਰਪਤੀ, PM ਮੋਦੀ ਸਮੇਤ ਹੋਰ ਵੱਡੀਆਂ ਸ਼ਖਸੀਅਤਾਂ ਨੇ ਦਿੱਤੀ ਵਧਾਈ

Eid al-Adha 2025 : ਅੱਜ ਦੇਸ਼ ਭਰ ਵਿੱਚ ਈਦ-ਉਲ-ਅਜ਼ਹਾ ਜਾਂ ਬਕਰੀਦ ਦਾ ਤਿਉਹਾਰ ਬਹੁਤ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਖਾਸ ਮੌਕੇ 'ਤੇ ਵੱਡੀ ਗਿਣਤੀ ਵਿੱਚ ਲੋਕ ਸਵੇਰ ਦੀ ਨਮਾਜ਼ ਅਦਾ ਕਰਨ ਲਈ ਈਦਗਾਹ ਪਹੁੰਚੇ। ਇਸਲਾਮੀ ਦੁਨੀਆ ਦਾ ਈਦ-ਉੱਲ-ਫਿਤਰ ਤੋਂ ਬਾਅਦ ਦੂਜਾ ਵੱਡਾ ਤਿਉਹਾਰ ਈਦ-ਉੱਲ ਅਜ਼ਹਾ ਹੈ। ਇਸ ਤਿਉਹਾਰ ਦੇ ਵੱਖ ਵੱਖ ਨਾਮ ਈਦ-ਅਲ-ਅਜ਼ਹਾ, ਈਦ-ਅਲ-ਕੁਰਬਾਨ, ਈਦ-ਅਲ-ਅਧਹਾ, ਅਲ-ਈਦ-ਅਲ ਕਬੀਰ (ਵੱਡੀ ਈਦ), ਈਦ-ਅਲ-ਬਕਰ, ਬਕਰੀਦ ਆਦਿ ਵੀ ਪ੍ਰਚਲਿਤ ਹਨ

By  Shanker Badra June 7th 2025 11:25 AM

Eid al-Adha 2025 :  ਅੱਜ ਦੇਸ਼ ਭਰ ਵਿੱਚ ਈਦ-ਉਲ-ਅਜ਼ਹਾ ਜਾਂ ਬਕਰੀਦ ਦਾ ਤਿਉਹਾਰ ਬਹੁਤ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਖਾਸ ਮੌਕੇ 'ਤੇ ਵੱਡੀ ਗਿਣਤੀ ਵਿੱਚ ਲੋਕ ਸਵੇਰ ਦੀ ਨਮਾਜ਼ ਅਦਾ ਕਰਨ ਲਈ ਈਦਗਾਹ ਪਹੁੰਚੇ। ਇਸਲਾਮੀ ਦੁਨੀਆ ਦਾ ਈਦ-ਉੱਲ-ਫਿਤਰ ਤੋਂ ਬਾਅਦ ਦੂਜਾ ਵੱਡਾ ਤਿਉਹਾਰ ਈਦ-ਉੱਲ ਅਜ਼ਹਾ ਹੈ। ਇਸ ਤਿਉਹਾਰ ਦੇ ਵੱਖ ਵੱਖ ਨਾਮ ਈਦ-ਅਲ-ਅਜ਼ਹਾ, ਈਦ-ਅਲ-ਕੁਰਬਾਨ, ਈਦ-ਅਲ-ਅਧਹਾ, ਅਲ-ਈਦ-ਅਲ ਕਬੀਰ (ਵੱਡੀ ਈਦ), ਈਦ-ਅਲ-ਬਕਰ, ਬਕਰੀਦ ਆਦਿ ਵੀ ਪ੍ਰਚਲਿਤ ਹਨ। 

ਅਰਬੀ ਭਾਸ਼ਾ ਦੇ ਸ਼ਬਦ ‘ਈਦ’ ਤੋਂ ਭਾਵ ਦਾਅਵਤ ਜਾਂ ਖੁਸ਼ੀ ਸਾਂਝੀ ਕਰਨਾ, ਪ੍ਰਸੰਨਤਾ ਦਾਇਕ ਖਾਣਾ ਤੇ ਖੁਆਉਣਾ ਆਦਿ ਵੀ ਹਨ। ਅਰਬੀ ਭਾਸ਼ਾ ਦਾ ਹੀ ਸ਼ਬਦ ‘ਅਜ਼ਹਾ’ ਜਾਂ ਅਧਹਾ ਹੈ ,ਜਿਸ ਤੋਂ ਭਾਵ ਹਲਾਲ ਕਰਨਾ ਜਾਂ ਕੁਰਬਾਨੀ ਕਰਨ ਤੋਂ ਹੈ। ਇਹ ਸ਼ਬਦ ਭਾਵੇਂ ਨਿਰੁਕਤੀ ਤੋਂ ਬੋਲਚਾਲ ਦੀ ਬੋਲੀ ਪੱਖੋਂ ਵੱਖ ਵੱਖ ਹਨ ਪਰ ਸਾਰਿਆਂ ਦਾ ਮਤਲਬ ਹੈ- ਕੁਰਬਾਨੀ ਵਾਲੀ ਈਦ, ਭਾਵ ਆਪਣੇ ਵੱਲੋਂ ਕੀਤੀ ਕੁਰਬਾਨੀ ਦੀ ਖੁਸ਼ੀ ਨੂੰ ਪਰਿਵਾਰ, ਰਿਸ਼ਤੇਦਾਰ, ਗਰੀਬ ਅਤੇ ਸਮਾਜ ਵਿਚ ਹੋਰ ਲੋੜਵੰਦ ਲੋਕਾਂ ਨਾਲ ਸਾਂਝੀ ਕਰਨਾ ਹੈ।

ਇਸ ਖਾਸ ਮੌਕੇ 'ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੀ ਮੁਖੀ ਅਤੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਸਮੇਤ ਦਿੱਗਜ ਨੇਤਾਵਾਂ ਨੇ ਮੁਸਲਿਮ ਭਾਈਚਾਰੇ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਭੇਜੀਆਂ ਹਨ। 

 ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਈਦ-ਉਲ-ਅਜ਼ਹਾ ਦੀ ਵਧਾਈ ਦਿੱਤੀ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ, 'ਈਦ-ਉਲ-ਅਜ਼ਹਾ ਦੇ ਸ਼ੁਭ ਮੌਕੇ 'ਤੇ ਮੈਂ ਸਾਰੇ ਦੇਸ਼ ਵਾਸੀਆਂ, ਖਾਸ ਕਰਕੇ ਮੁਸਲਿਮ ਭਰਾਵਾਂ ਅਤੇ ਭੈਣਾਂ ਨੂੰ ਆਪਣੀਆਂ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ। ਇਹ ਤਿਉਹਾਰ ਕੁਰਬਾਨੀ, ਵਿਸ਼ਵਾਸ ਅਤੇ ਕਈ ਮਹਾਨ ਆਦਰਸ਼ਾਂ ਦੀ ਮਹੱਤਤਾ ਨੂੰ ਸਮਝਾਉਂਦਾ ਹੈ। ਆਓ ਇਸ ਸ਼ੁਭ ਮੌਕੇ 'ਤੇ ਆਓ ਅਸੀਂ ਸਾਰੇ ਸਮਾਜ ਅਤੇ ਦੇਸ਼ ਲਈ ਸਮਰਪਣ ਦੀ ਭਾਵਨਾ ਨਾਲ ਕੰਮ ਕਰਨ ਦਾ ਪ੍ਰਣ ਲਈਏ।

 ਪ੍ਰਧਾਨ ਮੰਤਰੀ ਮੋਦੀ ਨੇ ਈਦ-ਉਲ-ਅਜ਼ਹਾ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਈਦ-ਉਲ-ਅਜ਼ਹਾ ਦੇ ਮੌਕੇ 'ਤੇ ਲੋਕਾਂ ਨੂੰ ਵਧਾਈ ਦਿੱਤੀ। ਪੀਐਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ, "ਈਦ-ਉਲ-ਅਧਾ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਇਹ ਤਿਉਹਾਰ ਸਾਡੇ ਸਮਾਜ ਵਿੱਚ ਸ਼ਾਂਤੀ ਦੇ ਤਾਣੇ-ਬਾਣੇ ਨੂੰ ਮਜ਼ਬੂਤ ​​ਕਰੇ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰੇ। ਮੈਂ ਸਾਰਿਆਂ ਦੀ ਚੰਗੀ ਸਿਹਤ ਅਤੇ ਖੁਸ਼ਹਾਲੀ ਦੀ ਕਾਮਨਾ ਕਰਦਾ ਹਾਂ।"

Related Post