PM ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ 'ਚ ਸੁਣਾਈ ਦੇਸ਼ ਦੇ ਹਿੰਮਤੀ ਲੋਕਾਂ ਦੀ ਕਹਾਣੀ

By  Pardeep Singh January 29th 2023 02:19 PM

ਨਵੀਂ ਦਿੱਲੀ: ਦੇਸ਼ ਦੇ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਲ 2023 ਦੀ ਇਹ ਪਹਿਲੀ ਮਨ ਕੀ ਬਾਤ ਹੈ। ਇਸਦੇ ਨਾਲ ਨਾਲ ਇਸ ਪ੍ਰੋਗਰਾਮ ਦਾ ਇਹ 97ਵਾਂ ਐਪੀਸੋਡ ਹੈ ਅਤੇ ਇਸਨੂੰ ਪੇਸ਼ ਕਰਦਿਆਂ ਖੁਸ਼ੀ ਹੋ ਰਹੀ ਹੈ। ਮਨ ਕੀ ਬਾਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਪਦਮ ਪੁਰਸਕਾਰ ਜੇਤੂ ਪ੍ਰਤਿਭਾਵਾਂ, ਆਦਿਵਾਸੀ ਸਮਾਜ ਦੇ ਪ੍ਰਤਿਭਾਸ਼ਾਲੀ ਲੋਕਾਂ, ਰਵਾਇਤੀ ਸੰਗੀਤ ਯੰਤਰਾਂ, ਮੋਟੇ ਅਨਾਜ (ਬਾਜਰੇ) ਦੀ ਵਿਸ਼ੇਸ਼ਤਾ ਅਤੇ ਇਸ ਲਈ ਕੰਮ ਕਰਨ ਵਾਲੀਆਂ ਪ੍ਰਤਿਭਾਵਾਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਵਿਸਥਾਰ ਵਿੱਚ ਜ਼ਿਕਰ ਕੀਤਾ।ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮੋਟੇ ਅਨਾਜ ਸਿਹਤ ਲਈ ਕਿਵੇਂ ਫਾਇਦੇਮੰਦ ਹੋ ਸਕਦੇ ਹਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਨਿਊ ਇੰਡੀਆ ਤਹਿਤ ਦੇਸ਼ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਵੀ ਸਾਂਝਾ ਕੀਤਾ। 


ਪਰੰਪਰਾਗਤ ਸਾਜ਼ਾਂ ਦੀਆਂ ਧੁਨਾਂ 

ਸਾਥੀਓ, ਇਸ ਵਾਰ ਪਦਮ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲਿਆਂ ’ਚ ਕਈ ਅਜਿਹੇ ਲੋਕ ਸ਼ਾਮਲ ਹਨ, ਜਿਨ੍ਹਾਂ ਨੇ ਸੰਗੀਤ ਦੀ ਦੁਨੀਆ ਨੂੰ ਅਮੀਰ ਕੀਤਾ ਹੈ। ਕਿਹੜਾ ਹੈ ਜਿਸ ਨੂੰ ਸੰਗੀਤ ਪਸੰਦ ਨਾ ਹੋਵੇ। ਹਰ ਕਿਸੇ ਦੀ ਸੰਗੀਤ ਦੀ ਪਸੰਦ ਵੱਖ-ਵੱਖ ਹੋ ਸਕਦੀ ਹੈ ਪਰ ਸੰਗੀਤ ਹਰ ਕਿਸੇ ਦੇ ਜੀਵਨ ਦਾ ਹਿੱਸਾ ਹੁੰਦਾ ਹੈ। ਇਸ ਵਾਰ ਪਦਮ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ’ਚ ਉਹ ਲੋਕ ਹਨ ਜੋ ਸੰਤੂਰ, ਬੰਮਹੁਮ, ਦੋ ਤਾਰਾ ਜਿਹੇ ਸਾਡੇ ਪਰੰਪਰਾਗਤ ਸਾਜ਼ਾਂ ਦੀਆਂ ਧੁਨਾਂ ਛੇੜਣ ਵਿੱਚ ਮੁਹਾਰਤ ਰੱਖਦੇ ਹਨ। ਗ਼ੁਲਾਮ ਮੁਹੰਮਦ ਜਾਜ਼, ਮੋਆ ਸੁ-ਪੌਂਗ, ਰੀ-ਸਿੰਹਬੋਰ, ਕੁਰਕਾ-ਲਾਂਗ, ਮੁਨੀ-ਵੈਂਕਟੱਪਾ ਅਤੇ ਮੰਗਲ ਕਾਂਤੀ ਰਾਏ ਅਜਿਹੇ ਕਿੰਨੇ ਹੀ ਨਾਮ ਹਨ, ਜਿਨ੍ਹਾਂ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ।

1100-1200 ਸਾਲ ਪਹਿਲਾਂ ਦਾ ਇੱਕ ਸ਼ਿਲਾਲੇਖ

ਤਮਿਲ ਨਾਡੂ ’ਚ ਇੱਕ ਛੋਟਾ ਪਰ ਚਰਚਿਤ ਪਿੰਡ ਹੈ, ਉੱਤਿਰਮੇਰੂਰ। ਇੱਥੇ 1100-1200 ਸਾਲ ਪਹਿਲਾਂ ਦਾ ਇੱਕ ਸ਼ਿਲਾਲੇਖ ਦੁਨੀਆ ਭਰ ਨੂੰ ਹੈਰਾਨ ਕਰਦਾ ਹੈ। ਇਹ ਸ਼ਿਲਾਲੇਖ ਇੱਕ Mini-Constitution ਦੀ ਤਰ੍ਹਾਂ ਹੈ। ਇਸ ਵਿੱਚ ਵਿਸਤਾਰ ਨਾਲ ਦੱਸਿਆ ਗਿਆ ਹੈ ਕਿ ਗ੍ਰਾਮ ਸਭਾ ਦਾ ਸੰਚਾਲਨ ਕਿਵੇਂ ਹੋਣਾ ਚਾਹੀਦਾ ਹੈ ਅਤੇ ਉਸ ਦੇ ਮੈਂਬਰਾਂ ਦੀ ਚੋਣ ਦੀ ਪ੍ਰਕਿਰਿਆ ਕੀ ਹੈ। ਸਾਡੇ ਦੇਸ਼ ਦੇ ਇਤਿਹਾਸ ’ਚ Democratic Values ਦਾ ਇੱਕ ਹੋਰ ਉਦਾਹਰਣ ਹੈ - 12ਵੀਂ ਸਦੀ ਦੇ ਭਗਵਾਨ ਬਸਵੇਸ਼ਵਰ ਦਾ ਅਨੁਭਵ ਮੰਡਪਮ। ਇੱਥੇ Free Debate ਅਤੇ Discussion ਨੂੰ ਉਤਸ਼ਾਹ ਦਿੱਤਾ ਜਾਂਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ Magna Carta ਤੋਂ ਵੀ ਪਹਿਲਾਂ ਦੀ ਗੱਲ ਹੈ। ਵਾਰੰਗਲ ਦੇ ਕਾਕਤੀਯ ਵੰਸ਼ ਦੇ ਰਾਜਿਆਂ ਦੀਆਂ ਲੋਕਤੰਤਰੀ ਪਰੰਪਰਾਵਾਂ ਵੀ ਬਹੁਤ ਪ੍ਰਸਿੱਧ ਸਨ। ਭਗਤੀ ਅੰਦੋਲਨ ਨੇ, ਪੱਛਮੀ ਭਾਰਤ ’ਚ ਲੋਕਤੰਤਰੀ ਦੀ ਸੰਸਕ੍ਰਿਤੀ ਨੂੰ ਅੱਗੇ ਵਧਾਇਆ। ਬੁੱਕ ’ਚ ਸਿੱਖ ਪੰਥ ਦੀ ਲੋਕਤੰਤਰੀ ਭਾਵਨਾ ’ਤੇ ਵੀ ਇੱਕ ਲੇਖ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਸਰਬਸੰਮਤੀ ਨਾਲ ਲਏ ਗਏ ਫੈਸਲਿਆਂ ’ਤੇ ਚਾਨਣਾ ਪਾਉਂਦਾ ਹੈ। ਮੱਧ ਭਾਰਤ ਦੀਆਂ ਉਰਾਂਵ ਅਤੇ ਮੁੰਡਾ ਜਨਜਾਤੀਆਂ ’ਚ Community Driven ਅਤੇ Consensus Driven Decision ’ਤੇ ਵੀ ਇਸ ਕਿਤਾਬ ’ਚ ਚੰਗੀ ਜਾਣਕਾਰੀ ਹੈ। ਤੁਸੀਂ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਮਹਿਸੂਸ ਕਰੋਗੇ ਕਿ ਕਿਵੇਂ ਦੇਸ਼ ਦੇ ਹਰ ਹਿੱਸੇ ’ਚ ਸਦੀਆਂ ਤੋਂ ਲੋਕਤੰਤਰ ਦੀ ਭਾਵਨਾ ਪ੍ਰਵਾਹਿਤ ਹੁੰਦੀ ਰਹੀ ਹੈ। Mother of Democracy ਦੇ ਰੂਪ ’ਚ ਸਾਨੂੰ ਨਿਰੰਤਰ ਇਸ ਵਿਸ਼ੇ ਦਾ ਗਹਿਰਾ ਚਿੰਤਨ ਵੀ ਕਰਨਾ ਚਾਹੀਦਾ ਹੈ, ਚਰਚਾ ਵੀ ਕਰਨੀ ਚਾਹੀਦੀ ਹੈ ਅਤੇ ਦੁਨੀਆ ਨੂੰ ਜਾਣੂ ਵੀ ਕਰਵਾਉਣਾ ਚਾਹੀਦਾ ਹੈ। ਇਸ ਨਾਲ ਦੇਸ਼ ’ਚ ਲੋਕਤੰਤਰ ਦੀ ਭਾਵਨਾ ਹੋਰ ਵੀ ਗਹਿਰੀ ਹੋਵੇਗੀ।

Millets ਅਨਾਜ ਦੀ ਮਹੱਤਤਾ

ਆਂਧਰ ਪ੍ਰਦੇਸ਼ ਦੇ ਨਾਂਦਿਯਾਲ ਜ਼ਿਲ੍ਹੇ ਰਹਿਣ ਵਾਲੇ ਕੇ. ਵੀ. ਰਾਮਾ ਸੁੱਬਾ ਰੈੱਡੀ ਜੀ ਨੇ Millets ਲਈ ਚੰਗੀ-ਭਲੀ ਤਨਖ਼ਾਹ ਵਾਲੀ ਨੌਕਰੀ ਛੱਡ ਦਿੱਤੀ। ਮਾਂ ਦੇ ਹੱਥਾਂ ਨਾਲ ਬਣੇ Millets ਦੇ ਪਕਵਾਨਾਂ ਦਾ ਸੁਆਦ ਕੁਝ ਅਜਿਹਾ ਰਚ ਗਿਆ ਸੀ ਕਿ ਇਨ੍ਹਾਂ ਨੇ ਆਪਣੇ ਪਿੰਡ ’ਚ ਹੀ ਬਾਜਰੇ ਦੀ ਪ੍ਰੋਸੈੱਸਿੰਗ ਯੂਨਿਟ ਹੀ ਸ਼ੁਰੂ ਕਰ ਦਿੱਤੀ। ਸੁੱਬਾ ਰੈੱਡੀ ਜੀ ਲੋਕਾਂ ਨੂੰ ਬਾਜਰੇ ਦੇ ਫਾਇਦੇ ਵੀ ਦੱਸਦੇ ਹਨ ਅਤੇ ਉਸ ਨੂੰ ਅਸਾਨੀ ਨਾਲ ਉਪਲਬਧ ਵੀ ਕਰਵਾਉਂਦੇ ਹਨ। ਮਹਾਰਾਸ਼ਟਰ ’ਚ ਅਲੀ ਬਾਗ਼ ਦੇ ਕੋਲ ਕੇਨਾਡ ਪਿੰਡ ਦੀ ਰਹਿਣ ਵਾਲੀ ਸ਼ਰਮੀਲਾ ਓਸਵਾਲ ਜੀ ਪਿਛਲੇ 20 ਸਾਲ ਤੋਂ Millets ਦੀ ਪੈਦਾਵਾਰ ’ਚ Unique ਤਰੀਕੇ ਨਾਲ ਯੋਗਦਾਨ ਦੇ ਰਹੇ ਹਨ। ਉਹ ਕਿਸਾਨਾਂ ਨੂੰ ਸਮਾਰਟ ਐਗਰੀਕਲਚਰ ਦੀ ਟ੍ਰੇਨਿੰਗ ਦੇ ਰਹੇ ਹਨ। ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਨਾ ਸਿਰਫ਼ Millets ਦੀ ਉਪਜ ਵਧੀ ਹੈ, ਬਲਕਿ ਕਿਸਾਨਾਂ ਦੀ ਆਮਦਨ ’ਚ ਵੀ ਵਾਧਾ ਹੋਇਆ ਹੈ।ਜੇਕਰ ਤੁਹਾਨੂੰ ਛੱਤੀਸਗੜ੍ਹ ਦੇ ਰਾਏਗੜ੍ਹ ਜਾਣ ਦਾ ਮੌਕਾ ਮਿਲੇ ਤਾਂ ਇੱਥੋਂ ਦੇ Millets Cafe ਜ਼ਰੂਰ ਜਾਣਾ। ਕੁਝ ਹੀ ਮਹੀਨੇ ਪਹਿਲਾਂ ਸ਼ੁਰੂ ਹੋਏ Millets Cafe ’ਚ ਚੀਲਾ, ਡੋਸਾ, ਮੋਮੋਜ਼, ਪਿੱਜ਼ਾ ਅਤੇ ਮਨਚੂਰੀਅਨ ਵਰਗੇ ਆਈਟਮ ਕਾਫੀ ਪਾਪੂਲਰ ਹੋ ਰਹੇ ਹਨ।

Related Post