Yamunanagar Murder : ਸਹੁਰੇ ਦੇ ਕਤਲ ਤੇ ਚੀਖ-ਚੀਖ ਕੇ ਰੋ ਰਹੀ ਸੀ ਨੂੰਹ, ਫਿਰ ਹੋਇਆ ਸਨਸਨੀਖੇਜ਼ ਖੁਲਾਸਾ, ਪੁਲਿਸ ਨੇ ਨੂੰਹ ਨੂੰ ਕੀਤਾ ਗ੍ਰਿਫ਼ਤਾਰ

Yamunanagar Murder : ਮਾਮਲੇ ਦੀ ਜਾਂਚ ਕਰਨ 'ਤੇ ਸਨਸਨੀਖੇਜ਼ ਖੁਲਾਸਾ ਹੋਇਆ ਕਿ ਕਤਲ ਪਿੱਛੇ ਓਮ ਪ੍ਰਕਾਸ਼ ਦੀ ਨੂੰਹ ਲਲਿਤਾ ਦਾ ਹੀ ਹੱਥ ਸੀ। ਉਸਨੇ ਆਪਣੇ ਪ੍ਰੇਮੀ ਕਰਤਾਰ ਨਾਲ ਮਿਲ ਕੇ ਆਪਣੇ ਸਹੁਰੇ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਸੀ।

By  KRISHAN KUMAR SHARMA September 18th 2025 04:16 PM -- Updated: September 18th 2025 04:18 PM

Yamunanagar Murder : ਯਮੁਨਾਨਗਰ ਦੇ ਰਾਦੌਰ ਕਸਬੇ ਵਿੱਚ ਪੰਜ ਦਿਨ ਪਹਿਲਾਂ ਹੋਏ ਇੱਕ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਕਤਲ ਦੇ ਸਮੇਂ, ਮ੍ਰਿਤਕ ਦੀ ਨੂੰਹ ਇਨਸਾਫ਼ ਲਈ ਚੀਕ ਰਹੀ ਸੀ। ਹਾਲਾਂਕਿ, ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਸੇ ਨੂੰਹ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਸਹੁਰੇ ਦਾ ਕਤਲ ਕਰ ਦਿੱਤਾ ਸੀ। ਇਹ ਧਿਆਨ ਦੇਣ ਯੋਗ ਹੈ ਕਿ 20 ਦਿਨ ਪਹਿਲਾਂ, ਇੱਕ ਪਰਿਵਾਰਕ ਮੈਂਬਰ ਦੀ ਲਾਸ਼ ਪੱਛਮੀ ਯਮੁਨਾ ਨਹਿਰ ਵਿੱਚ ਤੈਰਦੀ ਮਿਲੀ ਸੀ, ਅਤੇ ਹੁਣ ਪੁਲਿਸ ਉਸੇ ਨੂੰਹ ਤੋਂ ਇਸ ਬਾਰੇ ਵੀ ਪੁੱਛਗਿੱਛ ਕਰ ਰਹੀ ਹੈ।

20 ਦਿਨ ਪਹਿਲਾਂ ਓਮ ਪ੍ਰਕਾਸ਼ ਦੇ ਪੋਤੇ ਦਾ ਵੀ ਹੋਇਆ ਸੀ ਕਤਲ

ਡੀਜੀਪੀ ਰਜਤ ਗੁਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜ ਦਿਨ ਪਹਿਲਾਂ ਯਮੁਨਾਨਗਰ ਦੇ ਰਾਦੌਰ ਦੇ ਘੇਸਪੁਰ ਪਿੰਡ ਵਿੱਚ ਓਮ ਪ੍ਰਕਾਸ਼ ਨਾਮ ਦੇ ਇੱਕ ਵਿਅਕਤੀ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਮਿਲੀ ਸੀ। ਲਾਸ਼ ਦੇਖ ਕੇ ਪਰਿਵਾਰ ਨੇ ਭਾਰੀ ਹੰਗਾਮਾ ਕੀਤਾ ਅਤੇ ਐਲਾਨ ਕੀਤਾ ਸੀ ਕਿ ਜਦੋਂ ਤੱਕ ਕਾਤਲਾਂ ਪੁਲਿਸ ਹਿਰਾਸਤ ਵਿੱਚ ਨਹੀਂ ਆਉਂਦੇ, ਉਦੋਂ ਤਕ ਲਾਸ਼ ਨੂੰ ਨਹੀਂ ਲੈਣ ਦੇਣਗੇ। 

ਉਨ੍ਹਾਂ ਦੱਸਿਆ ਕਿ ਇਸਤੋਂ 20 ਦਿਨ ਪਹਿਲਾਂ ਪਰਿਵਾਰ ਨੂੰ ਓਮ ਪ੍ਰਕਾਸ਼ ਦੇ ਪੋਤੇ ਦੀ ਲਾਸ਼ ਵੀ ਨਹਿਰ ਵਿੱਚ ਤੈਰਦੀ ਮਿਲੀ ਸੀ। 25 ਦਿਨਾਂ ਦੇ ਅੰਤਰਾਲ ਵਿੱਚ ਦੋ ਲੋਕਾਂ ਦੀ ਮੌਤ ਨੂੰ ਲੈ ਕੇ ਪਰਿਵਾਰ ਵਿੱਚ ਹੰਗਾਮਾ ਹੋਇਆ ਸੀ ਅਤੇ ਪੰਜ ਨਾਮ ਪੁਲਿਸ ਨੂੰ ਪੇਸ਼ ਕੀਤੇ ਗਏ ਸਨ।

ਨੂੰਹ ਵੱਲੋਂ ਲਾਏ ਜਾ ਰਹੇ ਸੀ ਪੁਲਿਸ 'ਤੇ ਮਿਲੀਭੁਗਤ ਦੇ ਇਲਜ਼ਾਮ

ਪੀੜਤ ਪਰਿਵਾਰ ਦੀ ਨੂੰਹ ਸਿੱਧੇ ਤੌਰ 'ਤੇ ਪੁਲਿਸ ਉਪਰ ਮਿਲੀਭੁਗਤ ਕਾਰਨ ਕਾਤਲਾਂ ਨੂੰ ਖੁੱਲ੍ਹੇਆਮ ਘੁੰਮਣ ਦੇਣ ਦਾ ਇਲਜ਼ਾਮ ਲਗਾ ਰਹੀ ਸੀ। ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਸਮਝਾ ਕੇ ਸਥਿਤੀ ਨੂੰ ਸ਼ਾਂਤ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ, ਪਰ ਮਾਮਲੇ ਦੀ ਜਾਂਚ ਕਰਨ 'ਤੇ ਸਨਸਨੀਖੇਜ਼ ਖੁਲਾਸਾ ਹੋਇਆ ਕਿ ਕਤਲ ਪਿੱਛੇ ਓਮ ਪ੍ਰਕਾਸ਼ ਦੀ ਨੂੰਹ ਲਲਿਤਾ ਦਾ ਹੀ ਹੱਥ ਸੀ। ਉਸਨੇ ਆਪਣੇ ਪ੍ਰੇਮੀ ਕਰਤਾਰ ਨਾਲ ਮਿਲ ਕੇ ਆਪਣੇ ਸਹੁਰੇ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਸੀ।

Related Post