ਸਿੱਧੂ ਮੂਸੇਵਾਲਾ ਦੀ ਹਵੇਲੀ ਤੇ ਪੁਲਿਸ ਨੇ ਵਧਾਈ ਸੁਰੱਖਿਆ; ਬਲਕੌਰ ਸਿੰਘ ਨੂੰ ਕੀਤਾ ਨਜ਼ਰਬੰਦ? ਜਾਣੋ ਸੱਚ

By  Jasmeet Singh May 9th 2023 03:52 PM -- Updated: May 9th 2023 03:55 PM

ਮਾਨਸਾ: ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਵਿੱਚ ਬਣੀ ਹਵੇਲੀ ਅਤੇ ਮੂਸੇਵਾਲਾ ਦੇ ਖੇਤਾਂ ਵਿੱਚ ਬਣੀ ਉਸਦੀ ਯਾਦਗਾਰ ਨੇੜੇ ਅਚਾਨਕ ਸੁਰੱਖਿਆ ਦੇ ਸਖ਼ਤ ਪ੍ਰਬੰਧ ਵਧਾ ਦਿੱਤੇ ਗਏ ਹਨ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸੋਮਵਾਰ ਨੂੰ ਆਪਣੇ ਘਰ ਨਹੀਂ ਸਨ। ਇਸ ਗੱਲ ਦੀ ਪੁਸ਼ਟੀ ਮੂਸੇਵਲਾ ਦੇ ਚਾਚਾ ਚਮਕੌਰ ਸਿੰਘ ਸਿੱਧੂ ਨੇ ਕੀਤੀ ਹੈ।


ਚਾਚਾ ਚਮਕੌਰ ਸਿੰਘ ਪ੍ਰਗਟਾਈ ਹੈਰਾਨੀ 
ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਉਹ ਜ਼ਿਮਨੀ ਚੋਣ ਲਈ ਜਲੰਧਰ ਨਹੀਂ ਗਏ ਸਨ, ਸਗੋਂ ਰਿਸ਼ਤੇਦਾਰੀ ਲਈ ਕਿਸੇ ਹੋਰ ਥਾਂ ਗਏ ਹੋਏ ਸੀ। ਉਨ੍ਹਾਂ ਬਲਕੌਰ ਸਿੰਘ ਨੂੰ ਨਜ਼ਰਬੰਦ ਕੀਤੇ ਜਾਣ ਦੀਆਂ ਖ਼ਬਰਾਂ ਨੂੰ ਵੀ ਅਫ਼ਵਾਹ ਕਰਾਰ ਦਿੱਤਾ। ਉਨ੍ਹਾਂ ਇਸ ਗੱਲ 'ਤੇ ਹੈਰਾਨੀ ਪ੍ਰਗਟਾਈ ਕਿ ਅਚਾਨਕ ਸੁਰੱਖਿਆ ਵਧਾਏ ਜਾਣ ਦੇ ਕਾਰਨਾਂ ਬਾਰੇ ਪਰਿਵਾਰ ਨੂੰ ਵੀ ਨਹੀਂ ਦੱਸਿਆ ਗਿਆ।


ਮੂਸੇਵਾਲਾ ਦੀ ਯਾਦਗਾਰ ਨੇੜੇ ਵੀ ਸਖ਼ਤ ਪਹਿਰਾ
ਉਥੇ ਹੀ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਹਵੇਲੀ ਦੇ ਗੇਟ ਅਤੇ ਪਿਛਲੇ ਪਾਸੇ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਮੂਸੇਵਾਲਾ ਦੇ ਟਾਹਲੀ ਫਾਰਮ 'ਚ ਬਣੀ ਯਾਦਗਾਰ ਨੇੜੇ 50 ਗਜ਼ ਦੀ ਦੂਰੀ 'ਤੇ ਸੜਕ ਦੇ ਦੋਵੇਂ ਪਾਸੇ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਹ ਕਰਮਚਾਰੀ ਇੱਥੇ 20 ਘੰਟੇ ਦੀ ਸ਼ਿਫਟ ਵਿੱਚ ਡਿਊਟੀ ਦੇਣਗੇ। ਇਸ ਤੋਂ ਇਲਾਵਾ ਹਵੇਲੀ ਦੇ ਮੁੱਖ ਗੇਟ ’ਤੇ ਚਾਰ ਮਹਿਲਾ ਮੁਲਾਜ਼ਮਾਂ ਦੀ ਡਿਊਟੀ ਵੀ ਲਗਾਈ ਗਈ ਹੈ।


ਪੁਲਿਸ ਮੁਖੀ ਦਾ ਬਿਆਨ ਆਇਆ ਸਾਹਮਣੇ 
ਇਹ ਵੀ ਹਦਾਇਤ ਕੀਤੀ ਗਈ ਹੈ ਕਿ ਘਰ ਦੇ ਅੰਦਰ ਆਉਣ ਵਾਲੇ ਹਰ ਵਿਅਕਤੀ ਦੀ ਤਲਾਸ਼ੀ ਲਈ ਜਾਵੇ ਅਤੇ ਅੰਦਰ ਜਾਣ ਦਿੱਤਾ ਜਾਵੇ। ਜ਼ਿਲ੍ਹਾ ਪੁਲਿਸ ਮੁਖੀ ਨਾਨਕ ਸਿੰਘ ਵੱਲੋਂ ਜਾਰੀ ਹੁਕਮਾਂ ਅਨੁਸਾਰ ਪਰਿਵਾਰਕ ਮੈਂਬਰਾਂ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਅਜਿਹਾ ਕੀਤਾ ਗਿਆ।

ਪਾਕਿਸਤਾਨ ਦੇ ਸਾਬਕਾ PM ਇਮਰਾਨ ਖ਼ਾਨ ਗ੍ਰਿਫਤਾਰ, ਦੱਸਿਆ ਜਾ ਰਿਹਾ ਇਹ ਮਾਮਲਾ

-  ਵਿਰਾਸਤੀ ਮਾਰਗ 'ਤੇ ਹੋਏ ਧਮਾਕੇ ਤੋਂ ਬਾਅਦ NIA ਅਤੇ NSG ਨੇ ਸੰਭਾਲਿਆ ਮੋਰਚਾ

Related Post