ਚਾਇਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਪੁਲਿਸ ਦੀ ਸਖ਼ਤੀ, ਨਿੱਜੀ ਕੰਪਨੀ ਨੂੰ ਨੋਟਿਸ ਜਾਰੀ

By  Ravinder Singh January 18th 2023 03:07 PM

ਬਠਿੰਡਾ : ਚਾਇਨਾ ਡੋਰ ਕਾਰਨ ਰੋਜ਼ਾਨਾ ਘਟਨਾਵਾਂ ਵਾਪਰਨ ਮਗਰੋਂ ਪੰਜਾਬ ਪੁਲਿਸ ਨੇ ਸਖ਼ਤ ਰੁਖ ਅਪਣਾ ਲਿਆ ਹੈ। ਪੁਲਿਸ ਨੇ ਚਾਇਨਾ ਤੇ ਪਾਬੰਦੀਸ਼ੁਦਾ ਰੋਡ ਵੇਚਣ ਵਾਲਿਆਂ ਖ਼ਿਲਾਫ਼ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਅਤੇ ਨਿੱਜੀ ਕੰਪਨੀ ਨੂੰ ਆਨਲਾਈਨ ਚਾਈਨਾ ਡੋਰ ਵੇਚਣ ਉਤੇ ਨੋਟਿਸ ਜਾਰੀ ਕੀਤਾ ਹੈ।


ਚੀਨੀ ਡੋਰ ਕਾਰਨ ਹਾਦਸਿਆਂ 'ਚ ਵਾਧਾ ਹੋਣ ਤੋਂ ਬਾਅਦ ਸਰਕਾਰ ਅਤੇ ਪੁਲਿਸ ਹਰਕਤ 'ਚ ਨਜ਼ਰ ਆ ਰਹੀ ਹੈ, ਜਿਸ ਕਾਰਨ ਉਨ੍ਹਾਂ ਨੇ ਬਠਿੰਡਾ 'ਚ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਡੀ.ਐੱਸ.ਪੀ ਖੁਦ ਉਨ੍ਹਾਂ ਦੁਕਾਨਾਂ 'ਤੇ ਪਹੁੰਚ ਗਏ ਹਨ, ਜਿੱਥੇ ਪਤੰਗ ਉਡਾਉਣ ਵਾਲੇ ਡੋਰ ਵੇਚ ਰਹੇ ਹਨ। ਪੁਲਿਸ ਨੇ ਚਾਈਨਾ ਡੋਰ ਆਨਲਾਈਨ ਵੇਚਣ ਵਾਲੀ ਇਕ ਨਿੱਜੀ ਕੰਪਨੀ ਨੂੰ ਵੀ ਨੋਟਿਸ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ : ਖੰਨਾ ਦੇ ਮਿਲਟਰੀ ਗਰਾਊਂਡ 'ਚੋਂ ਮਿਲਿਆ ਬੰਬ, ਇਥੋਂ ਲੰਘੀ ਸੀ ਭਾਰਤ ਜੋੜੋ ਯਾਤਰਾ

ਬਸੰਤ ਪੰਚਮੀ ਨੇੜੇ ਆਉਂਦੇ ਹੀ ਬਾਜ਼ਾਰਾਂ ਵਿੱਚ ਚਾਈਨਾ ਡੋਰ ਵਿਕਣ ਲੱਗੀ, ਜਿਸ ਕਾਰਨ ਹੁਣ ਪੁਲਿਸ ਵੀ ਹਰਕਤ ਵਿੱਚ ਨਜ਼ਰ ਆ ਰਹੀ ਹੈ। ਬਠਿੰਡਾ ਵਿੱਚ ਪਤੰਗ ਅਤੇ ਡੋਰ ਵੇਚਣ ਵਾਲੀਆਂ ਦੁਕਾਨਾਂ 'ਤੇ ਡੀਐਸਪੀ ਨੇ ਖੁਦ ਆਪਣੀ ਟੀਮ ਨਾਲ ਚੈਕਿੰਗ ਕੀਤੀ। ਪੁਲਿਸ ਨੇ ਹੁਣ ਤੱਕ ਚਾਈਨਾ ਡੋਰ ਵੇਚਣ ਵਾਲੇ ਅੱਧੀ ਦਰਜਨ ਤੋਂ ਵੱਧ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਪਰ ਹੁਣ ਚਾਈਨਾ ਡੋਰ ਦੁਕਾਨਾਂ ਦੀ ਬਜਾਏ ਆਨਲਾਈਨ ਵੇਚੀਆਂ ਜਾ ਰਹੀਆਂ ਹਨ, ਜਿਸ 'ਤੇ ਪੁਲਿਸ ਨੇ ਚਾਈਨਾ ਡੋਰ ਵੇਚਣ ਵਾਲੀ ਇਕ ਕੰਪਨੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Related Post