Police Action Against Farmers : ਸ਼ੰਭੂ ਥਾਣੇ ਬਾਹਰ ਧਰਨੇ ਤੋਂ ਪਹਿਲਾਂ ਪੁਲਿਸ ਦਾ ਕਿਸਾਨਾਂ ਖਿਲਾਫ ਵੱਡਾ ਐਕਸ਼ਨ, ਡੱਲੇਵਾਲ ਨੂੰ ਕੀਤਾ ਨਜ਼ਰਬੰਦ ਤੇ ਕਾਕਾ ਸਿੰਘ ਕੋਟੜਾ ਸਣੇ ਕਈ ਕਿਸਾਨਾਂ ਨੂੰ ਕੀਤਾ ਡਿਟੇਨ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਪੁਲਿਸ ਅਧਿਕਾਰੀ ਸੋਮਵਾਰ ਸਵੇਰੇ 4 ਵਜੇ ਉਸਦੇ ਫਰੀਦਕੋਟ ਵਾਲੇ ਘਰ ਪਹੁੰਚੇ।
Police Action Against Farmers : ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਪੁਲਿਸ ਸਟੇਸ਼ਨ ਦੀ ਘੇਰਾਬੰਦੀ ਤੋਂ ਪਹਿਲਾਂ ਪੁਲਿਸ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਪੁਲਿਸ ਅਧਿਕਾਰੀ ਸੋਮਵਾਰ ਸਵੇਰੇ 4 ਵਜੇ ਉਸਦੇ ਫਰੀਦਕੋਟ ਵਾਲੇ ਘਰ ਪਹੁੰਚੇ। ਡੱਲੇਵਾਲ ਨੇ ਖੁਦ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਇਸ ਬਾਰੇ ਜਾਣਕਾਰੀ ਦਿੱਤੀ।
ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਨੇ 6 ਮਈ ਨੂੰ ਸ਼ੰਭੂ ਪੁਲਿਸ ਸਟੇਸ਼ਨ ਦੇ ਬਾਹਰ 'ਜ਼ਬਰਦਸਤੀ ਵਿਰੋਧੀ ਧਰਨਾ' ਦਾ ਸੱਦਾ ਦਿੱਤਾ ਹੈ। ਕਿਸਾਨ ਸੰਗਠਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਜ਼ਬਰਦਸਤੀ ਦਬਾਇਆ ਅਤੇ ਕਿਸਾਨ ਆਗੂਆਂ ਨੂੰ ਧੋਖੇ ਨਾਲ ਹਿਰਾਸਤ ਵਿੱਚ ਲਿਆ।
ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਡੱਲੇਵਾਲ ਦੇ ਪੁੱਤਰ ਨੂੰ ਵੀ ਡਿਟੇਨ ਕਰਕੇ ਥਾਣੇ ਲੈ ਕੇ ਚੱਲੀ ਗਈ ਹੈ। ਇਨ੍ਹਾਂ ਹੀ ਨਹੀਂ ਪੁਲਿਸ ਨੇ ਗੁਰਦਾਸਪੁਰ, ਅੰਮ੍ਰਿਤਸਰ, ਬਟਾਲਾ ਜਲੰਧਰ ਮੁਕਤਸਰ ਅਤੇ ਫਰੀਦਕੋਟ ’ਚ ਛਾਪਿਆ ਵੀ ਮਾਰਿਆ ਹੈ। ਨਾਲ ਹੀ ਕਿਸਾਨ ਆਗੂ ਬਲਵੰਤ ਸਿੰਘ ਅਤੇ ਬੀਕੇਯੂ ਸਿੱਧੂਪੁਰ ਦੇ ਸੂਬਾ ਪ੍ਰਧਾਨ ਕਾਕਾ ਸਿੰਘ ਕੋਟੜਾ ਨੂੰ ਡਿਟੇ ਕੀਤਾ ਗਿਆ ਹੈ।