Jujhar Singh Video : ਮੁਕਾਬਲੇ ਤੋਂ ਪਹਿਲਾਂ ਕਲੋਲਾਂ ਕਰਦਾ ਸੀ, ਮੈਨੂੰ ਵੀ ਚੜ੍ਹ ਗਿਆ ਵੱਟ... ਪਾਵਰ ਸਲੈਪ ਮੁਕਾਬਲਾ ਜਿੱਤਣ ਵਾਲੇ ਜੁਝਾਰ ਸਿੰਘ ਦਾ Exclusive Interview
Jujhar Singh Interview : ਜੁਝਾਰ ਸਿੰਘ ਦੀ ਪੀਟੀਸੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਹੋਈ ਹੈ, ਜਿਸ ਵਿੱਚ ਜੁਝਾਰ ਸਿੰਘ ਨੇ ਦੱਸਿਆ ਕਿ ਪਾਵਰ ਸਲੈਪ ਇੱਕ ਉਹ ਕੰਪੀਟੀਸ਼ਨ ਹੈ, ਜੋ ਇੱਕ ਮਾਰਸ਼ਲ ਆਰਟ ਦੇ ਤੌਰ 'ਤੇ ਦੇਖਿਆ ਜਾਂਦਾ ਹੈ ਅਤੇ ਇਸ ਦੀ ਸ਼ੁਰੂਆਤ 2022 ਦੇ ਵਿੱਚ ਹੋਈ ਸੀ।
Power Slap Champion Jujhar Singh Interview : 24 ਅਕਤੂਬਰ ਨੂੰ ਆਬੂ ਧਾਬੀ ਵਿੱਚ ਹੋਈ ਦੁਨੀਆ ਪੱਧਰ ਦੇ ਪਾਵਰ ਸਲੈਪ ਮੁਕਾਬਲੇ ਵਿੱਚ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਤੋਂ ਚਮਕੌਰ ਸਾਹਿਬ ਦੇ ਨਿਵਾਸੀ ਜੁਝਾਰ ਸਿੰਘ ਵੱਲੋਂ ਆਪਣੇ ਮੁਕਾਬਲੇ ਦੇ ਵਿੱਚ ਰਸ਼ੀਆ ਦੇ ਖਿਡਾਰੀ ਨੂੰ ਪਾਵਰ ਸਲੈਪ ਮਾਰ ਕੇ ਖਿਤਾਬ ਜਿੱਤ ਲਿਆ ਸੀ ਅਤੇ ਦੁਨੀਆਂ ਦੇ ਪਹਿਲੇ ਸਿੱਖ ਅਤੇ ਭਾਰਤ ਦੇ ਪਹਿਲੇ ਖਿਡਾਰੀ ਵਜੋਂ ਇਸ ਕੰਪੀਟੀਸ਼ਨ ਨੂੰ ਜਿੱਤਣ ਦਾ ਮਾਣ ਹਾਸਿਲ ਕੀਤਾ ਸੀ। ਇਸ ਮੁਕਾਬਲੇ ਨੂੰ ਜਿੱਤਣ ਵਾਲੇ ਜੁਝਾਰ ਸਿੰਘ ਦੀ ਪੀਟੀਸੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਹੋਈ ਹੈ, ਜਿਸ ਵਿੱਚ ਜੁਝਾਰ ਸਿੰਘ ਨੇ ਦੱਸਿਆ ਕਿ ਪਾਵਰ ਸਲੈਪ ਇੱਕ ਉਹ ਕੰਪੀਟੀਸ਼ਨ ਹੈ, ਜੋ ਇੱਕ ਮਾਰਸ਼ਲ ਆਰਟ ਦੇ ਤੌਰ 'ਤੇ ਦੇਖਿਆ ਜਾਂਦਾ ਹੈ ਅਤੇ ਇਸ ਦੀ ਸ਼ੁਰੂਆਤ 2022 ਦੇ ਵਿੱਚ ਹੋਈ ਸੀ।
ਜੁਝਾਰ ਸਿੰਘ ਨੇ ਦੱਸਿਆ ਕੀ ਹੋਇਆ ਸੀ ਮੁਕਾਬਲੇ ਵਾਲੇ ਦਿਨ
ਜੁਝਾਰ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਉਸ ਨੇ ਕਈ ਕੰਪੀਟੀਸ਼ਨ ਜਿੱਤਣ ਤੋਂ ਬਾਅਦ ਆਬੂ ਧਾਬੀ ਦੇ ਵਿੱਚ ਵਰਲਡ ਲੈਵਲ ਦਾ ਇਹ ਕੰਪੀਟੀਸ਼ਨ ਵਿੱਚ ਹਿੱਸਾ ਲਿਆ ਗਿਆ। ਉਸ ਨੇ ਦੱਸਿਆ ਕਿ ਇਸ ਵਰਲਡ ਲੈਵਲ ਦੇ ਕੰਪੀਟੀਸ਼ਨ ਵਿੱਚ ਉਸ ਦਾ ਮੁਕਾਬਲਾ ਰਸ਼ੀਆ ਦੇ ਖਿਡਾਰੀ ਐਂਟੋਨੀ ਗੁਲਸ਼ਕਾ ਨਾਲ ਹੋਇਆ, ਜਿਸ ਵਿੱਚ ਤਿੰਨ ਤਿੰਨ ਰਾਊਂਡ ਦੋਨੇ ਖਿਡਾਰੀਆਂ ਨੂੰ ਦਿੱਤੇ ਗਏ ਅਤੇ ਉਸ ਵੱਲੋਂ ਆਪਣੇ ਮੁਕਾਬਲੇ ਦੇ ਵਿੱਚ ਖੇਡ ਰਹੇ ਰਸ਼ੀਆ ਦੇ ਖਿਡਾਰੀ ਵੱਲੋਂ ਦੂਜੀ ਸਲੈਪ (ਥੱਪੜ ਦਾ ਦੂਜਾ ਪੜਾਅ) ਦੇ ਦੌਰਾਨ ਫਾਊਲ ਕੀਤਾ ਗਿਆ, ਜਿਸ ਤੋਂ ਬਾਅਦ ਤੀਜੇ ਰਾਊਂਡ ਵਿੱਚ ਜੁਝਾਰ ਸਿੰਘ ਵੱਲੋਂ ਮਾਰੇ ਗਏ ਸਲੈਪ ਯਾਨੀ ਕਿ ਥੱਪੜ ਤੋਂ ਬਾਅਦ ਰਸ਼ੀਅਨ ਖਿਡਾਰੀ ਦਾ ਬੁਰੀ ਤਰ੍ਹਾਂ ਸੰਤੁਲਨ ਵਿਗੜ ਗਿਆ। ਉਪਰੰਤ, ਉਸ ਦੇ ਰਸ਼ੀਅਨ ਖਿਡਾਰੀ ਦੇ 27 ਅੰਕਾਂ ਤੋਂ ਉਪਰ 2 ਅੰਕ 29 ਹੋ ਗਏ ਅਤੇ ਜੇਤੂ ਘੋਸ਼ਿਤ ਕੀਤਾ ਗਿਆ।
''...ਤੇ ਗੋਰੇ ਵੀ ਮੇਰੀ ਜਿੱਤ 'ਤੇ ਨੱਚ ਪਏ''
ਉਸ ਨੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੇਰੀ ਜਿੱਤ ਦੇ ਪਿੱਛੇ ਸ੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਦੇ ਇਤਿਹਾਸ ਦਾ ਬਹੁਤ ਵੱਡਾ ਰੋਲ ਹੈ। ਇਸ ਜਿੱਤ ਤੋਂ ਬਾਅਦ ਅਕਸਰ ਸਟੇਜ 'ਤੇ ਜੇਤੂ ਖਿਡਾਰੀ ਨੂੰ ਮਾਇਕ 'ਤੇ ਬੋਲਣਾ ਪੈਂਦਾ ਹੈ ਪ੍ਰੰਤੂ ਉਥੇ ਪੰਜਾਬੀ ਗਾਣਾ ਲੱਗਣ ਤੋਂ ਬਾਅਦ ਜਿੱਥੇ ਕਿ ਸਟੇਡੀਅਮ ਦੇ ਵਿੱਚ ਬੈਠੇ ਭਾਰਤੀ ਲੋਕ ਉੱਥੇ ਹੀ ਦੁਬਈ ਦੇ ਵਾਸੀ ਅਤੇ ਗੋਰੇ ਵੀ ਮੇਰੀ ਜਿੱਤ 'ਤੇ ਨੱਚਣ ਨੂੰ ਮਜਬੂਰ ਹੋ ਗਏ। ਉਸ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਉਹ ਵਰਲਡ ਲੈਵਲ ਦੇ ਮੁਕਾਬਲਿਆਂ ਨੂੰ ਜਿੱਤਣ ਲਈ ਅੱਗੇ ਮਿਹਨਤ ਕਰਦੇ ਰਹਿਣਗੇ।
ਉਸ ਨੇ ਦੱਸਿਆ ਕਿ ਜਿਸ ਸਕੂਲ ਦੇ ਵਿੱਚ ਉਹ ਬਤੌਰ ਸਪੋਰਟਸ ਟੀਚਰ ਕੰਮ ਕਰ ਰਹੇ ਹਨ, ਉਥੇ ਵੀ ਭਵਿੱਖ ਦੇ ਸਲੈਪ ਪਾਵਰ ਬੱਚਿਆਂ ਨੂੰ ਟ੍ਰੇਨਿੰਗ ਦੇ ਕੇ ਆਪਣੇ ਇੱਥੇ ਆਸ ਨੂੰ ਅੱਗੇ ਤੋਰਨ ਲਈ ਕੰਮ ਕਰ ਰਹੇ ਹਨ। ਇਸ ਮੌਕੇ ਜਿਸ ਸਕੂਲ ਵਿੱਚ ਜੁਝਾਰ ਸਿੰਘ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਹਨ ਉਹ ਸਕੂਲ ਦੇ ਪ੍ਰਬੰਧਕਾਂ ਵੱਲੋਂ ਜੁਝਾਰ ਸਿੰਘ ਦਾ ਉਚੇਚੇ ਤੌਰ 'ਤੇ ਸਵਾਗਤ ਕੀਤਾ ਗਿਆ।