Bathinda Elections : ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਬਠਿੰਡਾ ਜ਼ਿਲ੍ਹੇ ਅੰਦਰ ਤਿਆਰੀਆਂ ਮੁਕੰਮਲ

Bathinda Zila Parishad and Block Samiti Elections : 14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ ਜਿਲੇ ਅੰਦਰ ਕੁੱਲ 826 ਪੋਲਿੰਗ ਬੂਥਾਂ ਲਈ ਪੋਲਿੰਗ ਪਾਰਟੀਆਂ ਚੋਣ ਸਮਗਰੀ ਸਮੇਤ ਪੋਲਿੰਗ ਬੂਥਾਂ ਲਈ ਰਵਾਨਾ ਕਰ ਦਿੱਤੀਆਂ ਗਈਆਂ ਹਨ

By  Shanker Badra December 13th 2025 01:14 PM

Bathinda Zila Parishad and Block Samiti Elections : 14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ ਜਿਲੇ ਅੰਦਰ ਕੁੱਲ 826 ਪੋਲਿੰਗ ਬੂਥਾਂ ਲਈ ਪੋਲਿੰਗ ਪਾਰਟੀਆਂ ਚੋਣ ਸਮਗਰੀ ਸਮੇਤ ਪੋਲਿੰਗ ਬੂਥਾਂ ਲਈ ਰਵਾਨਾ ਕਰ ਦਿੱਤੀਆਂ ਗਈਆਂ ਹਨ। ਬਠਿੰਡਾ ਜਿਲੇ ਅੰਦਰ ਅਤਿ ਸੰਵੇਦਨਸ਼ੀਲ 141, ਸੰਵੇਦਨਸ਼ੀਲ 409 ਅਤੇ ਗੈਰ ਸੰਵੇਦਨਸ਼ੀਲ 276 ਪੋਲਿੰਗ ਬੂਥ ਸ਼ਾਮਿਲ ਹਨ। ਇਨ੍ਹਾਂ ਪੋਲਿੰਗ ਬੂਥਾਂ ‘ਤੇ ਚੋਣ ਲੜ ਰਹੇ 511 ਉਮੀਦਵਾਰਾਂ ਲਈ ਜ਼ਿਲ੍ਹੇ ਦੇ 647802 ਵੋਟਰਾਂ ਵਲੋਂ ਬੈਲਟ ਪੇਪਰ ਰਾਹੀਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਵੇਗੀ।

ਜ਼ਿਲ੍ਹੇ ਦੇ ਕੁੱਲ 647802 ਵੋਟਰਾਂ ਵਿੱਚ ਮਰਦ 340376, ਔਰਤਾਂ 307417 ਅਤੇ 9 ਥਰਡ ਜੈਂਡਰ ਸ਼ਾਮਲ ਹਨ। ਓਧਰ ਦੂਜੇ ਪਾਸੇ ਪੁਲਿਸ ਵੱਲੋਂ ਵੀ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਜ਼ਿਲੇ ਅੰਦਰ ਸਾਰੇ ਭੂਤਾਂ ਤੇ ਫੋਰਸ ਦੇ ਨਾਲ ਨਾਲ ਪੈਟਰੋਲਿੰਗ ਪਾਰਟੀਆਂ ਵੀ ਲਗਾਈਆਂ ਗਈਆਂ ਹਨ। 

Related Post