Mumbai Terror Attacks: ਰਾਸ਼ਟਰਪਤੀ ਮੁਰਮੂ ਤੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਵੱਲੋਂ 26/11 ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ

By  Ravinder Singh November 26th 2022 09:23 AM -- Updated: November 26th 2022 09:33 AM

ਨਵੀਂ ਦਿੱਲੀ :  26 ਨਵੰਬਰ 2008 ਦਾ ਇਹ ਦਿਨ ਦੇਸ਼ ਕਦੇ ਨਹੀਂ ਭੁੱਲ ਸਕਦਾ। ਅੱਜ ਵੀ ਇਸ ਦਿਨ ਹੋਏ ਅੱਤਵਾਦੀ ਹਮਲੇ ਨੂੰ ਯਾਦ ਕਰਕੇ ਦੇਸ਼ ਵਾਸੀ ਝੰਜੋੜਿਆ ਜਾਂਦੇ ਹਨ। ਅੱਜ 26 ਨਵੰਬਰ 2022 ਨੂੰ ਦੇਸ਼ ਇਸ ਅੱਤਵਾਦੀ ਹਮਲੇ ਦੀ 14ਵੀਂ ਬਰਸੀ ਮਨਾ ਰਿਹਾ ਹੈ। ਇਸ ਅੱਤਵਾਦੀ ਹਮਲੇ 'ਚ ਅੱਤਵਾਦੀਆਂ ਨੇ 160 ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਸੀ। ਇਸ ਘਟਨਾ ਦੀ ਪੂਰੇ ਵਿਸ਼ਵ ਵਿਚ ਨਿੰਦਾ ਕੀਤੀ ਗਈ ਸੀ।

ਇਸ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮੁੰਬਈ ਹਮਲਿਆਂ ਦੇ ਪੀੜਤਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ 26/11 ਦੀ ਬਰਸੀ 'ਤੇ ਦੇਸ਼ ਉਨ੍ਹਾਂ ਸਾਰਿਆਂ ਨੂੰ ਯਾਦ ਕਰ ਰਿਹਾ ਹੈ ਜਿਨ੍ਹਾਂ ਨੂੰ ਅਸੀਂ ਗੁਆ ਦਿੱਤਾ ਹੈ। ਅਸੀਂ ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਹਾਂ। ਰਾਸ਼ਟਰ ਉਨ੍ਹਾਂ ਸੁਰੱਖਿਆ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ ਜੋ ਬਹਾਦਰੀ ਨਾਲ ਲੜੇ ਅਤੇ ਫਰਜ਼ ਲਈ ਆਪਾ ਵਾਰ ਦਿੱਤਾ।



ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਹਮਲੇ ਵਿੱਚ ਜਾਨਾਂ ਗੁਆਉਣ ਵਾਲਿਆਂ ਨੂੰ ਯਾਦ ਕੀਤਾ ਤੇ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਅੱਤਵਾਦ ਮਨੁੱਖਤਾ ਲਈ ਖ਼ਤਰਾ ਹੈ। ਭਾਰਤ ਸਮੇਤ ਪੂਰੀ ਦੁਨੀਆ 26/11 ਦੇ ਹਮਲੇ 'ਚ ਜਾਨ ਗਵਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦੇ ਰਹੀ ਹੈ।


ਪੂਰੀ ਦੁਨੀਆ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਇਸ ਹਮਲੇ ਦੀ ਸਾਜਿਸ਼ ਰਚਣ ਵਾਲਿਆਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਂਦਾ ਜਾਣਾ ਚਾਹੀਦਾ ਹੈ। ਦੁਨੀਆ ਭਰ ਦੇ ਅੱਤਵਾਦ ਦੇ ਹਰ ਪੀੜਤ ਪ੍ਰਤੀ ਸਾਡੀ ਸੰਵੇਦਨਾ ਹੈ।

ਇਹ ਵੀ ਪੜ੍ਹੋ : ਭਾਰਤ-ਪਾਕਿਸਤਾਨ ਸਰਹੱਦ 'ਤੇ ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ ਕਰਕੇ ਸੁੱਟਿਆ ਡਰੋਨ

Related Post