ਧੂਰੀ ਚ ਮੰਦਰ ਦੇ ਪੁਜਾਰੀਆਂ ਨੇ ਨੌਜਵਾਨ ਦਾ ਕੀਤਾ ਕਤਲ, ਹਵਨ ਕੁੰਡ ਦੇ ਹੇਠਾਂ ਦੱਬੀ ਲਾਸ਼

ਧੂਰੀ ਸ਼ਹਿਰ 'ਚ ਰੌਂਗਟੇ ਖੜੇ ਕਰ ਦੇਣ ਵਾਲੀ ਘਟਨਾ ਵਾਪਰੀ ਹੈ। ਮੰਦਰ ਦੇ ਪੁਜਾਰੀਆਂ ਵਲੋਂ ਇੱਕ ਨੌਜਵਾਨ ਦਾ ਕਤਲ ਕਰਕੇ ਹਵਨ ਕੁੰਡ ਦੇ ਹੇਠਾਂ ਦੱਬ ਦਿੱਤਾ। ਘਟਨਾ ਦੋਹਲਾ ਰੇਲਵੇ ਸਟੇਸ਼ਨ ਨਜ਼ਦੀਕ ਬਣੇ ਬਗਲਾਪੁਖੀ ਮੰਦਰ ਦੀ ਹੈ।

By  KRISHAN KUMAR SHARMA May 4th 2024 11:28 AM

ਸੰਗਰੂਰ: ਜ਼ਿਲ੍ਹੇ ਦੇ ਧੂਰੀ (Dhuri) ਸ਼ਹਿਰ 'ਚ ਰੌਂਗਟੇ ਖੜੇ ਕਰ ਦੇਣ ਵਾਲੀ ਘਟਨਾ ਵਾਪਰੀ ਹੈ। ਮੰਦਰ ਦੇ ਪੁਜਾਰੀਆਂ ਵਲੋਂ ਇੱਕ ਨੌਜਵਾਨ ਦਾ ਕਤਲ ਕਰਕੇ ਹਵਨ ਕੁੰਡ ਦੇ ਹੇਠਾਂ ਦੱਬ ਦਿੱਤਾ। ਘਟਨਾ ਦੋਹਲਾ ਰੇਲਵੇ ਸਟੇਸ਼ਨ ਨਜ਼ਦੀਕ ਬਣੇ ਬਗਲਾਪੁਖੀ ਮੰਦਰ (Bagalapukhi Temple) ਦੀ ਹੈ। ਪੁਲਿਸ (Sangrur Police) ਨੇ ਮਾਮਲਾ ਦਰਜ ਕਰਕੇ ਕਾਰਵਾਈ ਅਰੰਭ ਦਿੱਤੀ ਹੈ।

33 ਨੌਜਵਾਨ ਸਾਲਾ ਨੌਜਵਾਨ ਸੁਦੀਪ ਕੁਮਾਰ ਪੁੱਤਰ ਗੁਰਿੰਦਰ ਕੁਮਾਰ ਧੂਰੀ ਦਾ ਹੀ ਰਹਿਣ ਵਾਲਾ ਸੀ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਧੂਰੀ ਦੇ ਇੰਚਾਰਜ ਸੌਰਭ ਸੱਭਰਵਾਲ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਬੀਤੇ ਦਿਨੀਂ ਦਰਖਾਸਤ ਦਿੱਤੀ ਸੀ ਕਿ ਸੁਦੀਪ ਕੁਮਾਰ, ਜੋ ਕਿ ਛੋਟੇ ਬੱਚਿਆਂ ਨੂੰ ਪੰਡਿਤ ਦੀ ਸਿੱਖਿਆ ਦਿੰਦਾ ਸੀ, 2 ਤਰੀਕ ਤੋਂ ਘਰ ਨਹੀਂ ਆਇਆ ਸੀ। ਜਦੋਂ ਪਰਿਵਾਰਕ ਮੈਂਬਰਾਂ ਨੇ ਮੰਦਰ ਜਾ ਕੇ ਪੁੱਛਿਆ ਤਾਂ ਮੰਦਰ ਦੇ ਪੁਜਾਰੀ ਪਰਮਾਨੰਦ ਨੇ ਦੱਸਿਆ ਕਿ ਉਹ 2 ਦਿਨ ਤੋਂ ਮੰਦਰ ਨਹੀਂ ਆਇਆ ਪਰ ਜਦੋਂ ਪੁਲਿਸ ਨੇ ਪਰਮਾਨੰਦ ਤੋਂ ਪੁੱਛਗਿਛ ਕੀਤੀ ਤਾਂ ਪੁਲਿਸ ਨੂੰ ਉਸ 'ਤੇ ਸ਼ੱਕ ਹੋਇਆ ਅਤੇ ਉਸ ਨੂੰ ਥਾਣੇ ਲਿਆਂਦਾ ਗਿਆ ਤਾਂ ਪਰਮਾਨੰਦ ਨੇ ਸੁਦੀਪ ਕੁਮਾਰ ਦੇ ਕਤਲ ਦੀ ਸਾਰੀ ਕਹਾਣੀ ਦੱਸੀ ਅਤੇ ਮੰਨਿਆ ਕਿ ਉਸ ਨੇ ਹੀ ਉਸ ਦਾ ਕਤਲ ਕਰਕੇ ਉਸ ਨੂੰ ਹਵਨ ਕੁੰਡ ਦੇ ਹੇਠਾਂ ਦੱਬ ਦਿੱਤਾ ਹੈ।

ਉਪਰੰਤ ਥਾਣਾ ਸਿਟੀ ਪੁਲਿਸ ਦੇ ਇੰਚਾਰਜ ਸੌਰਵ ਸੱਭਰਵਾਲ ਨੇ ਕਾਰਵਾਈ ਕਰਦੇ ਹੋਏ ਹਵਨਕੁੰਡ ਹੇਠੋਂ ਦੱਬੀ ਹੋਈ ਲਾਸ਼ ਨੂੰ ਬਾਹਰ ਕਢਵਾ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ 'ਚ ਰਖਵਾਇਆ। ਥਾਣਾ ਸਦਰ ਦੇ ਇੰਚਾਰਜ ਨੇ ਦੱਸਿਆ ਕਿ ਬਗਲਾਮੁਖੀ ਮੰਦਰ ਦੇ ਪੁਜਾਰੀ ਪਰਮਾਨੰਦ ਅਤੇ ਮੁੱਖ ਪੁਜਾਰੀ ਅਸ਼ੋਕ ਸ਼ਾਸਤਰੀ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਦੂਜੇ ਪਾਸੇ ਜਦੋਂ ਇਹ ਖ਼ਬਰ ਧੂਰੀ ਵਾਸੀਆਂ ਤੱਕ ਪੁੱਜੀ ਤਾਂ ਉਹ ਵੱਡੀ ਗਿਣਤੀ ਵਿੱਚ ਥਾਣਾ ਧੂਰੀ ਵਿਖੇ ਪੁੱਜੇ। ਅਤੇ ਦੇਰ ਰਾਤ ਤੱਕ ਉਥੇ ਬੈਠੇ ਰਹੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਅਸੀਂ ਇਥੇ ਹੀ ਬੈਠੇ ਰਹਾਂਗੇ।

Related Post