PM National Childrens Award : ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਅਰਜ਼ੀਆਂ ਦੀ ਮੰਗ, 31 ਜੁਲਾਈ ਤੱਕ ਕਰੋ ਆਨਲਾਈਨ ਅਪਲਾਈ

Prime Ministers National Childrens Award : ਤਰਨਜੀਤ ਸਿੰਘ ਜਿਲ੍ਹਾ ਬਾਲ ਸੁਰੱਖਿਆ ਅਫਸਰ, ਅੰਮ੍ਰਿਤਸਰ ਨੇ ਦੱਸਿਆ ਕਿ ਭਾਰਤੀ ਨਾਗਰਿਕ ਬੱਚੇ, ਜਿਨ੍ਹਾ ਦੀ ਉਮਰ 18 ਸਾਲ ਤੋ ਘੱਟ ਹੈ, ਉਹ ਮੰਗੀ ਗਈ ਯੋਗਤਾ ਮੁਤਾਬਕ ਬਾਲ ਪੁਰਸਕਾਰ ਲਈ ਵੈਬਸਾਈਟ https://awards.gov.in ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।

By  KRISHAN KUMAR SHARMA June 25th 2025 05:25 PM -- Updated: June 25th 2025 05:27 PM

ਅੰਮ੍ਰਿਤਸਰ : ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 ਜੁਲਾਈ ਤੱਕ ਕੀਤੀ ਜਾ ਸਕਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਰਨਜੀਤ ਸਿੰਘ ਜਿਲ੍ਹਾ ਬਾਲ ਸੁਰੱਖਿਆ ਅਫਸਰ, ਅੰਮ੍ਰਿਤਸਰ ਨੇ ਦੱਸਿਆ ਕਿ ਭਾਰਤੀ ਨਾਗਰਿਕ ਬੱਚੇ, ਜਿਨ੍ਹਾ ਦੀ ਉਮਰ 18 ਸਾਲ ਤੋ ਘੱਟ ਹੈ, ਉਹ ਮੰਗੀ ਗਈ ਯੋਗਤਾ ਮੁਤਾਬਕ ਬਾਲ ਪੁਰਸਕਾਰ ਲਈ ਵੈਬਸਾਈਟ https://awards.gov.in ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਇਹ ਪੁਰਸਕਾਰ ਪ੍ਰਧਾਨ ਮੰਤਰੀ ਵੱਲੋ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਹਰ ਸਾਲ ਉਨ੍ਹਾਂ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਅਸਾਧਰਨ ਬਹਾਦਰੀ ਦਾ ਕੰਮ ਕੀਤਾ  ਹੋਵੇ ਜਾਂ ਵਿੱਦਿਅਕ, ਖੇਡਾਂ, ਸਮਾਜ ਸੇਵਾ, ਵਿਗਿਆਨ, ਤਕਨਾਲੌਜੀ ਤੇ ਨਵੀਨਤਾ ਦੇ  ਖੇਤਰਾਂ ਵਿੱਚ ਉਪਲਬਧੀ ਕੀਤੀ ਹੋਵੇ, ਰਾਸ਼ਟਰੀ ਪੱਧਰ ਤੇ ਮਾਨਤਾ ਦੇ ਹੱਕਦਾਰ ਹਨ। ਜਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਲੋਕਾ ਨੂੰ ਅਪੀਲ ਕੀਤੀ ਕਿ ਜਿਲ੍ਹੇ ਦੇ ਅਜਿਹੇ ਬੱਚਿਆਂ ਦੀ ਰਜਿਸਟਰੇਸ਼ਨ ਕਰਵਾਈ ਜਾਵੇ ਤਾਂ ਜੋ ਇਹਨਾਂ ਬੱਚਿਆਂ ਨੂੰ ਵੱਖਰੀ ਪਹਿਚਾਣ ਮਿਲ ਸਕੇ।

Related Post