Inmates fight in Goindwal Sahib jail: ਗੋਇੰਦਵਾਲ ਸਾਹਿਬ ਜੇਲ੍ਹ ’ਚ ਨਸ਼ੇ ਦੀ ਵੰਡ ਨੂੰ ਲੈ ਕੇ ਆਪਸ ’ਚ ਭਿੜੇ ਕੈਦੀ

ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ’ਚ ਕੈਦੀਆਂ ’ਚ ਨਸ਼ੇ ਦੇ ਵੰਡ ਨੂੰ ਲੈ ਕੇ ਕੁੱਟਮਾਰ ਹੋਈ। ਇਸ ਚ ਇੱਕ ਹਵਾਲਾਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

By  Aarti April 1st 2023 02:08 PM -- Updated: April 1st 2023 02:22 PM
Inmates fight in Goindwal Sahib jail:  ਗੋਇੰਦਵਾਲ ਸਾਹਿਬ ਜੇਲ੍ਹ ’ਚ ਨਸ਼ੇ ਦੀ ਵੰਡ ਨੂੰ ਲੈ ਕੇ ਆਪਸ ’ਚ ਭਿੜੇ ਕੈਦੀ

ਰਵੀ ਖਹਿਰਾ (ਸ੍ਰੀ ਖਡੂਰ ਸਾਹਿਬ,1 ਅਪ੍ਰੈਲ) : ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਦੇ ਸੁਰੱਖਿਆ ਪ੍ਰਬੰਧ ਉਸ ਸਮੇਂ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ’ਚ ਆ ਗਈ ਹੈ। ਜਦੋਂ ਜੇਲ੍ਹ ’ਚ ਇੱਕ ਵਾਰ ਕੈਦੀ ਆਪਸ ’ਚ ਭਿੜ ਗਏ। ਮਿਲੀ ਜਾਣਕਾਰੀ ਮੁਤਾਬਿਕ ਕੈਦੀਆਂ ’ਚ ਨਸ਼ੇ ਦੇ ਵੰਡ ਨੂੰ ਲੈ ਕੇ ਕੁੱਟਮਾਰ ਹੋਈ। ਇਸ ਚ ਇੱਕ ਹਵਾਲਾਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜਿਸ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ’ਚ ਰੈਫਰ ਕਰ ਦਿੱਤਾ ਹੈ। ਜ਼ਖਮੀ ਹਵਾਲਾਤੀ ਦੀ ਪਛਾਣ ਅਰੁਣਦੀਪ ਸਿੰਘ ਵਜੋਂ ਹੋਈ ਹੈ ਜੋ ਕਿ ਗੁਰਦਾਸਪੁਰ ਦਾ ਰਹਿਣ ਵਾਲਾ ਹੈ। 

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਅਰੁਣਦੀਪ ਦੀ ਬਲਵਿੰਦਰ ਤੇ ਕੁਲਵਿੰਦਰ ਸਿੰਘ ਵਾਸੀ ਪੱਖੋਪੁਰ ਅਤੇ ਗੁਰਧਿਆਨ ਸਿੰਘ ਗੋਗਾ ਵਾਸੀ ਭਿੱਖੀਵਿੰਡ ਨਾਲ ਸਵੇਰੇ ਨਸ਼ੇ ਦੀ ਵੰਡ ਨੂੰ ਲੈ ਕੇ ਝਗੜਾ ਹੋ ਗਿਆ ਸੀ। ਕੁੱਟਮਾਰ ਦੇ ਦੌਰਾਨ ਉਕਤ ਤਿੰਨੋਂ ਕੈਦੀਆਂ ਨੇ ਲੋਹੇ ਦੀ ਰੋਡ ਨਾਲ ਹਮਲਾ ਕਰਕੇ ਅਰੁਣਦੀਪ ਸਿੰਘ ਦਾ ਸਿਰ ਭੰਨ ਦਿੱਤਾ। ਜਿਸ ਨੂੰ ਤੁਰੰਤ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ। 

ਦੱਸ ਦਈਏ ਕਿ 26 ਫਰਵਰੀ ਨੂੰ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਗੈਂਗ ਵਿਚਾਲੇ ਹੋਏ ਝੜਪ 'ਚ ਜੱਗੂ ਗੈਂਗ ਦੇ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਨਾ ਦੀ ਮੌਤ ਹੋ ਗਈ ਸੀ ਅਤੇ 3 ਹੋਰ ਜ਼ਖਮੀ ਹੋ ਗਏ ਸੀ। ਇਸ ਤੋਂ ਬਾਅਦ 16 ਮਾਰਚ ਨੂੰ ਜੇਲ 'ਚ ਨਸ਼ੇ ਦੀ ਵੰਡ ਨੂੰ ਲੈ ਕੇ ਕੈਦੀਆਂ ਅਤੇ ਬੰਦੀਆਂ 'ਚ ਝੜਪ ਹੋ ਗਈ ਸੀ, ਜਿਸ 'ਚ ਇਕ ਕੈਦੀ ਗੁਰਚਰਨ ਸਿੰਘ ਚੰਨਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਅਤੇ ਉਸ ਦਾ ਕੰਨ ਕੱਟ ਦਿੱਤਾ ਗਿਆ ਸੀ।     

ਰਿਪੋਰਟਰ ਰਵੀ ਖਹਿਰਾ ਦੇ ਸਹਿਯੋਗ ਨਾਲ... 

ਇਹ ਵੀ ਪੜ੍ਹੋ: Punjab Weather Update: ਪੰਜਾਬ ’ਚ ਆਉਣ ਵਾਲੇ ਦਿਨਾਂ ’ਚ ਮੁੜ ਬਦਲੇਗਾ ਮੌਸਮ ਦਾ ਮਿਜ਼ਾਜ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

Related Post