Mohali ਚ 2 ਨਕਾਬਪੋਸ਼ ਬਾਈਕ ਸਵਾਰ ਹਮਲਾਵਰਾਂ ਨੇ ਪ੍ਰਾਪਰਟੀ ਡੀਲਰ ਤੇ ਕੀਤੀ ਫਾਇਰਿੰਗ , ਕਾਰੋਬਾਰੀ ਨੇ ਸੀਟ ਹੇਠਾਂ ਲੁਕ ਕੇ ਬਚਾਈ ਜਾਨ

Mohali Property dealer Firing : ਮੋਹਾਲੀ ਦੇ ਏਅਰਪੋਰਟ ਰੋਡ 'ਤੇ ਇੱਕ ਰੀਅਲ ਅਸਟੇਟ ਕਾਰੋਬਾਰੀ ਅਤੇ ਉਸਦੇ ਦੋਸਤ 'ਤੇ ਦੋ ਨਕਾਬਪੋਸ਼ ਬਾਈਕ ਸਵਾਰ ਹਮਲਾਵਰਾਂ ਨੇ ਫਾਇਰਿੰਗ ਕੀਤੀ ਹੈ। ਅਚਾਨਕ ਹੋਏ ਹਮਲੇ ਤੋਂ ਬਚਣ ਲਈ ਉਨ੍ਹਾਂ ਨੇ ਸੀਟ ਦੇ ਹੇਠਾਂ ਲੁਕ ਕੇ ਆਪਣੀ ਜਾਨ ਬਚਾਈ। ਫਿਰ ਹਮਲਾਵਰ ਫਾਇਰਿੰਗ ਕਰਦੇ ਹੋਏ ਭੱਜ ਗਏ

By  Shanker Badra November 1st 2025 09:50 AM -- Updated: November 1st 2025 10:05 AM

 Mohali Property dealer Firing : ਮੋਹਾਲੀ ਦੇ ਏਅਰਪੋਰਟ ਰੋਡ 'ਤੇ ਸੈਕਟਰ 123 'ਚ ਸ਼ੁੱਕਰਵਾਰ ਰਾਤ ਨੂੰ ਇੱਕ ਰੀਅਲ ਅਸਟੇਟ ਕਾਰੋਬਾਰੀ ਅਤੇ ਉਸਦੇ ਦੋਸਤ 'ਤੇ ਦੋ ਨਕਾਬਪੋਸ਼ ਬਾਈਕ ਸਵਾਰ ਹਮਲਾਵਰਾਂ ਨੇ ਫਾਇਰਿੰਗ ਕਰ ਦਿੱਤੀ ਹੈ। ਅਚਾਨਕ ਹੋਏ ਹਮਲੇ ਤੋਂ ਬਚਣ ਲਈ ਉਨ੍ਹਾਂ ਨੇ ਸੀਟ ਦੇ ਹੇਠਾਂ ਲੁਕ ਕੇ ਆਪਣੀ ਜਾਨ ਬਚਾਈ। ਹਾਲਾਂਕਿ ਕਾਰੋਬਾਰੀ ਅਤੇ ਉਸਦਾ ਦੋਸਤ ਬਾਲ-ਬਾਲ ਬਚ ਗਏ ਪਰ ਹਮਲਾਵਰ ਫਾਇਰਿੰਗ ਕਰਦੇ ਹੋਏ ਭੱਜ ਗਏ।

 ਜਾਣਕਾਰੀ ਅਨੁਸਾਰ ਸਨੀ ਐਨਕਲੇਵ 'ਚ ਰਹਿਣ ਵਾਲੇ "ਬਾਲਾ ਐਸਟੇਟਸ" ਦੇ ਮਾਲਕ ਧੀਰਜ ਸ਼ਰਮਾ ਆਪਣੇ ਦੋਸਤ ਜੱਸਜੀਤ ਸਿੰਘ ਨਾਲ ਰਾਤ 10 ਵਜੇ ਆਈ-10 ਕਾਰ 'ਚ ਪਲਹੇੜੀ ਵੱਲ ਜਾ ਰਹੇ ਸਨ। ਜਿਵੇਂ ਹੀ ਉਹ ਸੈਕਟਰ 123 ਦੇ ਨੇੜੇ ਸੁੰਨੇ ਪਾਸੇ ਪਹੁੰਚੇ ਤਾਂ ਦੋ ਬਾਈਕ ਸਵਾਰ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਫਾਇਰਿੰਗ ਕਰਨ ਲੱਗੇ। ਇਸ ਦੌਰਾਨ ਗੋਲੀ ਡਰਾਈਵਰ ਸਾਈਡ ਦੀ ਹੈੱਡਲਾਈਟ ਦੇ ਹੇਠਾਂ ਬੰਪਰ 'ਚ ਲੱਗੀ। ਜਿਸ ਤੋਂ ਬਾਅਦ ਗੱਡੀਆਂ ਆਉਣ ਕਰਕੇ ਹਮਲਾਵਰ ਹਨੇਰੇ ਦਾ ਫਾਇਦਾ ਚੁੱਕ ਕੇ ਮੂਲਾਂਪੁਰ ਵੱਲ ਫਰਾਰ ਹੋ ਗਏ। 

ਹਮਲਾਵਰਾਂ ਦੇ ਚਲੇ ਜਾਣ ਤੋਂ ਬਾਅਦ ਕਾਰੋਬਾਰੀ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਜਾਣਕਾਰੀ ਮਿਲਣ 'ਤੇ ਥਾਣਾ ਸਦਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਖਾਲੀ ਕਾਰਤੂਸ ਬਰਾਮਦ ਕਰ ਲਏ ਹਨ। ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦੇ ਅਨੁਸਾਰ ਇਹ ਹਮਲਾ ਕੋਈ ਪੁਰਾਣੀ ਰੰਜ਼ਿਸ਼ ਜਾਂ ਧਮਕੀ ਨਾਲ ਜੁੜਿਆ ਹੋ ਸਕਦਾ ਹੈ। ਜਾਂਚ ਜਾਰੀ ਹੈ।ਇਸ ਵੇਲੇ ਪੁਲਿਸ ਅਪਰਾਧੀਆਂ ਦੀ ਪਛਾਣ ਕਰਨ ਲਈ ਇਲਾਕੇ ਵਿੱਚ ਕੈਮਰੇ ਦੀ ਰਿਕਾਰਡਿੰਗ ਦੀ ਸਮੀਖਿਆ ਕਰ ਰਹੀ ਹੈ।

Related Post