Punjab Bus Strike Updates : ਸਰਕਾਰੀ ਬੱਸਾਂ ਤੇ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ, PRTC ਤੇ ਪਨਬਸ ਠੇਕਾ ਯੂਨੀਅਨ ਵੱਲੋਂ 20 ਮਈ ਤੋਂ ਹੜਤਾਲ ਨੂੰ ਲੈ ਕੇ ਵੱਡੀ ਅਪਡੇਟ

Punjab Bus Strike Updates : ਪੀਆਰਟੀਸੀ ਅਤੇ ਪਨਬਸ ਠੇਕਾ ਕਰਮਚਾਰੀਆਂ ਵੱਲੋਂ ਪੱਕਾ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ 20 ਮਈ ਤੋਂ 3 ਦਿਨਾਂ ਦੀ ਹੜਤਾਲ ਦੇ ਸੱਦੇ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

By  KRISHAN KUMAR SHARMA May 19th 2025 01:42 PM -- Updated: May 19th 2025 01:52 PM

Punjab Bus Strike Updates : ਪੀਆਰਟੀਸੀ ਅਤੇ ਪਨਬਸ ਠੇਕਾ ਕਰਮਚਾਰੀਆਂ ਵੱਲੋਂ ਪੱਕਾ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ 20 ਮਈ ਤੋਂ 3 ਦਿਨਾਂ ਦੀ ਹੜਤਾਲ ਦੇ ਸੱਦੇ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਨਬਸ ਦੇ ਵਰਕਸ਼ਾਪ ਮੁਲਾਜ਼ਮਾਂ ਦੀ ਤਨਖਾਹ ਨਾ ਆਉਣ ਕਾਰਨ 20 ਮਈ ਨੂੰ ਸਿਰਫ਼ 2 ਘੰਟੇ ਬੱਸ ਸਟੈਂਡ ਬੰਦ ਦਾ ਐਲਾਨ ਕੀਤਾ ਗਿਆ ਹੈ।

ਯੂਨੀਅਨ ਦੇ ਸੂਬਾ ਕਮੇਟੀ ਆਗੂਆਂ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਅੱਜ ਮਿਤੀ 19 ਮਈ ਨੂੰ ਪ੍ਰਸੋਨਲ ਦੇ ਨਾਲ ਟਰਾਂਸਪੋਰਟ ਵਿਭਾਗ ਦੀ ਬਾਅਦ ਦੁਪਿਹਰ ਮੀਟਿੰਗ ਹੋਈ, ਜਿਸ ਵਿੱਚ ਵਿਭਾਗ ਵੱਲੋਂ ਠੇਕੇਦਾਰ ਵਿਚੋਲਿਆਂ ਨੂੰ ਬਾਹਰ ਕਰਕੇ ਕੰਟਰੈਕਟ 'ਤੇ ਕਰਨ ਸਬੰਧੀ ਵਿਭਾਗੀ ਪ੍ਰਕਿਰਿਆ ਜਾਰੀ ਹੈ, ਜਿਸ ਦੀ ਫਾਇਲ ਸੈਕਟਰੀ ਕੋਲ ਹੈ ਜਾ ਚੁਕੀ ਹੈ ਜਿਸ ਨੂੰ ਮੰਤਰੀ ਕੋਲ ਅਤੇ ਫੇਰ ਕੈਬਨਿਟ ਵਿੱਚ ਭੇਜਣਾ ਸੀ, ਸੋ ਆਉਟਸੋਰਸ ਅਤੇ ਕੰਟਰੈਕਟ ਸਟਾਫ ਦੀਆਂ ਫਾਈਲਾਂ ਨੂੰ ਕੈਬਨਿਟ ਤੋਂ ਪਾਸ ਕਰਵਾਕੇ ਲਾਗੂ ਕਰਵਾਉਣ ਲਈ ਵਿਭਾਗਾਂ ਵਿੱਚ ਸਰਕਾਰੀ ਨਵੀਆਂ ਬੱਸਾਂ ਪਾਉਣ ਲਈ ਸਹਿਮਤੀ ਜਤਾਈ ਹੈ।

ਮੀਟਿੰਗ ਉਪਰੰਤ 20 ਮਈ 2025 ਨੂੰ ਹੋਣ ਵਾਲੀ ਦੇਸ਼ ਵਿਆਪਿਕ ਹੜਤਾਲ ਵੀ ਪੋਸਟਪੋਨ ਹੋ ਗਈ ਹੈ, ਜਿਸ ਨੂੰ ਦੁਬਾਰਾ 9 ਜੁਲਾਈ 2025 ਨੂੰ ਦੇਸ ਵਿਆਪਿਕ ਹੜਤਾਲ ਕਰਨ ਦਾ ਫੈਸਲਾ ਲਿਆ ਹੈ, ਜਿਸ ਨੂੰ ਜਥੇਬੰਦੀ ਵੱਲੋਂ ਸਮਰਥਣ ਰਹੇਗਾ ਅਤੇ ਕੱਲ 20 ਮਈ ਨੂੰ ਡੀਸੀ ਦਫਤਰਾਂ ਦੇ ਅੱਗੇ ਦਿੱਤੇ ਜਾ ਰਹੇ ਧਰਨਿਆਂ ਵਿੱਚ ਜ਼ਿਲ੍ਹਾਵਾਰ ਸ਼ਮੂਲੀਅਤ ਕੀਤੀ ਜਾਵਾਗੇ।

ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ 20, 21 ਅਤੇ 22 ਮਈ ਨੂੰ ਹੜਤਾਲ ਧਰਨੇ ਸਮੇਤ ਸਾਰੇ ਐਕਸ਼ਨਾਂ ਨੂੰ ਵਿਭਾਗ ਵੱਲੋਂ ਹਾਂ ਪੱਖੀ ਹੁੰਗਾਰਾ ਵੇਖਦਿਆਂ ਅਤੇ ਮੁੜ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਵਿਭਾਗ ਨਾਲ ਫੋਨ ਰਾਹੀਂ ਗੱਲਬਾਤ ਕਰਨ ਉਪਰੰਤ ਟਰਾਂਸਪੋਰਟ ਮੰਤਰੀ ਪੰਜਾਬ ਵਲੋਂ ਜ਼ਿੰਮੇਵਾਰੀ ਚੁੱਕਣ 'ਤੇ ਪੋਸਟਪੋਨ ਕੀਤਾ ਜਾਦਾ ਹੈ।

2 ਘੰਟੇ ਬੱਸ ਸਟੈਂਡ ਬੰਦ ਕਰਨ ਦਾ ਐਲਾਨ

ਇਸ ਤੋਂ ਇਲਾਵਾ ਯੂਨੀਅਨ ਆਗੂਆਂ ਨੇ ਕਿਹਾ ਕਿ ਪਨਬੱਸ ਦੇ ਵਰਕਸ਼ਾਪ ਕਰਮਚਾਰੀਆਂ ਦੀਆਂ ਅਜੇ ਤੱਕ  ਤਨਖਾਹਾਂ ਜਾਰੀ ਨਹੀਂ ਕੀਤੀਆ ਗਈਆ। ਜੇਕਰ ਅੱਜ ਮਿਤੀ 19 ਮਈ ਸ਼ਾਮ ਤੱਕ ਨਾ ਪਾਈਆਂ ਗਈਆਂ ਤਾਂ ਕੱਲ ਮਿਤੀ 20 ਮਈ 2025 ਨੂੰ ਪੰਜਾਬ ਰੋਡਵੇਜ਼ ਪਨਬੱਸ ਦੇ ਸਾਰੇ ਡਿਪੂਆਂ ਵਲੋਂ 2 ਘੰਟੇ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਜੇਕਰ ਫੇਰ ਵੀ ਤਨਖਾਹਾਂ ਨਹੀਂ ਆਉਂਦੀਆਂ ਤਾਂ ਮਿਤੀ 21 ਮਈ ਤੋ ਕੇਵਲ ਪਨਬਸ ਦਾ ਪੂਰਨ ਚੱਕਾ ਜਾਮ ਕਰਕੇ ਬੰਦ ਕਰਦੇ ਹੋਏ ਤਿੱਖੇ ਸੰਘਰਸ਼ ਕੀਤੇ ਜਾਣਗੇ।

Related Post