Patran Accident : PRTC ਬੱਸ ਤੇ ਮੋਟਰਸਾਈਕਲ ਵਿਚਾਲੇ ਟੱਕਰ, ਪਤੀ-ਪਤਨੀ ਦੀ ਮੌਤ; 2 ਲੜਕੀਆਂ ਗੰਭੀਰ ਜ਼ਖ਼ਮੀ

Patran Accident : ਪਾਤੜਾਂ ਸ਼ਹਿਰ ਦੇ ਹਾਮਝੇੜੀ ਬਾਈਪਾਸ ’ਤੇ ਹੋਏ ਸੜਕ ਹਾਦਸੇ ’ਚ ਪਤੀ, ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਇਕ ਲੜਕੀ ਅਤੇ ਇਕ ਛੋਟੀ ਬੱਚੀ ਜ਼ਖ਼ਮੀ ਹੋ ਗਈਆ ਹਨ। ਜ਼ਖ਼ਮੀਆਂ ਨੂੰ ਤਰੁੰਤ ਸ਼ਹਿਰ ਦੇ ਸ੍ਰੀ ਦੁਰਗਾ ਦਲ ਸੇਵਾ ਸੰਮਤੀ ਚੈਰੀਟੇਬਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

By  Shanker Badra July 11th 2025 03:38 PM

Patran Accident : ਪਾਤੜਾਂ ਸ਼ਹਿਰ ਦੇ ਹਾਮਝੇੜੀ ਬਾਈਪਾਸ ’ਤੇ ਹੋਏ ਸੜਕ ਹਾਦਸੇ ’ਚ ਪਤੀ, ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਇਕ ਲੜਕੀ ਅਤੇ ਇਕ ਛੋਟੀ ਬੱਚੀ ਜ਼ਖ਼ਮੀ ਹੋ ਗਈਆ ਹਨ। ਜ਼ਖ਼ਮੀਆਂ ਨੂੰ ਤਰੁੰਤ ਸ਼ਹਿਰ ਦੇ ਸ੍ਰੀ ਦੁਰਗਾ ਦਲ ਸੇਵਾ ਸੰਮਤੀ ਚੈਰੀਟੇਬਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਦੇ ਪਿੰਡ ਜਾਲਕੀਆਂ ਦਾ ਰਹਿਣ ਵਾਲਾ ਪ੍ਰੀਤਮ ਸਿੰਘ ਆਪਣੀ ਪਤਨੀ, ਇੱਕ ਹੋਰ ਲੜਕੀ ਅਤੇ ਬੱਚੀ ਸਮੇਤ ਜ਼ਿਲ੍ਹਾ ਸੰਗਰੂਰ ਦੇ ਦਿੜ੍ਹਬਾ ਨੇੜਲੇ ਪਿੰਡ ਗੁੱਜਰਾਂ ਤੋਂ ਇੱਕੋ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਜਾ ਰਹੇ ਸੀ ਕਿ ਪਾਤੜਾਂ ਬਾਈਪਾਸ ਚੌਕ ਵਿੱਚ ਮੋੜ ਮੁੜਦੇ ਸਮੇਂ ਸਾਹਮਣੇ ਤੋਂ ਆ ਰਹੀ ਪੀਆਰਟੀਸੀ ਦੀ ਬੱਸ ਨਾਲ ਟੱਕਰ ਹੋ ਗਈ। 

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦੋਨੋਂ ਪਤੀ-ਪਤਨੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਜਦੋਂ ਕਿ ਮੋਟਰਸਾਈਕਲ ਉੱਤੇ ਸਵਾਰ ਇੱਕ ਹੋਰ ਲੜਕੀ ਜੋ ਪ੍ਰੀਤਮ ਸਿੰਘ ਦੀ ਨਜ਼ਦੀਕੀ ਰਿਸ਼ਤੇਦਾਰ ਦੱਸੀ ਜਾਂਦੀ ਹੈ ਸਮੇਤ ਛੋਟੀ ਬੱਚੀ ਜ਼ਖ਼ਮੀ ਹੋ ਗਈਆਂ। ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖਮੀਆਂ ਚ ਅਮਨਪ੍ਰੀਤ ਕੌਰ ਅਤੇ ਛੋਟੀ ਬੱਚੀ ਪ੍ਰਿੰਸੀਆ ਸ਼ਾਮਲ ਹੈ ਅਤੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।


Related Post